ਜਜ਼ਬੇ ਨੂੰ ਸਲਾਮ: ਜ਼ਖ਼ਮੀ ਹੋਣ ਦੇ ਬਾਵਜੂਦ ਦਿੱਲੀ ਮੋਰਚੇ ''ਚ ਡਟੀ ਮਹਿੰਦਰ ਕੌਰ

Sunday, Dec 06, 2020 - 06:13 PM (IST)

ਜਜ਼ਬੇ ਨੂੰ ਸਲਾਮ: ਜ਼ਖ਼ਮੀ ਹੋਣ ਦੇ ਬਾਵਜੂਦ ਦਿੱਲੀ ਮੋਰਚੇ ''ਚ ਡਟੀ ਮਹਿੰਦਰ ਕੌਰ

ਭਵਾਨੀਗੜ੍ਹ (ਕਾਂਸਲ): ਭਵਾਨੀਗੜ੍ਹ ਦੇ ਜੁਝਾਰੂ ਪਿੰਡ ਆਲੋਅਰਖ ਦੀ ਇਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਬੀਬੀ ਮਹਿੰਦਰ ਕੌਰ ਦਿੱਲੀ ਮੋਰਚੇ ਦੌਰਾਨ ਸੜਕ ਹਾਦਸੇ 'ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਉਸ ਦੀ ਲੱਤ ਟੁੱਟ ਗਈ ਅਤੇ ਲੱਤ ਤੇ ਜ਼ਖ਼ਮ ਵੀ ਭਿਆਨਕ ਹਨ। ਪਰ ਇਸ ਕਿਸਾਨ ਬੀਬੀ ਨੇ ਭਿਆਨਕ ਰੂਪ 'ਚ ਜ਼ਖ਼ਮੀ ਹੋਣ ਦੇ ਬਾਵਜੂਦ ਦਿੱਲੀ ਮੋਰਚੇ ਵਿੱਚ ਡਟੇ ਰਹਿਣ ਦਾ ਐਲਾਨ ਕੀਤਾ ਹੈ ,ਜਦੋਂ ਕਿ ਡਾਕਟਰਾਂ ਨੇ 
ਉਸ ਨੂੰ ਇਲਾਜ ਲਈ ਹਸਪਤਾਲ ਜਾਂ ਘਰ ਜਾਣ ਲਈ ਕਿਹਾ ਗਿਆ ਹੈ। 

ਇਹ ਵੀ ਪੜ੍ਹੋ:  ਕੈਪਟਨ-ਬਾਦਲ ਦੇ ਫ੍ਰੈਂਡਲੀ ਮੈਚ ਦੀ ਦਹਾਕਿਆਂ ਤੋਂ ਸਜ਼ਾ ਭੁਗਤ ਰਿਹੈ ਪੰਜਾਬ : ਭਗਵੰਤ ਮਾਨ

ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਕਰਮ ਸਿੰਘ ਬਲਿਆਲ ਵੀ ਆਪਣੇ ਪਿੰਡੇ ਤੇ ਜਬਰ ਝੱਲ ਕੇ ਕਿਸਾਨ ਕਾਫਲੇ ਦੀ ਅਗਵਾਈ ਕਰਦਾ ਰਿਹਾ। ਉਹ ਜ਼ਖ਼ਮੀ ਹੋ ਗਿਆ, ਪਰ ਸਿਰੜ ਨਹੀਂ ਹਾਰਿਆ। ਜ਼ਖ਼ਮੀ ਹਾਲਤ 'ਚ ਵੀ ਦਿੱਲੀ ਮੋਰਚੇ ਵਿੱਚ ਡਟਿਆ ਹੋਇਆ ਹੈ। 

ਇਹ ਵੀ ਪੜ੍ਹੋ:  ਕੈਪਟਨ-ਬਾਦਲ ਦੇ ਫ੍ਰੈਂਡਲੀ ਮੈਚ ਦੀ ਦਹਾਕਿਆਂ ਤੋਂ ਸਜ਼ਾ ਭੁਗਤ ਰਿਹੈ ਪੰਜਾਬ : ਭਗਵੰਤ ਮਾਨ

PunjabKesari

ਇਹ ਵੀ ਪੜ੍ਹੋ:  ਕੋਰੋਨਾ ਦੇ ਡਰ ਤੋਂ ਪਤੀ ਨੇ ਬਣਾਈ ਦੂਰੀ, ਹੁਣ ਕੋਰਟ 'ਚ ਦੇਣਾ ਪਿਆ ਇਹ ਸਬੂਤ

ਮੋਦੀ ਸਰਕਾਰ ਦੀ ਤਾਨਾਸ਼ਾਹੀ ਅਤੇ ਖੱਟੜ ਸਰਕਾਰ ਦਾ ਜੁਲਮ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵੱਲ ਵਧਣ ਤੋਂ ਰੋਕ ਨਹੀਂ ਸਕਿਆ । ਲਾਠੀਚਾਰਜ, ਜਲ ਤੋਪਾਂ ਅਤੇ ਹੰਝੂ ਗੈਸ ਦੇ ਗੋਲਿਆਂ ਦਾ ਬਹੁਤ ਦਲੇਰੀ ਅਤੇ ਸਿਰੜ ਨਾਲ ਟਾਕਰਾ ਕੀਤਾ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਡਟੀ ਹੋਈ ਇਸ ਬੀਬੀ ਮਹਿੰਦਰ ਕੌਰ ਤੇ ਬੀ ਕੇ ਯੂ ਏਕਤਾ ਡਕੌਂਦਾ ਦੇ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਕਰਮ ਸਿੰਘ ਬਲਿਆਲ  ਦੇ ਜਜਬੇ ਨੂੰ ਪੂਰੇ ਇਲਾਕੇ ਵੱਲੋਂ ਸਲਾਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਮੁਅੱਤਲ ਪੁਲਸ ਮੁਲਾਜ਼ਮ ਨੇ ਖੇਡੀ ਖੂਨੀ ਖੇਡ, ਮੌਤ ਦੇ ਘਾਟ ਉਤਾਰੇ ਪਤਨੀ ਤੇ ਪੁੱਤਰ


author

Shyna

Content Editor

Related News