ਕੌਮਾਂਤਰੀ ਬਾਜ਼ਾਰ 'ਚ ਘਟੀਆਂ ਕੱਚੇ ਤੇਲ ਦੀਆਂ ਕੀਮਤਾਂ ਕਾਰਨ ਮੋਦੀ ਸਰਕਾਰ ਨੇ ਕਮਾਏ 18 ਲੱਖ ਕਰੋੜ
Monday, Jun 29, 2020 - 06:25 PM (IST)
ਨਵਾਂਸ਼ਹਿਰ (ਤ੍ਰਿਪਾਠੀ) - ਪੰਜਾਬ ਕਾਂਗਰਸ ਅਤੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਟਰਾਂਸਪੋਰਟ ਅਤੇ ਖੇਤੀਬਾੜੀ ਨੀਤੀਆਂ ਦੇ ਚਲਦੇ ਦੋਨਾਂ ਸੈਕਟਰਾਂ ਨੂੰ ਭਾਰੀ ਨੁਕਸਾਨ ਪੁੱਜਿਆ ਹੈ, ਜਿਸਦਾ ਅਸਰ ਦੇਸ਼ ਦੀ ਅਰਥ ਵਿਵਸਥਾ 'ਤੇ ਪੈ ਰਿਹਾ ਹੈ। ਸੂਬਾ ਪ੍ਰਧਾਨ ਅੱਜ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਦੀ ਰਿਹਾਇਸ਼ 'ਤੇ ਪੱਤਰਕਾਰਾਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਕਿਸਾਨ ਕਿਸਾਨ ਸਨਮਾਨ ਨਿਧੀ ਦੇ ਤਹਿਤ ਜਿੱਥੇ ਹਰ ਸਾਲ 6 ਹਜਾਰ ਰੁਪਏ ਦਿੱਤੇ ਹਨ ਤਾਂ ਉੱਥੇ ਹੀ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਉਸਤੋਂ ਕਈ ਗੁਣਾਂ ਰਕਮ ਉਨ੍ਹਾਂ ਤੋਂ ਖੋਹ ਲਈ ਹੈ। ਉਨ੍ਹਾਂ ਕਿਹਾ ਕਿ 2014 ਦੀ ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਦੇ ਸਮੇਂ ਕੱਚੇ ਤੇਲ ਦੀ ਕੌਮਾਂਤਰੀ ਕੀਮਤ 104 ਰੁਪਏ ਪ੍ਰਤੀ ਬੈਰਲ ਸੀ, ਜਦਕਿ ਉਸ ਸਮੇਂ ਡੀਜ਼ਲ ਦੀ ਕੀਮਤ ਪ੍ਰਤੀ ਲੀਟਰ 63 ਰੁਪਏ ਸੀ ਪਰ ਮੋਦੀ ਸਰਕਾਰ ਦੇ ਸਮੇਂ ਕੱਚੇ ਤੇਲ ਦੀ ਕੌਮਾਂਤਰੀ ਕੀਮਤਾਂ 40 ਰੁਪਏ ਪ੍ਰਤੀ ਬੈਰਲ ਅਤੇ ਦੇਸ਼ ਵਿੱਚ ਡੀਜ਼ਲ ਕੀਮਤਾਂ 80 ਰੁਪਏ ਦੇ ਕਰੀਬ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ’ਤੇ ਖੁੱਲ੍ਹਾ ਪੱਤਰ
ਉਨ੍ਹਾਂ ਕਿਹਾ ਕਿ ਜੇਕਰ ਇੱਕ ਕਿਸਾਨ 2 ਡਰੱਮ ਡੀਜ਼ਲ ਦੀ ਵਰਤੋਂ ਕਰਦਾ ਹੈ ਤਾਂ ਉਸਨੂੰ ਪ੍ਰਤੀ ਡਰੱਮ 3400 ਰੁਪਏ ਡੀਜ਼ਲ 'ਤੇ ਵੱਧ ਖਰਚ ਕਰਨੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਮਾਰਕੀਟ 'ਚ ਤੇਲ ਕੀਮਤਾਂ ਦੇ ਘੱਟ ਹੋਣ 'ਤੇ ਦੇਸ਼ ਵਿੱਚ ਪੈਟਰੋ ਪਦਾਰਥਾਂ ਦੀ ਕੀਤਮ ਘੱਟ ਹੋਣੀ ਚਾਹੀਦੀ ਸੀ, ਪਰ ਸਰਕਾਰ ਇਸ ਵਿੱਚ ਘਾਟ ਕਰਨ ਦੀ ਥਾਂ 'ਤੇ ਲੋਕਾਂ 'ਤੇ ਵੱਧ ਬੋਝਾ ਪਾ ਰਹੀ ਹੈ, ਜਦਕਿ ਪੰਜਾਬ ਸਰਕਾਰ ਵੱਲੋਂ ਪੈਟਰੋ ਪਦਾਰਥਾਂ 'ਤੇ ਲੱਗੇ ਟੈਕਸ ਨੂੰ ਘੱਟ ਕਰਕੇ ਲੋਕਾਂ ਨੂੰ ਰਾਹਤ ਦੇਣ ਸਬੰਧੀ ਪੁੱਝੇ ਗਏ ਸੁਆਲਾਂ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੋਰੋਨਾ ਸੰਕਟ ਦੇ ਚਲਦੇ 85 ਹਜਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ, ਜਦਕਿ ਕੇਂਦਰ ਸਰਕਾਰ ਤੋਂ ਮੰਗੇ ਤੋਂ ਗਏ 80 ਹਜਾਰ ਕਰੋੜ ਰੁਪਏ ਦੇ ਪੈਕੇਜ਼ 'ਤੇ ਮੋਦੀ ਸਰਕਾਰ ਨੇ ਮੌਨ ਧਾਰਨ ਕੀਤਾ ਹੈ।
ਝੁੱਗੀਆਂ-ਝੌਪੜੀਆਂ ਦੇ ਲਾਲ ਰਾਹੁਲ ਅਤੇ ਅਮਨ ਦੀ ਸਫਲਤਾ ਕਾਬਲ-ਏ-ਤਾਰੀਫ਼
ਪੰਜਾਬ ਵਿੱਚ ਦੇਸ਼ ਭਰ ਤੋਂ ਮਹਿੰਗੀ ਬਿਜਲੀ ਮਿਲਣ ਸਬੰਧੀ ਪੁੱਛੇ ਗਏ ਪ੍ਰਸ਼ਨ 'ਤੇ ਸੁਬਾ ਪ੍ਰਧਾਨ ਕੋਈ ਤਸੱਲੀ ਬਖ਼ਸ਼ ਜੁਆਬ ਨਹੀਂ ਦੇ ਸਕੇ ਅਥੇ ਇਸਦਾ ਕਾਰਨ ਸਾਬਕਾ ਸਰਕਾਰ ਸਮੇਂ ਹੋਏ ਪੀ.ਪੀ.ਪੀ. ਸਮਝੌਤੇ ਨੂੰ ਜਿੰਮੇਵਾਰ ਦੱਸਿਆ ਗਿਆ। ਇਸੇ ਤਰ੍ਹਾਂ ਦਲਿਤ ਸਮਾਜ ਨੂੰ ਬਿਜਲੀ ਬਿੱਲ ਮੁਆਫ ਹੋਣ ਦੇ ਬਾਵਜੂਦ ਭਾਰੀ ਬਿਜਲੀ ਬਿੱਲ ਜਾਰੀ ਕਰਨ ਅਤੇ ਹਰ ਮਹੀਨੇ ਸਵੈ ਘੋਸ਼ਣਾ ਪੱਤਰ ਲੈ ਕੇ ਤੰਗ ਪ੍ਰੇਸ਼ਾਨ ਕਰਨ ਦੇ ਪ੍ਰਸ਼ਨ 'ਤੇ ਕਿਹਾ ਕਿ ਦਲਿਤਾਂ ਦੇ ਬਿਜਲੀ ਬਿੱਲ ਪਹਿਲਾਂ ਦੀ ਤਰ੍ਹਾਂ ਮੁਆਫ ਰਹਿਣਗੇ ਅਤ ਉਨ੍ਹਾਂ ਕਿਸੇ ਤਰ੍ਹਾਂ ਪ੍ਰੇਸ਼ਾਨ ਨਹੀਂ ਕੀਤਾ ਜਾਵੇ ਸਬੰਧੀ ਗੰਭੀਰ ਨੋਟਿਸ ਲਿਆ ਜਾਵੇਗਾ। ਨਵਜੋਤ ਸਿੰਘ ਸਿੱਧੂ ਨੂੰ ਪੁਲਸ ਕੈਬਨਿਟ ਵਿੱਚ ਲਏ ਜਾਣ ਦੀਆਂ ਚਰਚਾਵਾਂ 'ਤੇ ਕਿਹਾ ਕਿ ਇਹ ਮੁੱਖ ਮੰਤਰੀ ਦਾ ਅਧਿਕਾਰ ਖੇਤਰ ਹੈ, ਜਿਸ ਵਿੱਚ ਉਹ ਦਖ਼ਲ ਅੰਦਾਜ਼ ਨਹੀਂ ਕਰ ਸਕਦੇ ਹਨ। ਇਸੇ ਤਰ੍ਹਾਂ ਸਿੱਧੂ ਦੇ ਪੰਜਾਬ ਦੀ ਸਿਆਸਤ ਸਬੰਧੀ ਬਿਆਨ ਜਿਸ ਵਿੱਚ ਉਨ੍ਹਾਂ ਸਿਆਸਤ ਨੂੰ ਬਿਜਨਸ ਕਿਹਾ ਸੀ, ਦੇ ਸਬੰਧ ਵਿੱਚ ਜਾਖੜ ਨੇ ਕਿਹਾ ਕਿ ਉਨ੍ਹਾਂ ਦਾ ਇਸ਼ਾਰਾ ਮੋਦੀ ਸਰਕਾਰ ਵੱਲ ਹੋ ਸਕਦਾ ਹੈ। ਇਸ ਮੌਕੇ ਵਿਧਾਇਕ ਅੰਗਦ ਸਿੰਘ, ਯੂਥ ਕਾਂਗਰਸ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ, ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਅਤੇ ਸਾਬਕਾ ਵਿਧਾਇਖ ਬੀਬੀ ਗੁਰਇਕਬਾਲ ਕੌਰ ਆਦਿ ਮੌਜੂਦ ਸਨ।
'ਕਰੰਡ' ਦੀ ਗੰਭੀਰ ਸਮੱਸਿਆ ਵੀ ਨਹੀਂ ਤੋੜ ਸਕੀ ਸਿੱਧੀ ਬਿਜਾਈ ਕਰਨ ਵਾਲੇ ਯੋਧੇ ਕਿਸਾਨਾਂ ਦਾ ‘ਸਿਰੜ’
10 ਦਿਨ ਲਗਾਤਾਰ ਪੀਓ ਇਕ ਕੱਪ ‘ਕੱਦੂ ਦਾ ਰਸ’, ਦੂਰ ਹੋਣਗੇ ਇਹ ਰੋਗ