ਹਰਸ਼ ਵਿਨੀਤ ਨੇ ਜਿੱਤਿਆ ''ਇੰਟਰਨੈਸ਼ਨਲ ਮੇਕਅਪ ਆਰਟਿਸਟ'' ਦਾ ਖਿਤਾਬ

Tuesday, Mar 13, 2018 - 04:01 PM (IST)

ਹਰਸ਼ ਵਿਨੀਤ ਨੇ ਜਿੱਤਿਆ ''ਇੰਟਰਨੈਸ਼ਨਲ ਮੇਕਅਪ ਆਰਟਿਸਟ'' ਦਾ ਖਿਤਾਬ

ਲੁਧਿਆਣਾ (ਮੀਨੂ) : ਸ਼ਹਿਰ 'ਚ ਟੇਲੈਂਟ ਦੀ ਕਮੀ ਨਹੀਂ ਹੈ। ਇਸ ਲਈ ਸ਼ਹਿਰ ਦੀਆਂ ਬਹੂ-ਬੇਟੀਆਂ ਪੂਰੇ ਦੇਸ਼ ਦੀਆਂ ਨਹੀਂ ਵਿਦੇਸ਼ ਵਿਚ ਵੀ ਆਪਣੀ ਕਲਾ ਦੇ ਝੰਡੇ ਗੱਡ ਰਹੀਆਂ ਹਨ। ਹਰਸ਼ ਵਿਨੀਤ ਨੂੰ ਹਾਲ ਹੀ ਵਿਚ ਮੁੰਬਈ 'ਚ ਕਰਵਾਏ ਅੰਤਰਰਾਸ਼ਟਰੀ ਪੱਧਰ ਦੇ ਮੇਕਅਪ ਮੁਕਾਬਲੇ ਇਨਕਲੇਵ ਵਿਚ ਹਿੱਸਾ ਲੈਣ ਦਾ ਮੌਕਾ ਮਿਲਿਆ ਅਤੇ ਬੈਸਟ ਇੰਟਰਨੈਸ਼ਨਲ ਮੇਕਅਪ ਆਰਟਿਸਟ ਦੇ ਖਿਤਾਬ ਨੂੰ ਆਪਣੇ ਨਾਂ ਕੀਤਾ। 
ਹਰਸ਼ ਵਿਨੀਤ ਨੇ ਦੱਸਿਆ ਕਿ ਮੁੰਬਈ 'ਚ ਕਰਵਾਏ ਇਸ ਮੇਕਅਪ ਸ਼ੋਅ ਮੁਕਾਬਲੇ 'ਚ ਦੇਸ਼ ਵਿਦੇਸ਼ ਤੋਂ 150 ਮੇਕਅਪ ਆਰਟਿਸਟਾਂ ਨੇ ਹਿੱਸਾ ਲਿਆ ਸੀ, ਜਿਸ ਵਿਚ ਮੁਕਾਬਲੇ ਦੇ ਕਈ ਰਾਊਂਡ ਵੀ ਕਰਵਾਏ ਗਏ। ਉਥੇ ਮੇਕਅਪ ਦੀ ਲਾਈਵ ਪ੍ਰਫਾਰਮੈਂਸ ਵੀ ਹੋਈ। ਦੇਸ਼ ਦੇ ਨਾਮੀ ਮਾਡਲਾਂ ਨੇ ਮੇਕਅਪ ਨੂੰ ਪੇਸ਼ ਕੀਤਾ। ਵਿਨੀਤ ਨੇ ਦੱਸਿਆ ਕਿ ਉਹ ਬੇਹੱਦ ਘੱਟ ਤਜਰਬੇ 'ਚ ਇੰਨੀ ਵੱਡੀ ਪ੍ਰਾਪਤੀ ਕਰ ਕੇ ਬੇਹੱਦ ਖੁਸ਼ ਹਨ। ਉਨ੍ਹਾਂ ਦੀ ਇਸ ਸਫਲਤਾ 'ਚ ਉਨ੍ਹਾਂ ਦੀ ਮਾਂ ਦਵਿੰਦਰ ਬਸੰਤ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਇਹ ਖਿਤਾਬ ਪ੍ਰਿੰਟ ਮੇਕਅਪ ਮਤਲਬ ਕਿ ਅਰੇਬਿਕ ਮੇਕਅਪ ਲਈ ਦਿੱਤਾ ਗਿਆ ਹੈ।


Related News