ਐਤਵਾਰ ਸ਼ਾਮ ਤੋਂ ਬਾਅਦ ਸੋਮਵਾਰ ਰਾਤ 11 ਵਜੇ ਤਕ ਪੰਜਾਬ ''ਚ ਬੰਦ ਰਹੇਗਾ ਇੰਟਰਨੈੱਟ

Sunday, Apr 01, 2018 - 07:03 PM (IST)

ਐਤਵਾਰ ਸ਼ਾਮ ਤੋਂ ਬਾਅਦ ਸੋਮਵਾਰ ਰਾਤ 11 ਵਜੇ ਤਕ ਪੰਜਾਬ ''ਚ ਬੰਦ ਰਹੇਗਾ ਇੰਟਰਨੈੱਟ

ਜਲੰਧਰ : ਦਲਿਤ ਭਾਈਚਾਰੇ ਵਲੋਂ 2 ਅਪ੍ਰੈਲ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਐਤਵਾਰ 1 ਅਪ੍ਰੈਲ ਦੀ ਸ਼ਾਮ ਤੋਂ ਬਾਅਦ ਸੋਮਵਾਰ ਰਾਤ 11 ਵਜੇ ਤੱਕ ਮੋਬਾਇਲ ਇੰਟਰਨੈੱਟ ਸੇਵਾਵਾਂ ਅਤੇ ਐੱਸ.ਐੱਮ. ਐੱਸ. ਸੇਵਾਵਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਮਿਲੀ ਜਾਣਕਾਰੀ ਮੁਤਾਬਕ ਸਰਕਾਰ ਵਲੋਂ ਇਹ ਫੈਸਲਾ ਬੰਦ ਦੌਰਾਨ ਕਿਸੇ ਤਰ੍ਹਾਂ ਦੀ ਅਫਵਾਹ ਫੈਲਣ ਤੋਂ ਬਾਅਦ ਹੋਣ ਵਾਲੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਲਿਆ ਗਿਆ ਹੈ।


Related News