ਇੰਸਪੈਕਟਰ ਇੰਦਰਜੀਤ ਦੀ ਕਾਲ ਡਿਟੇਲ ਰਾਹੀ ਹੋਣਗੇ ਕਈ ਖੁਲਾਸੇ, ਐੱਸ.ਟੀ.ਐੱਫ. ਕਰੇਗੀ ਜਲਦੀ ਹੀ ਨਾਂ ਉਜਾਗਰ (ਤਸਵੀਰਾਂ)

Tuesday, Jul 04, 2017 - 06:53 PM (IST)

ਜਲੰਧਰ(ਰਵਿੰਦਰ ਸ਼ਰਮਾ)— ਡਰੱਗ ਅਤੇ ਨਾਜਾਇਜ਼ ਹਥਿਆਰਾਂ ਦੇ ਮਾਮਲੇ 'ਚ ਫਸੇ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੀ ਪਿਛਲੇ 10 ਸਾਲ ਦੀ ਕਾਲ ਡਿਟੇਲ ਦੀ ਸਪੈਸ਼ਲ ਟਾਸਕ ਫੋਰਸ ਡੂੰਘਾਈ ਨਾਲ ਜਾਂਚ ਵਿਚ ਜੁਟ ਗਈ ਹੈ। ਇਸ ਕਾਲ ਡਿਟੇਲ 'ਚ ਜਿੱਥੇ ਇੰਦਰਜੀਤ ਦੇ ਅਪਰਾਧੀਆਂ ਨਾਲ ਰਿਸ਼ਤਿਆਂ ਦੀ ਪੋਲ ਖੁੱਲ੍ਹੇਗੀ, ਉਥੇ ਹੀ ਉਸ ਦੇ ਮਦਦਗਾਰ ਰਹੇ ਅਧਿਕਾਰੀਆਂ ਦੀ ਭੂਮਿਕਾ ਲੱਭਣ 'ਚ ਵੀ ਮਦਦ ਮਿਲੇਗੀ। ਕਾਲ ਡਿਟੇਲ 'ਚ ਐੱਸ. ਟੀ. ਐੱਫ. ਦੇ ਹੱਥ ਕੁਝ ਸ਼ੱਕੀ ਕਾਲ ਡਿਟੇਲ ਲੱਗੀ ਹੈ, ਜਿਸ 'ਚ ਲਗਾਤਾਰ ਇੰਦਰਜੀਤ ਦੀ ਕਈ ਵਾਰ ਲੰਬੀ ਗੱਲਬਾਤ ਹੋਈ ਹੈ। ਆਉਣ ਵਾਲੇ ਕੁਝ ਦਿਨਾਂ 'ਚ ਐੱਸ. ਟੀ. ਐੱਫ. ਕੁਝ ਹੋਰ ਨਾਵਾਂ ਦਾ ਖੁਲਾਸਾ ਕਰ ਸਕਦੀ ਹੈ। ਐੱਸ. ਟੀ. ਐੱਫ. ਦੀ ਇਸ ਨਵੀਂ ਜਾਂਚ ਤੋਂ ਬਾਅਦ ਅਧਿਕਾਰੀਆਂ ਦੀ ਬੇਚੈਨੀ ਵਧ ਗਈ ਹੈ। ਇੰਦਰਜੀਤ ਦੇ ਹੱਥ ਜਦੋਂ ਸੂਬੇ 'ਚ ਡਰੱਗ ਦੀ ਵੱਡੀ-ਵੱਡੀ ਖੇਪ ਲੱਗੀ, ਉਸ ਸਮੇਂ ਤੋਂ ਬਾਅਦ ਉਸ ਦੀ ਕਿਸ-ਕਿਸ ਨਾਲ ਜ਼ਿਆਦਾ ਲੰਬੀ ਗੱਲ ਹੋਈ ਅਤੇ ਕਿਸ-ਕਿਸ ਦੇ ਨਾਲ ਉਸ ਨੇ ਵਾਰ-ਵਾਰ ਸੰਪਰਕ ਕੀਤਾ, ਇਸ ਦੀ ਜਾਂਚ ਤੋਂ ਬਾਅਦ ਐੱਸ. ਟੀ. ਐੱਫ. ਦੇ ਹੱਥ ਕੁਝ ਨਵੇਂ ਸੁਰਾਗ ਲੱਗੇ ਹਨ। ਇਸ 'ਚ ਇੰਦਰਜੀਤ ਦੇ ਮਦਦਗਾਰ ਰਹੇ ਆਈ. ਜੀ., ਡੀ. ਆਈ.ਜੀ., ਐੱਸ. ਐੱਸ. ਪੀ., ਐੱਸ. ਪੀ. ਅਤੇ ਡੀ. ਐੱਸ. ਪੀ. ਰੈਂਕ ਦੇ ਨਾਲ-ਨਾਲ ਉਸ ਦੇ ਨਾਲ ਥਾਣਿਆਂ 'ਚ ਕੰਮ ਕਰਨ ਵਾਲੇ ਕੁਝ ਮੁਲਾਜ਼ਮ ਵੀ ਐੱਸ. ਟੀ. ਐੱਫ. ਦੀ ਰਾਡਾਰ 'ਤੇ ਆ ਗਏ ਹਨ। 
ਇਨ੍ਹਾਂ 'ਚੋਂ ਕੁਝ ਅਧਿਕਾਰੀਆਂ ਨੂੰ ਆਉਣ ਵਾਲੇ ਕੁਝ ਦਿਨਾਂ 'ਚ ਐੱਸ. ਟੀ. ਐੱਫ. ਤਲਬ ਵੀ ਕਰ ਸਕਦੀ ਹੈ। ਪੂਰੇ ਕੇਸ ਦੀ ਪਲ-ਪਲ ਦੀ ਰਿਪੋਰਟ ਐੱਸ. ਟੀ. ਐੱਫ. ਵੱਲੋਂ ਮੁੱਖ ਮੰਤਰੀ ਦਫਤਰ ਨੂੰ ਭੇਜੀ ਜਾ ਰਹੀ ਹੈ। ਐੱਸ. ਟੀ. ਐੱਫ. ਚੀਫ ਹਰਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇੰਦਰਜੀਤ ਕੇਸ ਦੀ ਟੀਮ ਪੂਰੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜੇਕਰ ਕਿਸੇ ਦੀ ਵੀ ਕੇਸ 'ਚ ਗਲਤ ਭੂਮਿਕਾ ਸਾਹਮਣੇ ਆਈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।PunjabKesari

ਪੰਜਾਬ ਪੁਲਸ 'ਚ ਸੱਤਾ ਦੇ ਬਣੇ ਦੋ ਕੇਂਦਰ
ਕਾਂਗਰਸ ਸਰਕਾਰ ਦੇ ਰਾਜ 'ਚ ਪੰਜਾਬ ਪੁਲਸ ਦੇ ਉਪਰਲੇ ਪੱਧਰ 'ਤੇ ਅਜੀਬ ਖੇਡ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਪੁਲਸ 'ਚ ਡੀ. ਜੀ. ਪੀ. ਅਰੋੜਾ ਅਤੇ ਐੱਸ. ਟੀ. ਐੱਫ. ਚੀਫ ਹਰਪ੍ਰੀਤ ਸਿੰਘ ਸਿੱਧੂ ਦੇ ਰੂਪ 'ਚ ਵੱਖ-ਵੱਖ ਸੱਤਾ ਦੇ ਕੇਂਦਰ ਚੱਲ ਰਹੇ ਹਨ। ਇਕ ਪਾਸੇ ਬਤੌਰ ਐੱਸ. ਟੀ. ਐੱਫ. ਚੀਫ ਹਰਪ੍ਰੀਤ ਸਿੰਘ ਸਿੱਧੂ ਸਿੱਧਾ ਮੁੱਖ ਮੰਤਰੀ ਨੂੰ ਰਿਪੋਰਟ ਕਰ ਰਹੇ ਹਨ ਅਤੇ ਉਥੇ ਹੁਣ ਉਨ੍ਹਾਂ ਕੋਲ ਏ. ਡੀ. ਜੀ. ਪੀ. ਬਾਰਡਰ ਰੇਂਜ ਦਾ ਐਡੀਸ਼ਨਲ ਚਾਰਜ ਆਉਣ ਤੋਂ ਬਾਅਦ ਬਠਿੰਡਾ ਰੇਂਜ ਅਤੇ ਬਾਰਡਰ ਰੇਂਜ ਦੇ ਸਾਰੇ ਅਧਿਕਾਰੀ ਸਿੱਧਾ ਹਰਪ੍ਰੀਤ ਸਿੱਧੂ ਨੂੰ ਰਿਪੋਰਟ ਕਰ ਰਹੇ ਹਨ। ਇਨ੍ਹਾਂ ਦੋਹਾਂ ਰੇਂਜਾਂ ਦੀ ਗੱਲ ਕਰੀਏ ਤਾਂ ਸੂਬੇ 'ਚ ਤਕਰੀਬਨ ਅੱਧੇ ਜ਼ਿਲੇ ਇਸ 'ਚ ਆਉਂਦੇ ਹਨ। ਅਜਿਹੇ 'ਚ ਅਕਾਲੀ ਸਰਕਾਰ ਵੇਲੇ ਲਗਾਏ ਗਏ ਡੀ. ਜੀ. ਪੀ. ਸੁਰੇਸ਼ ਅਰੋੜਾ ਦੀ ਤਾਕਤ ਉਪਰਲੇ ਪੱਧਰ 'ਤੇ ਕਾਫੀ ਕਮਜ਼ੋਰ ਹੋਈ ਹੈ।


Related News