ਮਹਿਲਾ ਦਿਵਸ 'ਤੇ ਵਿਸ਼ੇਸ਼: ਸੰਘਰਸ਼ ਭਰਪੂਰ ਰਹੀ ਇਨ੍ਹਾਂ ਔਰਤਾਂ ਦੀ ਕਹਾਣੀ, ਜਾਣ ਤੁਸੀਂ ਵੀ ਕਰੋਗੇ ਸਲਾਮ (ਤਸਵੀਰਾਂ)

Sunday, Mar 08, 2020 - 06:54 PM (IST)

ਮਹਿਲਾ ਦਿਵਸ 'ਤੇ ਵਿਸ਼ੇਸ਼: ਸੰਘਰਸ਼ ਭਰਪੂਰ ਰਹੀ ਇਨ੍ਹਾਂ ਔਰਤਾਂ ਦੀ ਕਹਾਣੀ, ਜਾਣ ਤੁਸੀਂ ਵੀ ਕਰੋਗੇ ਸਲਾਮ (ਤਸਵੀਰਾਂ)

ਜਲੰਧਰ— ਵਿਸ਼ਵ ਭਰ 'ਚ ਅੱਜ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਕ ਮਹਿਲਾ ਹੀ ਸਮੁੱਚੇ ਰਿਸ਼ਤਿਆਂ ਨੂੰ ਬਾਖੂਬੀ ਨਿਭਾਉਂਦੀ ਹੈ ਅਤੇ ਔਰਤਾਂ ਦਾ ਹਰ ਖੇਤਰ 'ਚ ਸਮਾਜ ਲਈ ਆਪਣਾ ਇਕ ਵੱਡਮੁੱਲਾ ਯੋਗਦਾਨ ਵੀ ਹੈ। 8 ਮਾਰਚ ਨੂੰ ਦੁਨੀਆ ਭਰ ਔਰਤਾਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਅਤੇ ਸਨਮਾਨ ਦੇਣ ਲਈ ਦਿਹਾੜਾ ਆਯੋਜਿਤ ਕੀਤਾ ਜਾ ਰਿਹਾ ਹੈ ਕਿਉਂਕਿ ਔਰਤ ਆਪਣੀ ਜਿੰਦਗੀ ਵਿੱਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਉਂਦੀ ਹੈ, ਜਿਸ 'ਚ ਧੀ, ਭੈਣ, ਨੂੰਹ, ਮਾਂ ਅਤੇ ਹੋਰ ਰਿਸ਼ਤੇ ਸ਼ਾਮਲ ਹਨ। ਅੱਜ ਇਸ ਵਿਸ਼ੇਸ਼ ਦਿਹਾੜੇ 'ਤੇ ਤੁਹਾਨੂੰ ਉਨ੍ਹਾਂ ਔਰਤਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਦੇਸ਼ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ।

ਕਦੇ ਵਰਦੀ ਲਗਦੀ ਸੀ ਸੌਤਨ...ਫਿਰ ਉਸ 'ਚ ਹੀ ਮਿਲਿਆ 'ਸੰਤੋਸ਼' : ਲੈਫਟੀਨੈਂਟ ਸਵਾਤੀ ਮਹਾਦਿਕ
ਸਵਾਤੀ ਨੇ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਦੇ ਪਤੀ ਸੰਤੋਸ਼ ਰਹੇ, ਉਦੋਂ ਤੱਕ ਸੈਨਾ ਅਤੇ ਵਰਦੀ ਦਾ ਖਿਆਲ ਨਹੀਂ ਆਇਆ ਸੀ। ਅਸਲ 'ਚ ਵਰਦੀ ਨੂੰ ਤਾਂ ਮੈਂ ਸੌਤਨ ਸਮਝਦੀ ਸੀ, ਕਿਉਂਕਿ ਮੈਨੂੰ ਲੱਗਦਾ ਸੀ ਕਿ ਇਹੀ ਮੈਨੂੰ ਸੰਤੋਸ਼ ਤੋਂ ਦੂਰ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਉਨ੍ਹਾਂ ਆਪਣੇ ਪਤੀ ਸੰਤੋਸ਼ ਦੀ ਮ੍ਰਿਤਕ ਦੇਹ ਦੇਖੀ ਤਾਂ ਉਸ ਦੇ ਬਾਅਦ ਸਿਰਫ ਇਹ ਵਰਦੀ ਹੀ ਇਕ ਮਜ਼ਬੂਤ ਸਹਾਰਾ ਬਣੀ।
ਮੈਂ ਸੋਚਦੀ ਸੀ ਕਿ ਜਿਸ ਯੂਨੀਫਾਰਮ 'ਚ ਪਤੀ ਨੂੰ ਇੰਨੀ ਵਾਰੀ ਗਲੇ ਲਗਾਇਆ ਹੈ, ਕਿਉਂ ਨਾ ਫਿਰ ਤੋਂ ਉਸ ਦੇ ਕੋਲ ਚਲੀ ਜਾਵਾਂ। ਕਰੀਬ ਇਕ ਮਹੀਨਾ ਲੱਗਿਆ ਫਿਰ ਮੈਨੂੰ ਮਜ਼ਬੂਤ ਇਰਾਦੇ ਨਾਲ ਫੈਸਲਾ ਲਿਆ ਕਿ ਸੈਨਾ 'ਚ ਹੀ ਸੰਤੋਸ਼ ਮਿਲ ਸਕਦਾ ਹੈ। ਮੈਨੂੰ ਅਹਿਸਾਸ ਹੋਇਆ ਕਿ ਮੈਂ ਪਤੀ ਵਰਗਾ ਜੀਵਨ ਅਪਣਾ ਕੇ ਹੀ ਬੱਚਿਆਂ ਅਤੇ ਪਰਿਵਾਰ ਨੂੰ ਮਜ਼ਬੂਤ ਕਰ ਸਕਦੀ ਹਾਂ। ਬਾਕੀ ਹੋਰ ਸੈਨਿਕ ਔਰਤਾਂ ਵਾਂਗ ਹੀ ਮੈਨੂੰ ਵੀ ਸਹੁਰਾ ਪਰਿਵਾਰ, ਪੇਕੇ ਪਰਿਵਾਰ ਦਾ ਇਤਰਾਜ਼ ਝੱਲਣਾ ਪਿਆ ਪਰ ਮੈਂ ਫੈਸਲਾ ਕਰ ਚੁੱਕੀ ਸੀ ਕਿ ਕਦੇ ਪਿੱਛੇ ਨਹੀਂ ਹਟਾਂਗਾ। ਇਸ ਦੌਰਾਨ ਫੌਜ ਦਾ ਬੇਹੱਦ ਸਮਰਥਨ ਮਿਲਿਆ। ਮੈਨੂੰ ਉਮਰ ਸੀਮਾ 'ਚ ਛੋਟ ਮਿਲੀ ਅਤੇ ਟ੍ਰੇਨਿੰਗ ਪੂਰੀ ਕਰਕੇ ਆਖਿਰਕਾਰ 2017 'ਚ ਮੇਰੀ ਤਾਇਨਾਤੀ ਹੋਈ। ਵਰਦੀ 'ਚ ਦੇਖ ਕੇ ਮੇਰੀ ਸੱਸ ਨੇ ਮੈਨੂੰ ਸੰਤੋਸ਼ ਹੀ ਮੰਨ ਲਿਆ ਅਤੇ ਅੱਜ ਮੈਂ ਕਹਿ ਸਕਦੀ ਹਾਂ ਕਿ ਵਰਦੀ ਨੇ ਮੈਨੂੰ ਸੰਤੋਸ਼ ਦੇ ਕਰੀਬ ਪਹੁੰਚਾ ਦਿੱਤਾ।

PunjabKesari

ਹਜ਼ਾਰਾਂ ਪ੍ਰਿਯਾ ਫੌਜ 'ਚ ਆ ਸਕਣ, ਇਸ ਲਈ ਚੁੱਕਿਆ ਪਹਿਲਾ ਕਦਮ : ਕੈਪਟਨ ਪ੍ਰਿਯਾ ਗਿਲ
ਕੈਪਟਨ ਪ੍ਰਿਯਾ ਸੇਮਵਾਲ ਦੀ ਮਾਰਚ 2014 'ਚ ਨਿਯੁਕਤੀ ਹੋਈ ਸੀ। ਉਸ ਦੇ ਪਤੀ ਨਾਇਕ ਅਮਿਤ ਸ਼ਰਮਾ 14 ਰਾਜਪੂਤ ਰੈਜ਼ੀਮੈਂਟ 'ਚ ਸਨ। 20 ਜੂਨ 2012 ਨੂੰ ਅਰੁਣਾਚਲ ਪ੍ਰਦੇਸ਼ 'ਚ ਆਪਰੇਸ਼ਨ ਆਰਕਿਡ ਦੌਰਾਨ ਸ਼ਹੀਦ ਹੋਏ ਸਨ।

ਇੰਝ ਰਹੀ ਪ੍ਰਿਯਾ ਦੀ ਕਹਾਣੀ
ਸਾਲ 2005 'ਚ 12ਵੀਂ ਪਾਸ ਕੀਤੀ ਸੀ। ਪਰਿਵਾਰ ਨੇ ਵਿਆਹ ਕਰਵਾ ਦਿੱਤਾ। ਅੱਗੇ ਨਾ ਪੜ੍ਹ ਪਾਉਣ ਦਾ ਡਰ ਸਤਾ ਰਿਹਾ ਸੀ ਪਰ ਅਮਿਤ ਨੇ ਫੌਰਨ ਹੱਥ ਥਮਾ ਲਿਆ। ਨਾ ਸਿਰਫ ਪੜ੍ਹਾਈ ਪੂਰੀ ਹੋਈ ਸਗੋਂ ਉਨ੍ਹਾਂ ਨੇ ਮੈਨੂੰ ਆਤਮਨਿਰਭਰ ਬਣਨ ਦੀ ਆਜ਼ਾਦੀ ਵੀ ਦਿੱਤੀ। ਉਹ ਕਹਿੰਦੇ ਸਨ 'ਤੂੰ ਪਤਨੀ ਨਹੀਂ, ਦੋਸਤ ਹੈ।' ਉਨ੍ਹਾਂ ਨੇ ਆਪਣੀਆਂ ਗੱਲਾਂ ਦੇ ਨਾਲ ਮੈਨੂੰ ਅੱਧਾ ਫੌਜੀ ਬਣਾ ਦਿੱਤਾ ਸੀ। ਜਦੋਂ ਪਤੀ 2012 'ਚ ਸ਼ਹੀਦ ਹੋਏ ਤਾਂ ਮੈਨੂੰ ਉਨ੍ਹਾਂ ਦੀ 14 ਸਾਲ ਦੀ ਸੇਵਾ ਨੇ ਫੌਜ 'ਚ ਆਉਣ ਲਈ ਪ੍ਰੇਰਿਤ ਕੀਤਾ। ਵਰਦੀ ਦੀ ਤਾਕਤ ਨੂੰ ਪਛਾਣਦੇ ਹੋਏ ਮੈਂ ਦੇਸ਼ ਦੀ ਸੇਵਾ ਦਾ ਮੌਕਾ ਗਵਾਉਣਾ ਉਚਿਤ ਨਹੀਂ ਸਮਝਿਆ। ਹਾਲਾਂਕਿ ਉਸ ਸਮੇਂ ਬੇਟੀ ਬੇਹੱਦ ਛੋਟੀ ਸੀ। ਲੱਗਦਾ ਸੀ ਘਰ ਕਿਵੇਂ ਚੱਲੇਗਾ। ਜੀਵਨ ਹੀ ਇਕ ਜੰਗ ਵਰਗਾ ਲੱਗਣ ਲੱਗਾ ਸੀ ਪਰ ਪਤੀ ਦਾ ਖਿਆਲ ਆਉਂਦੇ ਹੀ ਮੈਨੂੰ ਜਿੱਤਣ ਦਾ ਹੌਸਲਾ ਮਿਲ ਜਾਂਦਾ।
ਜਦੋਂ ਫੈਸਲਾ ਲਿਆ ਤਾਂ ਕਈ ਰਿਸ਼ਤੇਦਾਰਾਂ ਨੇ ਕਿਹਾ, ਕਹਿਣਾ ਆਸਾਨ ਹੈ ਪਰ ਕਰਨਾ ਔਖਾ। ਮੈਂ ਫੈਸਲਾ ਕਰ ਲਿਆ ਕਿ ਇਨ੍ਹਾਂ ਨੂੰ ਗਲਤ ਸਾਬਤ ਕਰਕੇ ਹੀ ਰਹਾਂਗੀ। ਜਦੋਂ ਨਿਯੁਕਤੀ ਮਿਲੀ ਤਾਂ ਉਹੀ ਲੋਕ ਕਹਿਣ ਲੱਗੇ ਕਿ ਸਾਨੂੰ ਤੇਰੇ 'ਤੇ ਭਰੋਸਾ ਸੀ। ਮੈਂ ਵਰਦੀ ਪਾਉਣ ਦਾ ਕਦਮ ਚੁੱਕਿਆ ਕਿਉਂਕਿ ਮੈਨੂੰ ਕਈ ਕਮਜ਼ੋਰ ਮਹਿਲਾਵਾਂ ਦੇ ਲਈ ਪ੍ਰੇਰਣਾ ਬਣਨਾ ਸੀ। ਮੈਂ ਚਾਹੁੰਦੀ ਸੀ ਕਿ ਜੇਕਰ ਮੈਂ ਫੌਜ 'ਚ ਗਈ  ਤਾਂ ਮੇਰੇ ਵਰਗੀਆਂ ਹਜ਼ਾਰਾਂ ਪ੍ਰਿਯਾ ਆਪਣੀ ਪਛਾਣ ਬਣਾਉਣ ਅੱਗੇ ਆਵੇਗੀ।

PunjabKesari

ਲੈਫਟੀਨੈਂਟ ਨੀਰੂ ਸੰਭਾਲ ਸੰਬਿਆਲ
ਨੀਰੂ ਸੰਬਿਆਲ ਦੀ ਜੰਮੂ ਐਂਡ ਕਸ਼ਮੀਰ ਰਾਈਫਲਸ 'ਚ ਸਤੰਬਰ 2018 ਨੂੰ ਨਿਯੁਕਤੀ ਹੋਈ ਸੀ। 2015 ਨੂੰ ਉਨ੍ਹਾਂ ਦੇ ਪਤੀ ਰਵਿੰਦਰ ਸਿੰਘ ਸੰਬਿਆਲ ਸ਼ਹੀਦ ਹੋਏ ਸਨ। ਉਹ ਜੰਮੂ ਐਂਡ ਕਸ਼ਮੀਰ ਰਾਈਫਲਸ 'ਚ ਤਾਇਨਾਤ ਸਨ। 27 ਸਾਲ ਦੀ ਸੀ ਜਦੋਂ ਪਤੀ ਸ਼ਹੀਦ ਹੋ ਗਏ ਅਤੇ ਗੋਦ 'ਚ ਤਿੰਨ ਮਹੀਨਿਆਂ ਦੀ ਬੇਟੀ ਸੀ। ਅਸੀਂ ਵਿਆਹ ਦੇ ਸਿਰਫਤ ਤਿੰਨ ਸਾਲ ਹੀ ਇਕੱਠੇ ਰਹਿ ਸਕੇ। ਮੇਰੇ ਸਾਹਮਣੇ ਦੋ ਰਸਤੇ ਸਨ ਬੱਚੀ ਅਤੇ ਪਰਿਵਾਰ ਨੂੰ ਸੰਭਾਲਦੇ ਹੋਏ ਬੇਚਾਰਗੀ ਦੀ ਜ਼ਿੰਦਗੀ ਜਿਊਣਾ ਜਾਂ ਪਤੀ ਦੀ ਰਾਹ ਚੁਣਨਾ। ਇਸ ਦੌਰਾਨ ਇਕ ਮਹਿਲਾ ਕੈਪਟਨ ਦਾ ਲੇਖ ਪੜਿਆ, ਜਿਨ੍ਹਾਂ ਦੇ ਪਤੀ ਸ਼ਹੀਦ ਹੋਏ ਗਏ ਸਨ ਪੜ੍ਹ ਕੇ ਹੌਸਲਾ ਵਧਿਆ, ਜਜ਼ਬਾ ਪੈਦਾ ਹੋਇਆ। ਫਿਰ ਮੈਂ ਪਤੀ ਦੀ ਯੂਨਿਟ, ਜੰਮੂ ਐਂਡ ਕਸ਼ਮੀਰ ਦੀ ਇਕ ਮਹਿਲਾ ਅਧਿਕਾਰੀ ਨੂੰ ਫੋਨ ਕੀਤਾ ਅਤੇ ਕਿਹਾ ਕਿ ਮੈਂ ਸੇਵਾ 'ਚ ਆਉਣਾ ਚਾਹੁੰਦੀ ਹਾਂ। ਉਨ੍ਹਾਂ ਨੇ ਬੇਹੱਦ ਸਕਰਾਤਮਕ ਰੁਖ ਦਿਖਾਇਆ। ਫਿਰ ਮੈਂ ਠਾਣ ਲਿਆ ਕਿ ਪਤੀ ਵਾਂਗ ਵਰਦੀ ਪਾ ਕੇ ਦੇਸ਼ ਦੀ ਸੇਵਾ ਹੀ ਕਰਨੀ ਹੈ। ਮੇਰੇ ਫੈਸਲੇ ਨੇ ਮੈਨੂੰ ਕਿਸੇ ਸਾਹਮਣੇ ਝੱੁੱਕਣ ਨਹੀਂ ਦਿੱਤਾ। ਐੱਸ. ਐੱਸ. ਬੀ. ਦਾ ਪੇਪਰ ਪਾਸ ਕੀਤਾ ਅਤੇ 49 ਹਫਤਿਆਂ ਦੀ ਸਖਤ ਟ੍ਰੇਨਿੰਗ ਤੋਂ ਬਾਅਦ 8 ਸਤੰਬਰ 2018 ਨਿਯੁਕਤੀ ਮਿਲ ਗਈ। ਉਸ ਦਿਨ ਮਾਤਾ-ਪਿਤਾ, ਸੱਸ-ਸਹੁਰਾ ਬੇਹੱਦ ਖੁਸ਼ ਹੋਏ। ਸੱਸ ਨੇ ਕਿਹਾ ਕਿ ਤੂੰ ਹੀ ਸਾਡੀ ਪੰਮੂ' (ਪਤੀ ਦਾ ਨਿਕਨੇਮ) ਹੈ। ਮੈਂ ਮੰਨਦੀ ਹਾਂ ਕਿ ਅੱਜ ਪਤੀ ਹੁੰਦੇ ਤਾਂ ਉਹ ਮੈਨੂੰ ਇਸ ਮੁਕਾਮ 'ਤੇ ਪਾ ਕੇ ਸਭ ਤੋਂ ਜ਼ਿਆਦਾ ਮਾਣ ਮਹਿਸੂਸ ਕਰਦੇ।

PunjabKesari

ਤਾਨਿਆ ਸ਼ੇਰਗਿਲ ਨੇ ਬਣਾਈ ਵੱਖਰੀ ਪਛਾਣ
ਹੁਸ਼ਿਆਰਪੁਰ ਵਿਖੇ ਪੈਂਦੇ ਗੜ੍ਹਦੀਵਾਲ ਦੇ ਕਸਬੇ ਦੀ ਰਹਿਣ ਵਾਲੀ ਤਾਨਿਆ ਸ਼ੇਰਗਿਲ ਨੇ ਸੈਨਾ ਦਿਵਸ ਤੋਂ ਬਾਅਦ ਨਵੀਂ ਦਿੱਲੀ ਦੇ ਰਾਜਪਥ 'ਤੇ 26 ਜਨਵਰੀ ਦੀ ਅਗਵਾਈ ਕਰਦੇ ਹੋਏ ਪੰਜਾਬ ਦਾ ਨਾਂ ਰੌਸ਼ਨ ਕੀਤਾ ਸੀ। ਉਸ ਸਮੇਂ ਸ਼ੇਰਗਿਲ ਦੇ ਚਿਹਰੇ 'ਤੇ ਜੋ ਸੁਆਭੀਮਾਨ ਸੀ, ਉਹ ਪ੍ਰਤੀਕ ਹੈ ਦੇਸ਼ ਦੀਆਂ ਔਰਤਾਂ ਦੀ ਬਹਾਦਰੀ ਦਾ। ਉਹ ਪ੍ਰਤੀਕ ਹੈ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਸੁਪਰੀਮ ਕੋਰਟ ਤੋਂ ਆਏ ਉਸ ਫੈਸਲੇ ਦਾ, ਜਿਸ ਦੇ ਜ਼ਰੀਏ ਫੌਜ 'ਚ ਬੇਟੀਆਂ ਦੀ ਸਥਾਈ ਕਮਿਸ਼ਨ ਅਤੇ ਕਮਾਂਡ ਪੋਸਟ ਮਿਲਣ ਦੀ ਰਾਹ ਖੁੱਲ੍ਹੀ।

ਚਾਰ ਪੀੜ੍ਹੀਆਂ ਦਾ ਹੈ ਫੌਜ ਨਾਲ ਨਾਤਾ
ਦਰਅਸਲ ਤਾਨਿਆ ਨੂੰ ਦੇਸ਼ ਸੇਵਾ ਅਤੇ ਫੌਜ ਅਨੁਸ਼ਾਸਨ ਪਰਿਵਾਰਕ ਵਿਰਾਸਤ 'ਚ ਹੀ ਮਿਲਿਆ ਹੈ। ਕੈਪਟਨ ਤਾਨਿਆ ਦੇ ਦਾਦਾ ਹਰੀ ਸਿੰਘ 14 ਆਰਮਡ ਰੈਜ਼ੀਮੈਂਟ 'ਚ ਸਿਪਾਹੀ ਸਨ। ਪੜਦਾਦਾ ਈਸ਼ਰ ਸਿੰਘ 26 ਪੰਜਾਬੀ ਬਟਾਲੀਅਨ 'ਚ ਸਿਪਾਹੀ ਸਨ ਅਤੇ ਪਹਿਲੇ ਵਿਸ਼ਵ ਯੁੱਧ 'ਚ ਹਿੱਸਾ ਲਿਆ ਸੀ, ਜਿਸ ਦੇ ਲਈ ਉਨ੍ਹਾਂ ਨੂੰ ਸੇਵਾ ਮੈਡਲ ਅਤੇ ਸਰਵਿਸ ਸਟਾਰ ਨਾਲ ਨਵਾਜਿਆ ਗਿਆ ਸੀ। ਇਲੈਕਟ੍ਰਾਨਿਕਸ ਅਤੇ ਕਮਿਊਨਿਕੇਸ਼ਨ 'ਚ ਬੀ-ਟੈੱਕ ਤਾਨਿਆ ਨੂੰ ਚੇਨਈ ਦੀ ਅਫਸਰ ਟ੍ਰੇਨਿੰਗ ਅਕਾਦਮੀ ਨਾਲ 2017 'ਚ ਕਮਿਸ਼ਨ ਮਿਲਿਆ ਸੀ।

ਇਹ ਵੀ ਪੜ੍ਹੋ: Women's Day 2020 : 104 ਸਾਲ ਦੀ ਮਾਨ ਕੌਰ ਨੂੰ ਮਿਲਿਆ ਨਾਰੀ ਸ਼ਕਤੀ ਐਵਾਰਡ


author

shivani attri

Content Editor

Related News