ਮੋਹਾਲੀ : ''ਇੰਟਰਨੈਸ਼ਨਲ ਯੋਗਾ ਡੇਅ'' ਸਮਾਰੋਹ ''ਚ ਨਹੀਂ ਪੁੱਜਾ ਕੋਈ ਸਿਆਸੀ ਆਗੂ

Thursday, Jun 21, 2018 - 09:19 AM (IST)

ਮੋਹਾਲੀ (ਜੱਸੋਵਾਲ) : ਮੋਹਾਲੀ 'ਚ ਅੱਜ ਚੌਥਾ 'ਇੰਟਰਨੈਸ਼ਨਲ ਯੋਗਾ ਡੇਅ' ਦਾ ਸੂਬਾ ਪੱਧਰੀ ਸਮਾਰੋਹ ਹੋਇਆ, ਜਿਸ 'ਚ ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸੈਂਕੜੇ ਲੋਕਾਂ ਨੇ ਹਿੱਸਾ ਲਿਆ। ਇਸ ਸਮਾਰੋਹ 'ਚ ਜ਼ਿਲੇ ਦੇ ਆਲਾ ਅਧਿਕਾਰੀ ਵੀ ਸ਼ਾਮਲ ਸਨ ਪਰ ਕੋਈ ਵੀ ਸਿਆਸੀ ਵਿਧਾਇਕ, ਸੰਸਦ ਮੈਂਬਰ ਜਾਂ ਮੰਤਰੀ ਇਸ ਸਮਾਰੋਹ 'ਚ ਸ਼ਾਮਲ ਨਹੀਂ ਹੋਇਆ।
ੋਯੋਗਾ ਡੇਅ ਬਾਰੇ ਪੰਜਾਬ ਦੇ ਡਾਇਰੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਯੋਗਾ ਹਰ ਰੋਜ਼ ਕਰਨਾ ਚਾਹੀਦਾ ਹੈ ਅਤੇ ਇਸ ਨਾਲ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਤੋਂ ਇਲਾਵਾ ਏ. ਡੀ. ਸੀ. ਮੋਹਾਲੀ ਚਰਨਦੇਵ ਸਿੰਘ ਮਾਨ ਨੇ ਕਿਹਾ ਕਿ ਅੱਜ ਕਸਰਤਰ ਕਿਸੇ ਵੀ ਰੂਪ 'ਚ ਕੀਤੀ ਜਾਵੇ, ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੀਆਂ ਬੀਮਾਰੀਆਂ ਲੋਕਾਂ 'ਚ ਆਮ ਹੁੰਦੀਆਂ ਜਾ ਰਹੀਆਂ ਹਨ। ਇਸ ਮੌਕੇ 'ਤੇ ਯੋਗਾ ਡੇਅ 'ਚ ਸ਼ਾਮਲ ਸਾਰੇ ਵਿਦਿਆਰਥੀਆਂ ਅਤੇ ਲੋਕਾਂ ਨੂੰ ਪ੍ਰਸ਼ਾਸਨ ਵਲੋਂ ਇਕ-ਇਕ ਪੌਦਾ ਵੀ ਅਰਪਣ ਕੀਤਾ ਗਿਆ, ਤਾਂ ਜੋ ਉਹ ਵਾਤਵਾਰਣ ਨੂੰ ਵਧੀਆ ਅਤੇ ਸਵੱਛ ਬਣਾਈ ਰੱਖ ਸਕਣ।


Related News