ਇੰਸਟਾਗ੍ਰਾਮ ’ਤੇ ਹੁਸਨ ਦਾ ਜਲਵਾ ਦਿਖਾ ਕੇ ਬਲੈਕਮੇਲ ਕਰਨ ਵਾਲੀ ਜਸਨੀਤ ਕੌਰ ’ਤੇ ਹੋਇਆ ਵੱਡਾ ਖ਼ੁਲਾਸਾ

Tuesday, Apr 04, 2023 - 06:31 PM (IST)

ਇੰਸਟਾਗ੍ਰਾਮ ’ਤੇ ਹੁਸਨ ਦਾ ਜਲਵਾ ਦਿਖਾ ਕੇ ਬਲੈਕਮੇਲ ਕਰਨ ਵਾਲੀ ਜਸਨੀਤ ਕੌਰ ’ਤੇ ਹੋਇਆ ਵੱਡਾ ਖ਼ੁਲਾਸਾ

ਲੁਧਿਆਣਾ : ਬਲੈਕਮੇਲਿੰਗ ਦੇ ਮਾਮਲੇ ਵਿਚ ਘਿਰੀ ਇੰਸਟਾਗ੍ਰਾਮ ’ਤੇ ਮਸ਼ਹੂਰ ਜਸਨੀਤ ਕੌਰ ’ਤੇ ਵੱਡਾ ਖੁਲਾਸਾ ਹੋਇਆ ਹੈ। ਪੁਲਸ ਵਲੋਂ ਗ੍ਰਿਫ਼ਤਾਰ ਕੀਤੀ ਗਈ ਜਸਨੀਤ ਕੌਰ ਪਹਿਲਾਂ ਤਾਂ ਇੰਸਟਾਗ੍ਰਾਮ ’ਤੇ ਅਰਧ ਨਗਨ ਤਸਵੀਰਾਂ ਅਤੇ ਵੀਡੀਓ ਅਪਲੋਡ ਕਰਕੇ ਕਾਰੋਬਾਰੀਆਂ ਨੂੰ ਫਸਾਉਂਦੀ, ਫਿਰ ਉਨ੍ਹਾਂ ਨਾਲ ਗੱਲਬਾਤ ਕਰਕੇ ਆਪਣੀਆਂ ਇਤਰਾਜ਼ਯੋਗ ਤਸਵੀਰਾਂ ਭੇਜਦੀ। ਹਨੀਟ੍ਰੈਪ ’ਚ ਫਸਾਉਣ ਤੋਂ ਬਾਅਦ ਬਦਨਾਮੀ ਦਾ ਡਰ ਦਿਖਾ ਕੇ ਬਲੈਕਮੇਲਿੰਗ ਸ਼ੁਰੂ ਕਰ ਦਿੰਦੀ। ਜਸਨੀਤ ਕੌਰ ਦੇ ਗੈਂਗਸਟਰਾਂ ਨਾਲ ਸੰਬੰਧਾਂ ਦਾ ਵੀ ਖੁਲਾਸਾ ਹੋਇਆ ਹੈ। ਜਦੋਂ ਕੋਈ ਪੈਸੇ ਦੇਣ ਤੋਂ ਇਨਕਾਰ ਕਰਦਾ ਤਾਂ ਉਨ੍ਹਾਂ ਨੂੰ ਗੈਂਗਸਟਰਾਂ ਤੋਂ ਧਮਕੀਆਂ ਵੀ ਦਿਵਾਉਂਦੀ। 

ਇਹ ਵੀ ਪੜ੍ਹੋ : ਪੰਜਾਬ ’ਚ ਭਾਰੀ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਲੁਧਿਆਣਾ ਪੁਲਸ ਨੇ ਜਸਨੀਤ ਕੌਰ ਉਰਫ ਰਾਜਵੀਰ ਨਾਮ ਦੀ ਇਸ ਇੰਸਟਾਗ੍ਰਾਮ ਇੰਫਲੂਐਂਸਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਦੇ ਇੰਸਟਾਗ੍ਰਾਮ ਅਕਾਊਂਟ ਵੀ ਖੰਗਾਲੇ ਜਾ ਰਹੇ ਹਨ ਤਾਂ ਕਿ ਦੂਜੇ ਲੋਕਾਂ ਨੂੰ ਕੀਤੀ ਗਈ ਬਲੈਕਮੇਲਿੰਗ ਦਾ ਵੀ ਪਤਾ ਲੱਗ ਸਕੇ। ਪੁਲਸ ਮੁਤਾਬਕ  ਉਸ ਦੇ ਲਗਭਗ 2 ਲੱਖ ਫਾਲੋਅਰਸ  ਦਾ ਪਤਾ ਲੱਗਾ ਹੈ। ਜਸਨੀਤ ਨਾਲ ਇਸ ਕੰਮ ਵਿਚ ਉਸ ਦੇ ਇਕ ਮਦਦਗਾਰ ਕਾਂਗਰਸੀ ਆਗੂ ਦਾ ਕੁਨੈਕਸ਼ਨ ਵੀ ਸਾਹਮਣੇ ਆਇਆ ਹੈ, ਜਿਸ ਦੀ ਜਾਂਚ ਚੱਲ ਰਹੀ ਹੈ। 

ਇਹ ਵੀ ਪੜ੍ਹੋ : ਥਾਣਾ ਡੇਹਲੋਂ ’ਚ ਤਾਇਨਾਤ ਏ. ਐੱਸ. ਆਈ. ਤੇ ਹੌਲਦਾਰ ਗ੍ਰਿਫ਼ਤਾਰ, ਹੈਰਾਨ ਕਰਨ ਵਾਲਾ ਹੈ ਮਾਮਲਾ

22 ਸਾਲਾ ਜਸਨੀਤ ਨੇ ਰੱਖੀ ਬੀ. ਐੱਮ. ਡਬਲਯੂ.

ਪੁਲਸ ਅਨੁਸਾਰ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਕਿ ਜਸਨੀਤ ਦੀ ਉਮਰ 22 ਸਾਲ ਹੈ ਅਤੇ ਉਸ ਨੇ ਖ਼ੁਦ ਕੋਲ ਬੀ. ਐੱਮ. ਡਬਲਯੂ. ਕਾਰ ਰੱਖੀ ਹੋਈ ਹੈ। ਉਸ ਵਲੋਂ ਇੰਸਟਾਗ੍ਰਾਮ ’ਤੇ ਅਸ਼ਲੀਲ ਫੋਟੋਆਂ ਅਤੇ ਵੀਡੀਓ ਪਾ ਕੇ ਨੌਜਵਾਨਾਂ ਨੂੰ ਪਹਿਲਾਂ ਆਕਰਸ਼ਿਤ ਕੀਤਾ ਜਾਂਦਾ ਹੈ, ਫਿਰ ਆਪਣੇ ਜਾਲ ’ਚ ਫਸਾ ਕੇ ਬਲੈਕਮੇਲ ਦੀ ਖੇਡ ਸ਼ੁਰੂ ਕਰ ਕੇ ਮੋਟੇ ਪੈਸੇ ਠੱਗਦੀ ਹੈ।

ਇਹ ਵੀ ਪੜ੍ਹੋ : ਪੁੱਤ ਨੂੰ ਵਿਦੇਸ਼ ਭੇਜਣ ਲਈ ਆਈਲੈਟਸ ਵਾਲੀ ਕੁੜੀ ਨਾਲ ਕਰਵਾਇਆ ਵਿਆਹ, ਕੈਨੇਡਾ ਜਾ ਕੇ ਨੂੰਹ ਨੇ ਚਾੜ੍ਹ ’ਤਾ ਚੰਨ

ਇਸ ਤਰ੍ਹਾਂ ਹੋਇਆ ਖੁਲਾਸਾ

ਜਸਨੀਤ ਦੀਆਂ ਕਾਲੀਆਂ ਕਰਤੂਤਾਂ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਉਸ ਨੇ ਲੁਧਿਆਣਾ ਦੇ ਕਾਰੋਬਾਰੀ ਗੁਰਬੀਰ ਨੂੰ ਫਸਾਉਣਾ ਸ਼ੁਰੂ ਕਰ ਦਿੱਤਾ। ਫਸਾਉਣ ਤੋਂ ਬਾਅਦ ਉਸ ਨੇ ਗੁਰਬੀਰ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਕਾਰੋਬਾਰੀ ਤੋਂ ਇਕ ਕਰੋ਼ੜ ਦੀ ਫਿਰੌਤੀ ਮੰਗੀ ਗਈ.। ਕਾਰੋਬਾਰੀ ਗੁਰਬੀਰ ਨੇ ਇਸ ਮਾਮਲੇ ਵਿਚ ਮੋਹਾਲੀ ਵਿਚ ਕੇਸ ਦਰਜ ਕਰਵਾ ਦਿੱਤਾ।ਇਸ ਦੇ ਬਾਵਜੂਦ ਜਸਨੀਤ ਨਹੀਂ ਰੁਕੀ। ਉਸ ਨੇ ਗੁਰਬੀਰ ਨੂੰ ਗੈਂਗਸਟਰਾਂ ਤੋਂ ਧਮਕੀਆਂ ਦਿਵਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਦੇਖ ਕੇ ਗੁਰਬੀਰ ਲੁਧਿਆਣਾ ਵਿਚ ਮਾਡਲ ਟਾਊਨ ਥਾਣੇ ਦੀ ਪੁਲਸ ਕੋਲ ਪਹੁੰਚਿਆ। ਉਥੇ ਪੁਲਸ ਨੇ ਕੇਸ ਦਰਜ ਕਰ ਲਿਆ। ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੇ 19 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News