ਸਟੱਡੀ ਵੀਜ਼ਾ ''ਤੇ ਵਿਦੇਸ਼ ਗਏ ਪੰਜਾਬੀ ਨੇ ਕਰ ਦਿੱਤੀ ਗਲਤੀ, ਲਗਾ ਰਿਹੈ ਅਦਾਲਤ ਦੇ ਚੱਕਰ

09/01/2017 1:15:45 PM

ਪਰਥ— ਆਸਟਰੇਲੀਆ ਦੇ ਸ਼ਹਿਰ ਪਰਥ 'ਚ ਇਕ ਪੰਜਾਬੀ ਵਿਦਿਆਰਥੀ ਕਾਰਨ ਇਕ ਦੁਰਘਟਨਾ ਵਾਪਰ ਗਈ। ਇਸ ਕਾਰਨ 4 ਬੱਚਿਆਂ ਦੇ ਪਿਤਾ ਦੀ ਮੌਤ ਹੋ ਗਈ। 19 ਸਾਲਾ ਪ੍ਰੀਤਪਾਲ ਸਿੰਘ ਭਾਰਤ ਤੋਂ ਆਸਟਰੇਲੀਆ ਸਟੱਡੀ ਵੀਜ਼ਾ ਲੈ ਕੇ ਗਿਆ ਸੀ। ਪਿਛਲੇ ਸਾਲ ਮਈ ਮਹੀਨੇ ਉਹ ਇਕ ਵਾਹਨ ਚਲਾ ਰਿਹਾ ਸੀ ਅਤੇ ਸਾਹਮਣਿਓਂ ਆ ਰਹੇ ਵਾਹਨ ਨਾਲ ਉਸ ਦੀ ਜ਼ਬਰਦਸਤ ਟੱਕਰ ਹੋ ਗਈ ਸੀ। 

PunjabKesari
ਇਸ ਜ਼ਖਮੀ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਇਸ ਦਾ ਮੁਕੱਦਮਾ ਅਜੇ ਚੱਲ ਰਿਹਾ ਹੈ। ਵੀਰਵਾਰ ਨੂੰ ਹੋਈ ਸੁਣਵਾਈ ਦੌਰਾਨ ਪ੍ਰੀਤਪਾਲ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਉਸ ਕੋਲ ਪਰਿਵਾਰ ਦਾ ਕੋਈ ਵੀ ਮੈਂਬਰ ਨਹੀਂ ਸੀ ਅਤੇ ਮ੍ਰਿਤਕ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਨੂੰ ਮੁਆਫ ਕਰ ਦਿੱਤਾ ਹੈ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਇਸ ਨੂੰ ਜੇਲ ਜਾਣਾ ਪਵੇ ਅਤੇ ਉਸ ਦੇ ਪਰਿਵਾਰ ਨੂੰ ਵੀ ਦੁੱਖ ਝੱਲਣੇ ਪੈਣ, ਜਿਵੇਂ ਉਹ ਝੱਲ ਰਹੇ ਹਨ। ਫਿਲਹਾਲ ਇਸ ਕੇਸ ਦੀ ਸੁਣਵਾਈ ਅਗਲੇ ਮਹੀਨੇ ਹੋਵੇਗੀ ਅਤੇ ਤਦ ਹੀ ਉਸ ਦੀ ਕਿਸਮਤ ਦਾ ਫੈਸਲਾ ਹੋਵੇਗਾ।


Related News