ਇੰਸਟਾਗ੍ਰਾਮ ’ਤੇ ਪਾਈ ਸਟੋਰੀ ਮਗਰੋਂ ਲੜੇ ਵਿਦਿਆਰਥੀ, ਵੀਡੀਓ ’ਚ ਦੇਖੋ ਕਿਵੇਂ ਪਿਆ ਖਿਲਾਰਾ
Saturday, Apr 15, 2023 - 06:38 PM (IST)
ਮੋਗਾ (ਅਜ਼ਾਦ, ਗੋਪੀ ਰਾਊਕੇ) : ਸੋਸ਼ਲ ਮੀਡੀਆਂ ’ਤੇ ਪਾਈਆਂ ਪੋਸਟਾਂ ਕਰਕੇ ਹੁਣ ਲੜਾਈ ਝਗੜੇ ਵੀ ਹੋਣ ਲੱਗੇ ਹਨ। ਮੋਗਾ ਦੇ ਨਾਮੀ ਸੈਕਰਡ ਹਾਰਟ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸੋਸ਼ਲ ਮੀਡੀਆਂ ’ਤੇ ਪਾਈ ਗਈ ਸਟੋਰੀ ਦੇ ਮਾਮਲੇ ਨੂੰ ਲੈ ਕੇ ਭਿੜ ਪਏ ਅਤੇ ਇਸ ਦੌਰਾਨ ਹੀ ਸਕੂਲ ਦੇ ਇਕ ਵਿਦਿਆਰਥੀ ਵੱਲੋਂ ਛੁੱਟੀ ਵੇਲੇ ਆਪਣੇ ਸਾਥੀ ਕਈ ਹੋਰ ਵਿਦਿਆਰਥੀਆਂ ਅਤੇ ਬਾਹਰਲੇ ਵਿਦਿਆਰਥੀਆਂ ਨੂੰ ਬੁਲਾ ਕੇ ਵਿਦਿਆਰਥੀ ਰੁਪਿੰਦਰਪਾਲ ਸਿੰਘ ਢਿੱਲੋਂ ਦੀ ਜ਼ਬਰਦਸਤ ਕੁੱਟਮਾਰ ਕਰ ਦਿੱਤੀ। ਇਸ ਘਟਨਾ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਮਗਰੋਂ ਇਹ ਮਾਮਲਾ ਹੋਰ ਭਖ ਗਿਆ ਅਤੇ ਹੁਣ ਇਸ ਮਾਮਲੇ ਵਿਚ ਥਾਣਾ ਸਿਟੀ ਮੋਗਾ ਦੀ ਪੁਲਸ ਨੇ 10 ਵਿਦਿਆਰਥੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਕੁੜੀ ਲੈ ਕੇ ਕੋਠੀ ’ਚ ਵੜੇ ਐੱਸ. ਐੱਚ. ਓ. ਨੂੰ ਲੋਕਾਂ ਨੇ ਪਾਇਆ ਘੇਰਾ, ਖੋਲ੍ਹ ਕੇ ਰੱਖ ’ਤੀ ਗੰਦੀ ਕਰਤੂਤ (ਵੀਡੀਓ)
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਰੁਪਿੰਦਰਪਾਲ ਸਿੰਘ ਢਿੱਲੋਂ ਪੁੱਤਰ ਇੰਦਰਪਾਲ ਸਿੰਘ ਢਿੱਲੋਂ ਵਾਸੀ ਬੁੱਟਰ ਕਲਾਂ ਨੇ ਕਿਹਾ ਕਿ ਉਹ ਸੈਕਰਡ ਹਾਰਟ ਸਕੂਲ ਮੋਗਾ ਵਿਖੇ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਲੰਘੀ 11 ਅਪ੍ਰੈਲ ਨੂੰ ਮੇਰੇ ਪਿਤਾ ਮੈਂਨੂੰ ਸਕੂਲ ਛੱਡ ਕੇ ਗਏ। ਛੁੱਟੀ ਹੋਣ ’ਤੇ ਜਦੋਂ ਮੈਂ ਸਕੂਲ ਵਿਚੋਂ ਨਿਕਲਿਆਂ ਤਾਂ ਇਸ਼ਨੀਤ ਸਿੰਘ ਨੇ ਮੈਨੂੰ ਰੋਕ ਲਿਆ ਅਤੇ ਕਿਹਾ ਕਿ ਕੱਲ ਜਿਹੜੀ ਤੂੰ ਇੰਸਟਾਗ੍ਰਾਮ ’ਤੇ ਸਟੋਰੀ ਪਾਈ ਸੀ ਉਹ ਕਿਉਂ ਪਾਈ ਅਤੇ ਤੂੰ ਜਾਣਬੁੱਝ ਕੇ ਸਾਨੂੰ ਲਗਾ ਕੇ ਸਟੋਰੀਆਂ ਪਾਉਂਦਾ ਤਾਂ ਫ਼ਿਰ ਇਸ਼ਨੀਤ ਸਿੰਘ ਨੇ ਮੇਰਾ ਫੋਨ ਖੋਹ ਲਿਆ ਅਤੇ ਧੱਕਾ ਮਾਰਿਆ, ਜਿਸ ਨਾਲ ਮੈਂ ਜ਼ਮੀਨ ’ਤੇ ਡਿੱਗ ਪਿਆ। ਇਸ ਦੇ ਨਾਲ ਹੀ ਸਨਵੀਰ ਸਿੰਘ ਵਾਸੀ ਡਾਲਾ, ਮਨਰਾਜ ਸਿੰਘ ਵਾਸੀ ਲੰਢੇਕੇ, ਜੋਧਪਾਲ ਸਿੰਘ ਚੰਦ ਨਵਾਂ, ਗੁਰਕੀਰਤ ਸਿੰਘ ਵਾਸੀ ਮੋਗਾ, ਗੁਰਵੀਰ ਸਿੰਘ, ਰਵਿੰਦਰ ਸਿੰਘ ਅਤੇ ਹੋਰਨਾਂ ਅਣਪਛਾਤਿਆਂ ਨੇ ਮੈਨੂੰ ਕੇਸਾਂ ਤੋਂ ਫੜ੍ਹ ਲਿਆ ਅਤੇ ਮੇਰੀ ਕੁੱਟਮਾਰ ਕੀਤੀ ਅਤੇ ਮੇਰੀ ਪੱਗ ਵੀ ਉਤਰ ਗਈ। ਉਕਤ ਨੇ ਦੱਸਿਆ ਕਿ ਮੇਰੇ ਵੱਲੋਂ ਆਪਣੇ ਦੋਸਤ ਗੌਤਮ ਕੱਕੜ ਨਾਲ ਸਟੋਰੀ ਪਾਈ ਸੀ, ਜੋ ਇਹ ਆਖ ਰਹੇ ਹਨ ਕਿ ਜਾਣਬੁੱਝ ਕੇ ਪਾਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅਜੀਤ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪਤਨੀ ਦੀ ਪ੍ਰੈੱਗਨੈਂਸੀ ਰਿਪੋਰਟ ਦੇਖ ਪਤੀ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਵੀਡੀਓ ਬਣਾ ਕਰ ਲਈ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।