ਜਲੰਧਰ ਦੀ ਪੀ. ਏ. ਪੀ. ਗਰਾਊਂਡ ''ਚ ਮਨਾਇਆ ਗਿਆ ਯੋਗਾ ਦਿਵਸ

Thursday, Jun 21, 2018 - 11:15 AM (IST)

ਜਲੰਧਰ (ਮਹੇਸ਼)— ਡਾਇਰੈਕਟਰ ਆਯੁਰਵੇਦ ਪੰਜਾਬ ਡਾ. ਰਾਕੇਸ਼ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਪੀ. ਏ. ਪੀ. ਗਰਾਊਂਡ ਜਲੰਧਰ 'ਚ ਜ਼ਿਲਾ ਆਯੁਰਵੇਦਿਕ ਅਫਸਰ ਡਾ. ਸਮਰਾਟ ਵਿਕਰਮ ਸਹਿਗਲ ਦੀ ਅਗਵਾਈ 'ਚ ਜ਼ਿਲਾ ਪੱਧਰੀ ਯੋਗਾ ਦਿਵਸ ਮਨਾਇਆ ਗਿਆ। ਮੁੱਖ ਮਹਿਮਾਨ ਆਈ. ਪੀ. ਐੱਸ. ਕਮਾਂਡੇਂਟ ਪੀ. ਏ. ਪੀ. ਪਵਨ ਕੁਮਾਰ ਉੱਪਲ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਉੱਪਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਨਿਰੋਗ ਰਹਿਣ ਦੇ ਯੋਗ ਅਪਣਾਉਣ ਨੂੰ ਕਿਹਾ। ਇਸ ਮੌਕੇ ਡਾ. ਸਮਰਾਟ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਅੱਜਕਲ ਵੱਧਦੇ ਹੋਏ ਮਾਨਸਿਕ ਤਣਾਅ ਨੂੰ ਸਿਰਫ ਯੋਗਾ ਹੀ ਦੂਰ ਕਰ ਸਕਦਾ ਹੈ। ਡਾ. ਅਵਿਨਾਸ਼, ਡਾ. ਹੇਮੰਤ ਮਲਹੋਤਰਾ, ਡਾ. ਰੂਪਾਲੀ ਕੋਹਲੀ, ਡਾ. ਸੁਖਦੇਵ, ਡਾ. ਸੁਖਦੇਵ, ਡਾ. ਯੋਗੇਸ਼. ਮਨੂੰ ਹੱਲਨ, ਡਾ. ਰਿਤਿਕਾ ਨੀਰਜ ਬਾਲਾ ਅਤੇ ਉੱਪਵੈਧ ਮਦਨ ਲਾਲ ਵੱਲੋਂ 1200 ਦੇ ਲਗਭਗ ਮੌਜੂਦ ਪੀ. ਏ. ਪੀ. ਅਤੇ ਜ਼ਿਲਾ ਆਯੁਰਵੇਦ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਇਲਾਵਾ ਆਮ ਜਨ ਨੂੰ ਯੋਗਾ ਪ੍ਰੋਟੋਕਾਲ ਦੇ ਮੁਤਾਬਕ ਯੋਗਾ ਅਭਿਆਸ ਕਰਵਾਇਆ ਗਿਆ। 

PunjabKesari
ਕਮਾਂਡੇਂਟ ਸ਼੍ਰੀ ਪਵਨ ਉੱਪਲ ਅਤੇ ਜ਼ਿਲਾ ਆਯੁਰਵੇਦਿਕ ਅਫਸਰ ਡਾ. ਸਮਰਾਟ ਨੇ ਪੀ. ਏ. ਪੀ. 'ਚ 4 ਜੂਨ ਤੋਂ ਯੋਗ ਸਿੱਖਾ ਰਹੀ ਜ਼ਿਲਾ ਆਯੁਰਵੇਦਿਕ ਵਿਭਾਗ ਦੀ ਟੀਮ ਡਾ. ਅਵਿਨਾਸ਼, ਡਾ. ਹੇਮੰਤ ਮਲਹੋਤਰਾ, ਡਾ. ਰੂਪਾਲੀ ਕੋਹਲੀ, ਡਾ. ਸੁਖਦੇਵ, ਡਾ. ਯੋਗੇਸ਼, ਡਾ. ਮਨੂੰ ਹੱਲਨ, ਡਾ. ਰਿਤਿਕਾ ਅਤੇ ਨੀਰਜ ਬਾਲਾ ਨੂੰ ਉਨ੍ਹਾਂ ਨੇ ਕੰਮਾਂ ਲਈ ਟ੍ਰਾਫੀ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਮਹਾਨ ਵਿਅਕਤੀਆਂ 'ਚ ਸੀਨੀਅਰ ਫਿਜ਼ੀਸ਼ੀਅਨ ਡਾ. ਸੁਰਿੰਦਰ ਕਲਿਆਣ, ਡਾ. ਚੇਤਨ ਮਹਿਤਾ, ਡਾ. ਅਮਿਤ ਸਿੱਧੂ, ਐੱਸ. ਆਈ. ਗੁਰਪਾਲ ਸਿੰਘ, ਏ. ਐੱਸ. ਆਈ. ਰਵਿੰਦਰ, ਏ. ਐੱਸ. ਆਈ. ਕੰਵਲਜੀਤ ਹਾਜ਼ਰ ਸਨ।  


Related News