ਰਾਜਪਾਲ ਪੰਜਾਬ ਬਦਨੌਰ ਵੱਲੋਂ ਪੌਂਗ ਡੈਮ ਦਾ ਨਿਰੀਖਣ

Monday, Jan 22, 2018 - 07:19 AM (IST)

ਰਾਜਪਾਲ ਪੰਜਾਬ ਬਦਨੌਰ ਵੱਲੋਂ ਪੌਂਗ ਡੈਮ ਦਾ ਨਿਰੀਖਣ

ਤਲਵਾੜਾ (ਟੰਡਨ) - ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਅੱਜ ਦੁਪਹਿਰੇ ਪੌਂਗ ਡੈਮ ਪਹੁੰਚੇ, ਜਿਥੇ ਮੁੱਖ ਇੰਜੀ. ਬਿਆਸ ਡੈਮ ਸੁਰੇਸ਼ ਮਾਥੁਰ ਅਤੇ ਹੋਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸ਼੍ਰੀ ਬਦਨੌਰ ਨੇ ਜਿਥੇ ਪੌਂਗ ਡੈਮ ਦਾ ਨਿਰੀਖਣ ਕੀਤਾ, ਉਥੇ ਹੀ ਸ਼ਹੀਦੀ ਯਾਦਗਾਰ 'ਤੇ ਡੈਮ ਦੇ ਨਿਰਮਾਣ ਸਮੇਂ ਆਪਣੀ ਜਾਨ ਗੁਆਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਇਸ ਤੋਂ ਬਾਅਦ ਉਹ ਇਕ ਵਾਟਰ ਬੋਟ ਵਿਚ ਬੈਠ ਕੇ ਝੀਲ 'ਚ ਵੀ ਘੁੰਮੇ। ਤਲਵਾੜਾ ਆਉਣ 'ਤੇ ਉਨ੍ਹਾਂ ਦੇ ਸਵਾਗਤ ਲਈ ਐੱਸ. ਐੱਸ. ਪੀ. ਹੁਸ਼ਿਆਰਪੁਰ ਜੇ. ਏਲੀਚੇਲਿਅਨ, ਐੱਸ. ਡੀ. ਐੱਮ. ਮੁਕੇਰੀਆਂ, ਐੱਸ. ਡੀ. ਐੱਮ. ਦਸੂਹਾ, ਡੀ. ਐੱਸ. ਪੀ. ਮੁਕੇਰੀਆਂ ਤੇ ਦਸੂਹਾ, ਤਹਿਸੀਲਦਾਰ ਮੁਕੇਰੀਆਂ, ਨਾਇਬ ਤਹਿਸੀਲਦਾਰ ਤਲਵਾੜਾ ਅਤੇ ਬੀ. ਬੀ. ਐੱਮ . ਬੀ. ਦੇ ਅਧਿਕਾਰੀ ਆਦਿ ਹਾਜ਼ਰ ਸਨ।


Related News