2.2 ਕਰੋੜ ਨਾਲ ਕਸਬੇ ''ਚ ਬਿਜਲੀ ਸੁਧਾਰ ਤਹਿਤ ਕੰਮ ਸ਼ੁਰੂ
Tuesday, Feb 13, 2018 - 06:01 PM (IST)

ਚੀਮਾ ਮੰਡੀ (ਗੋਇਲ)—ਇੰਟੇਗਰੇਟਿਡ ਪਾਵਰ ਡਿਵੈੱਲਪਮੈਂਟ ਸਕੀਮ ਅਧੀਨ ਕਸਬੇ 'ਚ ਬਿਜਲੀ ਦੇ ਸੁਧਾਰ ਦੇ ਕੰਮਾਂ ਲਈ ਮਨਜ਼ੂਰ ਹੋਏ 2 ਕਰੋੜ 2 ਲੱਖ ਰੁਪਏ ਦੇ ਕਾਰਜਾਂ ਦਾ ਉਦਘਾਟਨ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਨੇ ਕੀਤਾ। ਇਸ ਮੌਕੇ ਜ਼ਿਲਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹਾਜ਼ਰ ਵਿਭਾਗ ਦੇ ਐੱਸ. ਡੀ. ਓ. ਬਲਜੀਤ ਸਿੰਘ ਅਤੇ ਜੇ. ਈ. ਗੁਰਦੇਵ ਸਿੰਘ ਨੇ ਇਸ ਸਕੀਮ ਬਾਰੇ ਵਿਸਥਾਰ ਪੂਰਵਕ ਦੱਸਿਆ । ਇਸ ਸਮੇਂ ਕਾਂਗਰਸੀ ਆਗੂ ਹਰਮਨ ਬਾਜਵਾ, ਹਰਿੰਦਰ ਸਿੰਘ ਲਖਮੀਰਵਾਲਾ, ਮਲਕੀਤ ਸਿੰਘ ਗੋਰਾਇਆ, ਨਗਰ ਪੰਚਾਇਤ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ, ਕੌਂਸਲਰ ਨਿਰਭੈਅ ਸਿੰਘ ਬਲਵੀਰ ਸਿੰਘ ਭੰਮ, ਸੁੱਖਾ ਬਾਲੀ ਬਹਾਦਰ ਸਿੰਘ, ਸੰਤਨਰਾਇਣ ਦਾਸ, ਰੇਸ਼ਮ ਸਿੰਘ ਆਦਿ ਤੋਂ ਇਲਾਵਾ ਹਰਪਾਲ ਸਿੰਘ ਨਾਨੂ, ਨਗਿੰਦਰ ਕੁਮਾਰ ਬਿੱਲੂ ਲੋਹੇ ਵਾਲੇ ਅਤੇ ਪਿੰਡ ਵਾਸੀ ਹਾਜ਼ਰ ਸਨ।