ਵੱਡੀ ਖ਼ਬਰ : Facebook ਤੋਂ ਬਾਅਦ Instagram ਦੇ ਸਰਵਰ ਵੀ ਹੋਏ ਚਾਲੂ
Tuesday, Mar 05, 2024 - 10:47 PM (IST)
ਨੈਸ਼ਨਲ ਡੈਸਕ- ਅੱਜ ਦੁਨੀਆ ਭਰ 'ਚ ਮੈਟਾ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ਸਰਵਰ ਡਾਉਨ ਹੋਣ ਕਾਰਨ ਯੂਜ਼ਰਜ਼ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਰੀਬ 1 ਘੰਟਾ ਸਰਵਰ ਬੰਦ ਰਹਿਣ ਤੋਂ ਬਾਅਦ ਫੇਸਬੁੱਕ ਦੁਬਾਰਾ ਪਹਿਲਾਂ ਵਾਂਗ ਚੱਲਣ ਲੱਗ ਗਈ ਸੀ, ਪਰ ਇੰਸਟਾਗ੍ਰਾਮ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲੀ ਸੀ।
ਹੁਣ ਕੁਝ ਹੀ ਦੇਰ ਪਹਿਲਾਂ ਇੰਸਟਾਗ੍ਰਾਮ ਦੇ ਸਰਵਰ ਵੀ ਦਰੁਸਤ ਹੋ ਗਏ ਹਨ ਤੇ ਐਪ ਪਹਿਲਾਂ ਵਾਂਗ ਚੱਲ ਪਈ ਹੈ। ਸੋਸ਼ਲ ਮੀਡੀਆ ਪਲੇਟਫਾਰਮਸ ਦੇ ਸਰਵਰ ਡਾਊਨ ਹੋਣ ਕਾਰਨ ਯੂਜ਼ਰਜ਼ ਕਾਫ਼ੀ ਪਰੇਸ਼ਾਨ ਹੋ ਰਹੇ ਸਨ। ਇਹੀ ਨਹੀਂ, ਕਈ ਵਪਾਰਕ ਅਦਾਰਿਆਂ ਨੂੰ ਵੀ ਇਸ ਕਾਰਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹੁਣ ਇਨ੍ਹਾਂ ਦੇ ਸਰਵਰ ਦੁਬਾਰਾ ਚਾਲੂ ਹੋਣ 'ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।
ਜ਼ਿਕਰਯੋਗ ਹੈ ਕਿ ਅੱਜ ਸ਼ਾਮ 8.54 ਵਜੇ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਸਰਵਰ ਡਾਊਨ ਹੋ ਗਏ ਸਨ, ਜਿਸ ਕਾਰਨ ਦੇਸ਼ ਹੀ ਨਹੀਂ, ਪੂਰੀ ਦੁਨੀਆ ਦੇ ਯੂਜ਼ਰਜ਼ ਪਰੇਸ਼ਾਨ ਹੋ ਰਹੇ ਸਨ ਤੇ 'ਐਕਸ' ਤੇ ਇਸ ਬਾਰੇ ਪੋਸਟ ਕਰ ਰਹੇ ਸਨ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ #Facebookdown ਟ੍ਰੈਂਡ ਕਰ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e