ਅੰਤਰਰਾਜੀ ਚੋਰ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ

09/23/2020 5:39:19 PM

ਲਹਿਰਾਗਾਗਾ (ਦੀਪੂ) : ਥਾਣਾ ਲਹਿਰਾ ਦੀ ਪੁਲਸ ਨੇ ਇਕ ਅੰਤਰਰਾਜੀ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. ਰੋਸ਼ਨ ਲਾਲ ਸਬ ਡਵੀਜ਼ਨ ਲਹਿਰਾ ਨੇ ਦੱਸਿਆ ਕਿ ਮਿਤੀ 11/9/20 ਦੀ ਦਰਮਿਆਨੀ ਰਾਤ ਨੂੰ ਸਿਟੀ ਲਹਿਰਾ ਤੋਂ ਸ਼ਿਵ ਮੰਗਲ ਵਾਸੀ ਭੂਟਾਲੀਆ ਮੁਹੱਲਾ ਲਹਿਰਾ ਦੀ ਨਵੀਂ ਕਰੇਟਾ ਕਾਰ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਸੀ ਤਾਂ ਕੁਝ ਨਾਮਾਲੂਮ ਵਿਅਕਤੀਆਂ ਨੇ ਇਸ ਕਾਰ ਦਾ ਸੀਸ਼ਾ ਤੋੜ ਕੇ ਧੱਕਾ ਲਾ ਕੇ ਇਕ ਹੋਰ ਕਾਰ ਦੇ ਨਾਲ ਟੋਚਨ ਪਾ ਕੇ ਚੋਰੀ ਕਰ ਕੇ ਲੈ ਗਏ ਸਨ। ਜਿਸ ਸਬੰਧੀ ਸ਼ਿਵ ਮੰਗਲ ਸਿੰਗਲਾ ਦੇ ਬਿਆਨਾਂ 'ਤੇ ਥਾਣਾ ਲਹਿਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਮਾਮਲੇ ਨੂੰ ਟਰੇਸ ਕਰਨ ਲਈ ਐੱਸ. ਆਈ. ਸੁਰਿੰਦਰ ਭੱਲਾ ਅਤੇ ਏ. ਐੱਸ. ਆਈ. ਜਸਵਿੰਦਰ ਸਿੰਘ ਸੀ.ਆਈ.ਏ. ਸਟਾਫ ਸੰਗਰੂਰ ਅਤੇ ਉਨ੍ਹਾਂ ਦੀਆਂ ਟੀਮਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ। ਉਨ੍ਹਾਂ ਮਿਤੀ 17/9/20 ਨੂੰ ਉਕਤ ਮੁਕੱਦਮੇ 'ਚ ਪਵਨ ਕੁਮਾਰ ਪੁੱਤਰ ਕਮਲ ਸਿੰਘ, ਰਾਹੁਲ ਉਰਫ ਬਚੀ ਪੁੱਤਰ ਸ਼ਸੀ ਕੁਮਾਰ, ਨਰੇਸ਼ ਕੁਮਾਰ ਉਰਫ ਕਾਲੂ, ਲੀਲੂ ਰਾਮ, ਦੀਪਕ ਕੁਮਾਰ ਪੁੱਤਰ ਰਾਜੇਸ਼ ਕੁਮਾਰ, ਰਾਜੇਸ਼ ਕੁਮਾਰ ਪੁੱਤਰ ਮੁਰਾਰੀ ਲਾਲ ਵਾਸੀਆਨ ਬੀਰਨ ਥਾਣਾ ਤੋਸਾਮ ਜ਼ਿਲ੍ਹਾ ਭਿਵਾਨੀ ਹਰਿਆਣਾ ਸੰਦੀਪ ਉਰਫ ਕਾਲਾ ਪੁੱਤਰ ਬਬਰੂ ਬਾਨ ਵਾਸੀ ਢਾਣੀ ਕੁਸ਼ਲ ਜ਼ਿਲ੍ਹਾ ਭਿਵਾਨੀ, ਨੀਰਜ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਵਾਸੀ ਰੋਹਤਕ, ਵਿਕੀ ਵਾਸੀ ਲੁਧਿਆਣਾ ਅਤੇ ਇਸ ਦਾ ਇਕ ਹੋਰ ਨਾਮਾਲੂਮ ਦੋਸਤ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਜੋ ਚੋਰੀ ਦੇ ਵ੍ਹੀਕਲ ਪਰਮਿੰਦਰ ਸਿੰਘ ਪੁੱਤਰ ਠਾਣਾ ਸਿੰਘ ਵਾਸੀ ਵਾ.ਨੰ. 6, ਡੱਬਵਾਲੀ, ਹਰਿਆਣਾ ਖਰੀਦ ਕਰਦਾ ਸੀ, ਉਸਨੂੰ ਵੀ ਇਸ ਮੁਕੱਦਮੇ 'ਚ ਨਾਮਜ਼ਦ ਕੀਤਾ ਗਿਆ ਹੈ। ਜੋ ਉਕਤ ਮੁੱਕਦਮੇ ਸੰਬੰਧੀ ਮਿਤੀ 18/9/20 ਨੂੰ ਆਟੋ ਮਾਰਕੀਟ ਹਿਸਾਰ ਤੋਂ ਇਕ ਟਾਟਾ ਸਫਾਰੀ ਗੱਡੀ ਨੰ. ਪੀ.ਬੀ. 13-ਬੀ.ਕੇ.-5453 ਜਿਸ 'ਤੇ ਜਾਅਲੀ ਨੰ. ਪੀ.ਬੀ. 02-ਡੀ.ਐੱਮ.-2309 ਲੱਗਾ ਹੋਇਆ ਸੀ, ਥਾਣਾ ਸਦਰ ਸਿਰਸਾ ਦੇ ਪਿੰਡ ਸਮਾਲਸਰ ਤੋਂ ਬਰਾਮਦ ਕਰਾਈ ਗਈ ਹੈ। 

ਉਕਤ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਮਿਤੀ 22/9/20 ਨੂੰ ਮੁਲਜ਼ਮ ਪਵਨ ਕੁਮਾਰ ਦੀ ਪੁੱਛ-ਗਿੱਛ ਦੇ ਆਧਾਰ 'ਤੇ ਸੋਨਾਲੀਕਾ ਟਰੈਕਟਰ ਨੰ. ਪੀ.ਬੀ. 13-ਬੀ.ਐੱਫ.-8987 ਮੁਲਜ਼ਮ ਪਰਮਿੰਦਰ ਸਿੰਘ ਵਾਸੀ ਡੱਬਵਾਲੀ ਦੇ ਘਰੋਂ ਬਰਾਮਦ ਕਰਾਇਆ ਗਿਆ ਹੈ। ਜੋ ਕਿ ਇੰਨਾ ਮਿੱਤਲ ਸੀਮੈਂਟ ਸਟੋਰ ਸਾਹਿਰ ਸੰਗਰੂਰ ਤੋਂ ਚੋਰੀ ਕੀਤਾ ਸੀ। ਉਕਤ ਤਿੰਨ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਇਲਾਵਾ ਬਾਕੀ ਦੋਸ਼ੀ ਅਜੇ ਫਰਾਰ ਹਨ, ਜਿੰਨਾ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।


Gurminder Singh

Content Editor

Related News