ਅੰਤਰਰਾਜੀ ਗੈਰਕਾਨੂੰਨੀ ਹਥਿਆਰ ਸਪਲਾਈ ਰੈਕੇਟ ਦਾ ਪਰਦਾਫਾਸ਼, 2 ਕਾਬੂ

Saturday, Oct 16, 2021 - 04:44 PM (IST)

ਅੰਤਰਰਾਜੀ ਗੈਰਕਾਨੂੰਨੀ ਹਥਿਆਰ ਸਪਲਾਈ ਰੈਕੇਟ ਦਾ ਪਰਦਾਫਾਸ਼, 2 ਕਾਬੂ

ਸੰਗਰੂਰ (ਬੇਦੀ) : ਸੰਗਰੂਰ ਪੁਲਸ ਨੇ ਗੈਰਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਇੱਕ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼ ਕਰਕੇ 2 ਦੋਸ਼ੀਆਂ ਨੂੰ ਨਜ਼ਾਇਜ ਹਥਿਆਰਾਂ ਅਤੇ ਗੋਲੀ ਸਿੱਕੇ ਸਣੇ ਕਾਬੂ ਕੀਤਾ। ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਅਤੇ ਆਲੇ-ਦੁਆਲੇ ਦੇ ਖੇਤਰਾਂ ’ਚ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਦੀਆਂ ਘਟਨਾਵਾਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਪਿਛਲੇ ਛੇ ਮਹੀਨਿਆਂ ’ਚ ਸੰਗਰੂਰ ਪੁਲਸ ਨੇ ਆਰਮਜ਼ ਐਕਟ ਅਧੀਨ 17 ਕੇਸ ਦਰਜ ਕੀਤੇ ਹਨ ਅਤੇ 32 ਦੇਸ਼ੀ ਹਥਿਆਰਾਂ ਬਰਾਮਦ ਕੀਤੇ ਹਨ। ਗੈਰਕਾਨੂੰਨੀ ਹਥਿਆਰਾਂ ਦੀ ਬਰਾਮਦਗੀ ਦੇ ਇਸ ਚਿੰਤਾਜਨਕ ਵਾਧੇ ਦੇ ਕਾਰਨ ਐੱਸ. ਐੱਸ. ਪੀ. ਸੰਗਰੂਰ ਵਲੋਂ ਇੱਕ ਵਿਸੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ, ਜਿਸਦੀ ਅਗਵਾਈ ਯੋਗੇਸ਼ ਕੁਮਾਰ ਡੀ. ਐੱਸ. ਪੀ (ਡੀ) ਸੰਗਰੂਰ, ਇੰਸਪੈਕਟਰ ਦੀਪਇੰਦਰ ਸਿੰਘ ਇੰਚਾਰਜ ਅਪਰਾਧ ਸ਼ਾਖਾ ਅਤੇ ਟੀਮ ਵਲੋਂ ਕੀਤੀ ਜਾ ਰਹੀ ਹੈ। ਇੱਕ ਮਹੀਨੇ ਦੀ ਡੂੰਘਾਈ ਨਾਲ ਕੀਤੀ ਜਾਂਚ ਦੌਰਾਨ ਇਸ ਟੀਮ ਵੱਲੋਂ ਪਵਨ ਕੁਮਾਰ ਵਾਸੀ ਜ਼ਿਲ੍ਹਾ ਅਲੀਗੜ੍ਹ (ਯੂ. ਪੀ.) ਅਤੇ ਕੁਲਵਿੰਦਰ ਸਿੰਘ ਵਾਸੀ ਕਰਾਈਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਗ੍ਰਿਫ਼ਤਾਰੀ ਕਰਨ ਨਾਲ ਇੱਕ ਅੰਤਰ-ਰਾਜੀ ਰੈਕੇਟ ਦਾ ਪਰਦਾਫਾਸ਼ ਕਰਨ ’ਚ ਕਾਮਯਾਬ ਹਾਸਲ ਹੋਈ ਹੈ। ਇਨ੍ਹਾਂ ਕੋਲੋਂ ਦੋ ਨਜ਼ਾਇਜ਼ ਹਥਿਆਰਾਂ ਸਮੇਤ ਗੋਲੀ ਸਿੱਕਾ ਬਰਾਮਦ ਹੋਇਆ ਹੈ। ਇਸ ਤੋਂ ਪਹਿਲਾਂ ਵੀ ਪਵਨ ਕੁਮਾਰ ਪੰਜਾਬ ’ਚ ਅਸਲਾ ਸਪਲਾਈ ਕਰਨ ਲਈ ਆਉਂਦਾ ਜਾਂਦਾ ਰਿਹਾ ਹੈ ਅਤੇ ਉਸ ਨੇ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਖੇਤਰ ’ਚ ਕਈ ਹਥਿਆਰ ਸਪਲਾਈ ਕੀਤੇ ਹਨ।

ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਵਹਿਸ਼ੀਆਨਾ ਕਤਲ ਨਿੰਦਣਯੋਗ, ਸਖ਼ਤ ਕਾਰਵਾਈ ਹੋਵੇ : ਚੁਘ

ਜਾਂਚ ਤੋਂ ਪਤਾ ਚੱਲਿਆ ਕਿ ਉਹ ਚੰਚਲ ਕੁਮਾਰ ਵਾਸੀ ਜ਼ਿਲ੍ਹਾ  ਅਲੀਗੜ੍ਹ (ਯੂ. ਪੀ.) ਦੇ ਕਹਿਣ ’ਤੇ ਕੰਮ ਕਰ ਰਿਹਾ ਸੀ ਜੋ ਕਿ ਫੌਜ ’ਚ ਨੌਕਰੀ ਕਰ ਰਿਹਾ ਇੱਕ ਜਵਾਨ ਹੈ, ਜੋ ਕਿ ਮਾਊ ’ਚ ਤਾਇਨਾਤ ਹੈ। ਮੁੱਢਲੀ ਤਫਤੀਸ਼ ਤੋਂ ਸਾਹਮਣੇ ਆਇਆ ਹੈ ਕਿ ਚੰਚਲ ਕੁਮਾਰ ਦੇ ਐੱਮ. ਪੀ. ’ਚ ਸਥਿਤ ਗੈਰਕਾਨੂੰਨੀ ਹਥਿਆਰ ਨਿਰਮਾਤਾ ਦੇ ਨਾਲ ਸਬੰਧ ਹਨ। ਉਸ ਦੇ ਕਈ ਸਾਥੀ ਹਨ, ਜੋ ਵੱਖ-ਵੱਖ ਥਾਵਾਂ ’ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨਾਜਾਇਜ਼ ਦੇਸੀ ਹਥਿਆਰ ਮੁਹੱਈਆ ਕਰਵਾਉਂਦੇ ਹਨ। ਪ੍ਰੈੱਸ ਬ੍ਰੀਫਿੰਗ ਦੌਰਾਨ ਵਿਸੇਸ਼ ਜਾਂਚ ਟੀਮ ਨੇ ਖੁਲਾਸਾ ਕੀਤਾ ਕਿ ਮੱਧ ਪ੍ਰਦੇਸ਼ ਗੈਰ-ਕਾਨੂੰਨੀ ਹਥਿਆਰ ਨਿਰਮਾਣ ਦਾ ਕੇਂਦਰ ਬਣ ਗਿਆ ਹੈ। ਪਿਛਲੇ ਮਾਮਲਿਆਂ ਦੀ ਜਾਂਚ ਵੀ ਮੱਧ ਪ੍ਰਦੇਸ਼ ਨੂੰ ਇਨ੍ਹਾਂ ਨਾਜਾਇਜ਼ ਦੇਸੀ ਹਥਿਆਰਾਂ ਦੇ ਨਿਰਮਾਣ ਅਤੇ ਸਪਲਾਈ ਦਾ ਇੱਕ ਮੁੱਖ ਕੇਂਦਰ ਦਰਸਾਉਂਦੀ ਹੈ। ਸਵਪਨ ਸ਼ਰਮਾ ਆਈ. ਪੀ. ਐੱਸ. ਐੱਸ. ਐੱਸ. ਪੀ. ਸੰਗਰੂਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੱਡੀ ਮਾਤਰਾ ’ਚ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਵਿਆਹ ਦਾ ਡਰਾਮਾ ਰਚ ਕੇ ਦਿੱਲੀ ਦੀ ਕੁੜੀ ਨਾਲ ਬਣਾਏ ਸਰੀਰਕ ਸਬੰਧ, ਕੇਸ ਦਰਜ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News