ਮਾਮਲਾ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਦੀ ਪੇਮੈਂਟ ਟ੍ਰਾਂਜ਼ੈਕਸ਼ਨ ਦਾ, ਮੁਲਜ਼ਮ ਤੋਂ ਹਜ਼ਾਰਾਂ ਯੂਰੋ ਤੇ ਢਾਈ ਕਿਲੋ ਸੋਨਾ ਬਰਾਮਦ

Saturday, Jul 01, 2023 - 11:29 PM (IST)

ਲੁਧਿਆਣਾ (ਗੌਤਮ)-ਨਾਰਕੋਟਿਕਸ ਕੰਟਰੋਲ ਬਿਊਰੋ, ਕਾਊਂਟਰ ਇੰਟੈਲੀਜੈਂਸ ਪੰਜਾਬ ਪੁਲਸ ਅਤੇ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਸਾਂਝੀ ਕਾਰਵਾਈ ਕਰਦਿਆਂ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਦੀ ਪੇਮੈਂਟ ਦਾ ਟ੍ਰਾਂਜ਼ੈਕਸ਼ਨ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਮੁਲਜ਼ਮ ਸੰਨੀ ਵਰਮਾ ਤੋਂ ਵੱਡੀ ਮਾਤਰਾ ਵਿਚ ਰਿਕਵਰੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਵੱਡਾ ਕਦਮ ਚੁੱਕਣ ਦੀ ਤਿਆਰੀ ’ਚ, ਪੰਚਾਇਤਾਂ ਲਈ ਲਾਜ਼ਮੀ ਹੋਇਆ ਇਹ ਕੰਮ, ਪੜ੍ਹੋ Top 10

PunjabKesari

ਜ਼ੋਨਲ ਡਾਇਰੈਕਟਰ ਅਮਨਜੋਤ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਲੁਧਿਆਣਾ ਅਤੇ ਜਲੰਧਰ ਵਿਚ ਛਾਪਾ ਮਾਰ ਕੇ ਕਾਰਵਾਈ ਕਰਦੇ ਹੋਏ 79 ਹਜ਼ਾਰ ਯੂਰੋ (ਕਰੀਬ 73 ਲੱਖ ਰੁਪਏ ਭਾਰਤੀ ਕਰੰਸੀ) ਅਤੇ ਢਾਈ ਕਿਲੋ ਸੋਨੇ ਦੇ ਗਹਿਣੇ ਅਤੇ ਬਿਸਕੁਟ ਬਰਾਮਦ ਕੀਤੇ ਹਨ। ਮੁਲਜ਼ਮ ਨੂੰ ਸਪੈਸ਼ਲ ਕੋਰਟ ਵਿਚ ਪੇਸ਼ ਕਰਨ ਤੋਂ ਬਾਅਦ 4 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਐੱਨ. ਸੀ. ਬੀ. ਨੂੰ ਸੰਭਾਵਨਾ ਹੈ ਕਿ ਦੋਸ਼ੀ ਤੋਂ ਡਰੱਗ ਮਨੀ ਜ਼ਰੀਏ ਕਮਾਏ ਗਏ ਕਰੋੜਾਂ ਰੁਪਏ ਮਿਲਣ ਦੀ ਸੰਭਾਵਨਾ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹਵਾਲਾ ਕਾਰੋਬਾਰੀਆਂ ਵਿਚ ਦਹਿਸ਼ਤ ਹੈ ਅਤੇ ਕੁਝ ਫਰਾਰ ਹੋ ਗਏ ਹਨ, ਜਿਸ ਸਬੰਧੀ ਟੀਮ ਮੁਲਜ਼ਮ ਤੋਂ ਪੁੱਛਗਿਛ ਕਰਕੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ASI ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਹੋਈ ਦਰਦਨਾਕ ਮੌਤ

ਗੈਂਗਸਟਰਾਂ ਨਾਲ ਸਬੰਧਾਂ ਨੂੰ ਲੈ ਕੇ ਜਾਂਚ ਸ਼ੁਰੂ

ਇੰਟਰਨੈਸ਼ਨਲ ਡਰੱਗ ਸਿੰਡੀਕੇਟ ਦੀ ਪੇਮੈਂਟ ਇਧਰੋਂ-ਉਧਰ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਗਏ ਕਿੰਗ-ਪਿੰਨ ਅਕਸ਼ੇ ਛਾਬੜਾ ਦੇ ਸਾਲੇ ਸੰਨੀ ਵਰਮਾ ਤੋਂ ਐੱਨ. ਸੀ. ਬੀ. ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਵੱਲੋਂ ਇਕ ਵੱਡੀ ਖੇਪ ਮੰਗਵਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਟੀਮ ਵੱਲੋਂ ਮੁਲਜ਼ਮ ਦੇ ਗੈਂਗਸਟਰਾਂ ਨਾਲ ਸੰਪਰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
 


Manoj

Content Editor

Related News