ਕੌਮਾਂਤਰੀ ਸਰਹੱਦ ਤੋਂ ਬੀ.ਐੱਸ.ਐੱਫ.ਵਲੋਂ 35 ਕਰੋੜ ਤੋਂ ਵੱਧ ਹੈਰੋਇਨ ਬਰਾਮਦ, ਹਥਿਆਰ ਵੀ ਮਿਲੇ

Tuesday, Jul 07, 2020 - 06:18 PM (IST)

ਕੌਮਾਂਤਰੀ ਸਰਹੱਦ ਤੋਂ ਬੀ.ਐੱਸ.ਐੱਫ.ਵਲੋਂ 35 ਕਰੋੜ ਤੋਂ ਵੱਧ ਹੈਰੋਇਨ ਬਰਾਮਦ, ਹਥਿਆਰ ਵੀ ਮਿਲੇ

ਮਮਦੋਟ (ਸ਼ਰਮਾ): ਮਮਦੋਟ ਸੈਕਟਰ ਤੇ ਸਥਿਤ ਬੀ.ਐੱਸ.ਐੱਫ 29 ਬਟਾਲੀਅਨ ਅਤੇ ਸੀ.ਆਈ.ਏ. ਸਟਾਫ ਫ਼ਿਰੋਜ਼ਪੁਰ ਵਲੋ ਚਲਾਏ ਗਏ ਸਾਂਝੇ ਆਪਰੇਸ਼ਨ ਦੌਰਾਨ ਅੰਤਰਰਾਸ਼ਟਰੀ ਹਿੰਦ-ਪਾਕਿ ਸੀਮਾ ਤੋ 7.714 ਕਿਲੋਗ੍ਰਾਮ ਹੈਰੋਇਨ,1 ਪਿਸਟਲ, 2 ਮੈਗਜ਼ੀਨ,10 ਰਾਉਦ ਅਤੇ 2 ਸਿਮਾਂ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ: ਚੜ੍ਹਦੀ ਸਵੇਰ ਫਗਵਾੜਾ ਵਿਖੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

ਇਸ ਸਬੰਧੀ ਸੀ.ਆਈ.ਏ. ਸਟਾਫ ਫ਼ਿਰੋਜ਼ਪੁਰ ਦੇ ਅਧਿਕਾਰੀ ਹਰਕੇਸ਼ ਕੁਮਾਰ ਅਤੇ ਬੀ.ਐੱਸ.ਐੱਫ. ਦੇ ਅਧਿਕਾਰੀ ਅਮਨਦੀਪ ਸਿੰਘ ਦੀ ਨਿਗਰਾਨੀ ਅਧੀਨ ਬੀ.ਐੱਸ.ਐੱਫ. ਦੀ ਚੌਕੀ ਦੋਨਾ ਤੈਲੂ ਮੱਲ ਦੇ ਗੇਟ ਨੰਬਰ 194/ਐਮ. ਦੇ ਨਜ਼ਦੀਕ ਚਲਾਏ ਗਏ ਸਰਚ ਮੁਹਿੰਮ ਦੌਰਾਨ ਭੇਦਭਰੀ ਹਾਲਤ 'ਚ ਕੁਝ ਸਮਾਨ ਦੱਬੇ ਹੋਣ ਦਾ ਖਦਸ਼ਾ ਜਾਇਰ ਹੋਇਆ। ਸਰਚ ਮੁਹਿੰਮ ਦੀ ਟੀਮ ਵਲੋਂ ਜਦੋ ਉਸ ਥਾਂ ਤੇ 2 ਫੁੱਟ ਡੂੰਘਾ ਟੋਇਆ ਪੁੱਟਿਆ ਗਿਆ ਤਾਂ ਉਸ 'ਚੋ ਟੇਪ ਨਾਲ ਲਪੇਟੀ ਹੋਈ 7.714 ਕਿਲੋਗ੍ਰਾਮ ਹੈਰੋਇਨ , 1 ਪਿਸਟਲ , 2 ਮੈਗਜੀਨ , 10 ਰਾਉਦ ਅਤੇ ਦੋ 4 ਜੀ. ਸਿਮਾਂ ਬਰਾਮਦ  ਹੋਈਆਂ। ਇਸ ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਮੁਤਾਬਕ ਕੀਮਤ 38 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇੰਨੀ ਵੱਡੀ ਮਾਤਰਾ 'ਚ ਫੜੀ ਗਈ ਹੈਰੋਇਨ ਸਬੰਧੀ ਸਾਰੀਆਂ ਸਰਕਾਰੀ ਏਜੰਸੀਆਂ ਜਾਂਚ ਪੜਤਾਲ 'ਚ ਜੁੱਟ ਗਈਆ ਹਨ ਕਿ ਇਹ ਨਸ਼ੇ ਅਤੇ ਹਥਿਆਰਾਂ ਦੀ ਖੇਪ ਕਿਸ ਦੇ ਲਈ ਅਤੇ ਕਿਸ ਵਾਸਤੇ ਭੇਜੀ ਗਈ ਹੈ। ਨਾਲ ਹੀ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨੂੰ ਇੱਥੋ ਤੱਕ ਪਹੁੰਚਾਉਣ ਵਾਲਾ ਵਿਅਕਤੀ ਕੌਣ ਹੋ ਸਕਦਾ ਹੈ। ਥਾਣਾ ਮਮਦੋਟ ਅਧੀਨ ਆਉਦੇ ਹਿੰਦ-ਪਾਕਿ ਸਰਹੱਦ ਤੇ ਬਰਾਮਦ ਹੋਈ ਇਸ ਖੇਪ ਸਬੰਧੀ ਪੁਲਸ ਥਾਣਾ ਮਮਦੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।


author

Shyna

Content Editor

Related News