ਪ੍ਰੀਖਿਆ ਕੇਂਦਰਾਂ ''ਚ ਨਕਲ ਰੋਕਣ ਲਈ ਲਾਏ ਜਾਣਗੇ ''ਜੈਮਰ''

Tuesday, Dec 31, 2019 - 09:01 AM (IST)

ਚੰਡੀਗੜ੍ਹ : ਪੰਜਾਬ ਦੇ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਰਮਨ ਬਹਿਲ ਦੀ ਪ੍ਰਧਾਨਗੀ ਹੇਠ ਹੋਈ ਤੀਜੀ ਬੋਰਡ ਮੀਟਿੰਗ ਦੌਰਾਨ ਬੋਰਡ ਦੀ ਪਾਰਦਰਸ਼ਤਾ ਬਣਾਏ ਰੱਖਣ ਦੀ ਵਚਨਬੱਧਤਾ ਨੂੰ ਪ੍ਰਗਟਾਉਂਦਿਆਂ ਬਹਿਲ ਨੇ ਦੱਸਿਆ ਕਿ ਪ੍ਰੀਖਿਆਵਾਂ 'ਚ ਨਕਲ ਰੋਕਣ ਲਈ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਪ੍ਰੀਖਿਆ ਕੇਂਦਰਾਂ 'ਚ ਜੈਮਰ ਲਾਏ ਜਾਣਗੇ, ਜਿਸ ਨਾਲ ਪ੍ਰੀਖਿਆ ਦੌਰਾਨ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਨਾਲ ਨਕਲ ਦੀ ਸੰਭਾਵਨਾ ਨਹੀਂ ਰਹੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਪ੍ਰੀਖਿਆ ਦੌਰਾਨ ਪ੍ਰਖਿਆਰਥੀਆਂ ਦੀ ਪਛਾਣ ਲਈ ਬਾਇਓਮੈਟ੍ਰਿਕ ਮਸ਼ੀਨਾਂ ਦੀ ਵਰਤੋਂ ਵੀ ਕੀਤੀ ਜਾਵੇਗੀ ਤਾਂ ਜੋ ਪ੍ਰੀਖਿਆਰਥੀ ਦੀ ਸਹੀ ਪਛਾਣ ਕੀਤੀ ਜਾ ਸਕੇ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਪੰਜਾਬ ਭਵਨ, ਨਵੀਂ ਦਿੱਲੀ ਵਿਖੇ ਵੱਖ-ਵੱਖ ਕੈਟੇਗਰੀ ਦੀਆਂ 16 ਅਸਾਮੀਆਂ ਭਰਨ ਦੀ ਪ੍ਰਕਿਰਿਆ ਨੂੰ ਮਨਜ਼ੂਰੀ ਦਿੱਤੀ ਗਈ। ਇਸ ਮੀਟਿੰਗ 'ਚ ਦਫ਼ਤਰੀ ਕੰਮ-ਕਾਜ ਦਾ ਜਾਇਜ਼ਾ ਵੀ ਲਿਆ ਗਿਆ।
ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਬੋਰਡ ਦੇ ਮੈਂਬਰ  ਜਸਪਾਲ ਸਿੰਘ ਢਿੱਲੋਂ, ਰਜ਼ਨੀਸ ਸਹੋਤਾ,  ਰੋਮਿਲਾ ਬਾਂਸਲ,  ਭੁਪਿੰਦਰਪਾਲ ਸਿੰਘ, ਰਵਿੰਦਰਪਾਲ ਸਿੰਘ, ਅਮਰਜੀਤ ਸਿੰਘ ਵਾਲੀਆ,  ਹਰਪ੍ਰਤਾਪ ਸਿੰਘ ਸਿੱਧੂ, ਕੁਲਦੀਪ ਸਿੰਘ ਕਾਹਲੋ, ਸ਼ਮਸਾਦ ਅਲੀ ਅਤੇ ਬੋਰਡ ਦੇ ਹੋਰ ਅਧਿਕਾਰੀ ਮੌਜੂਦ ਸਨ।


Babita

Content Editor

Related News