ਨਗਰ ਕੀਰਤਨ ਦੇ ਲੱਗੇ ਪੋਸਟਰ ਫਾੜਨ ਵਾਲਾ ਗ੍ਰਿਫ਼ਤਾਰ

Sunday, Nov 01, 2026 - 11:32 AM (IST)

ਨਗਰ ਕੀਰਤਨ ਦੇ ਲੱਗੇ ਪੋਸਟਰ ਫਾੜਨ ਵਾਲਾ ਗ੍ਰਿਫ਼ਤਾਰ

ਜਲੰਧਰ (ਕੁੰਦਨ, ਪੰਕਜ)- ਜਲੰਧਰ ਪੁਲਸ ਵੱਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼੍ਰੀ ਰਾਜੇਸ਼ ਠਾਕੁਰ ਪੀ. ਪੀ. ਐੱਸ.  ਏ. ਸੀ. ਪੀ. ਸੈਂਟਰਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਾਣਯੋਗ ਸ਼੍ਰੀ ਸਤਿੰਦਰ ਸਿੰਘ ਆਈ. ਪੀ. ਐੱਸ. ਪੁਲਸ ਕਮਿਸ਼ਨਰ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼੍ਰੀ ਮੁਖਤਿਆਰ ਰਾਏ ਏ. ਡੀ. ਸੀ. ਪੀ-1 ਦੀ ਨਿਗਰਾਨੀ ਹੇਠ ਜਲੰਧਰ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਸਬੰਧੀ ਸੀਨੀਅਰ ਅਫ਼ਸਰਾਂ ਬਾਲਾ ਵੱਲੋਂ ਮਿਲ ਰਹੀ ਹਿਦਾਇਤਾਂ ਮੁਤਾਬਕ ਕਾਰਵਾਈ ਕਰਦੇ ਹੋਏ ਇਕ ਸ਼ਰਾਰਤੀ ਅਨਸਰ ਨੂੰ ਗ੍ਰਿਫਤਾਰ ਕੀਤਾ ਗਿਆ। 

ਮਿਲੀ ਜਾਣਕਾਰੀ ਮੁਤਾਬਕ 31 ਅਕਤਬੂਰ ਨੂੰ ਗੁਰਮੀਤ ਸਿੰਘ ਬਿੱਟੂ ਜੋਕਿ ਗੁਰਦੁਆਰਾ ਸਾਹਿਬ ਸਥਾਨ ਸੈਂਟਰਲ ਟਾਊਨ ਜਲੰਧਰ ਦੇ ਜਨਰਲ ਸਕੱਤਰ ਹਨ, ਜਿਨ੍ਹਾਂ ਨੂੰ ਫੋਨ ਆਇਆ ਕਿ ਕਿ ਇਥੇ ਹੋਣ ਵਾਲੇ ਨਗਰ ਕੀਰਤਨ ਦੇ ਪੋਸਟਰਾਂ ਨੂੰ ਕਿਸੇ ਨਾਮਾਲੂਮ ਵਿਅਕਤੀ ਦੁਆਰਾ ਫਾੜ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਐੱਸ. ਆਈ. ਅਜਮੇਰ ਲਾਲ ਮੁੱਖ ਅਫ਼ਸਰ ਥਾਣਾ ਡਿਵੀਜ਼ਨ ਨੰਬਰ 4 ਨੇ ਮੁਕਦਮਾ ਨੰਬਰ 169 ਮਿਤੀ ਅਕਤੂਬਰ ਅਧੀਨ ਧਾਰਾ 298 ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ। ਦੌਰਾਨ ਏ ਤਫ਼ਤੀਸ਼ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਸੀ. ਸੀ. ਟੀ. ਵੀ.ਖੰਗਾਲੇ ਗਏ ਅਤੇ ਤਕਨੀਕੀ ਟੀਮ ਦੀ ਸਹਾਇਤਾ ਲਈ ਗਈ, ਜਿਸ ਨਾਲ ਸ਼ਰਾਰਤੀ ਅਨਸਰ ਸਵਤਮ ਸੋਨੀ ਪੁੱਤਰ ਰਾਜਿੰਦਰ ਸੋਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਕੋਲੋਂ ਪੁੱਛਗਿੱਛ ਕਰਕੇ ਉਸ ਦੀ ਮਨਸ਼ਾ ਬਾਰੇ ਪਤਾ ਕੀਤਾ ਜਾਵੇਗਾ ਅਤੇ ਉਸ ਦੇ ਨਾਲ ਹੋਰ ਸਾਥੀ ਜੋਕਿ ਮੌਕੇ 'ਤੇ ਉਸ ਦੇ ਨਾਲ ਸਨ, ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ 5 ਨਵੰਬਰ ਤੱਕ ਤਾਜ਼ਾ ਅਪਡੇਟ ਜਾਰੀ! ਜਾਣੋ ਕਿਹੋ-ਜਿਹਾ ਰਹੇਗਾ ਮੌਸਮ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News