ਚੰਡੀਗੜ੍ਹ : ਇੰਟਰਨੈਸ਼ਨਲ ਏਅਰਪੋਰਟ ਤੋਂ 180 ਗ੍ਰਾਮ ਸੋਨਾ ਬਰਾਮਦ

Friday, Mar 09, 2018 - 08:38 AM (IST)

ਚੰਡੀਗੜ੍ਹ : ਇੰਟਰਨੈਸ਼ਨਲ ਏਅਰਪੋਰਟ ਤੋਂ 180 ਗ੍ਰਾਮ ਸੋਨਾ ਬਰਾਮਦ

ਚੰਡੀਗੜ੍ਹ (ਲਲਨ) : ਇੰਟਰਨੈਸ਼ਨਲ ਏਅਰਪੋਰਟ 'ਤੇ ਕਸਟਮ ਵਿਭਾਗ ਨੇ ਚੈਕਿੰਗ ਦੌਰਾਨ ਇਕ ਵਿਅਕਤੀ ਕੋਲੋਂ ਵੀਰਵਾਰ ਨੂੰ 180 ਗ੍ਰਾਮ ਸੋਨਾ ਫੜ੍ਹਿਆ। ਕਸਟਮ ਵਿਭਾਗ ਦੀ ਟੀਮ ਇਸ ਮਾਮਲੇ ਸਬੰਧੀ ਵਿਅਕਤੀ ਕੋਲੋਂ ਪੁੱਛਗਿੱਛ ਕਰਨ 'ਚ ਲੱਗੀ ਹੋਈ ਹੈ। ਸੂਤਰਾਂ ਮੁਤਾਬਕ ਦੁਬਈ ਤੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਸਵੇਰੇ 11 ਵਜੇ ਆਉਣ ਵਾਲੀ ਫਲਾਈਟ 'ਚ ਚੈਕਿੰਗ ਦੌਰਾਨ ਮਹਾਂਰਾਸ਼ਟਰ ਦੇ ਰਹਿਣ ਵਾਲੇ ਵਿਅਕਤੀ ਕੋਲੋਂ ਇਹ ਸੋਨਾ ਬਰਾਮਦ ਕੀਤਾ ਗਿਆ ਹੈ। ਦੋਸ਼ੀ ਨੇ ਇਹ ਸੋਨਾ ਰੈਕਟਮ 'ਚ ਛੁਪਾਇਆ ਹੋਇਆ ਸੀ। ਇਸ ਦੀ ਮਾਰਕਿਟ 'ਚ ਕੀਮਤ ਤਕਰੀਬਨ 5.6 ਲੱਖ ਰੁਪਏ ਹੈ।


Related News