ਮਹਿੰਗਾਈ ਦੀ ਮਾਰ : ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ ਵੱਡਾ ਉਛਾਲ
Tuesday, Aug 17, 2021 - 12:58 AM (IST)

ਲੁਧਿਆਣਾ(ਖੁਰਾਣਾ)- ਘਰੇਲੂ ਗੈਸ ਕੰਪਨੀਆਂ ਨੇ ਜਨਤਾ ਨੂੰ ਫਿਰ ਇਕ ਵਾਰ ਮਹਿੰਗਾਈ ਦੀ ਭੱਠੀ ’ਚ ਝੋਕਦੇ ਹੋਏ ਘਰੇਲੂ ਗੈਸ ਸਿਲੰਡਰ (14.2 ਕਿਲੋ) ਦੀਆਂ ਕੀਮਤਾਂ ’ਚ 24.50 ਰੁ. ਦਾ ਵਾਧਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਜਨਤਕ ਥਾਂ 'ਤੇ ਫਾਇਰਿੰਗ ਕਰਨ ਦੇ ਦੋਸ਼ 'ਚ ਗਾਇਕ ਸਿੰਘਾ 'ਤੇ ਮਾਮਲਾ ਦਰਜ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੈਸ ਸਿਲੰਡਰ ਦੀ ਡਲਿਵਰੀ ਲੈਣ ’ਤੇ ਖਪਤਕਾਰਾਂ ਨੂੰ 862 ਰੁਪਏ ਅਦਾ ਕਰਨੇ ਪੈਂਦੇ ਸਨ ਪਰ ਅੱਜ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਦੇ ਹੁਕਮਾਂ ’ਤੇ ਸਿਲੰਡਰ ਦੀਆਂ ਕੀਮਤਾਂ ’ਚ 24.50 ਰੁਪਏ ਦਾ ਵੱਡਾ ਉਛਾਲ ਆਉਣ ਤੋਂ ਬਾਅਦ ਹੁਣ ਖਪਤਕਾਰਾਂ ਨੂੰ 896 ਰੁਪਏ ਭਰਨੇ ਪੈਣਗੇ, ਜੋ ਆਮ ਜਨਤਾ ਦੇ ਜ਼ਖਮਾਂ ’ਤੇ ਲੂਣ ਛਿੜਕਣ ਵਾਂਗ ਹੈ
ਇਹ ਵੀ ਪੜ੍ਹੋ- ਅਫ਼ਗਾਨਿਸਤਾਨ ਦੇ ਵਿਗੜ ਰਹੇ ਹਾਲਾਤਾਂ ‘ਤੇ ਰਵੀ ਸਿੰਘ ਖਾਲਸਾ ਨੇ ਜਤਾਈ ਚਿੰਤਾ
ਕਿਉਂਕਿ ਇਸ ਤੋਂ ਪਹਿਲਾਂ ਜਨਤਾ ਪੈਟਰੋਲ ਡੀਜ਼ਲ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਕਾਰਨ ਮਹਿੰਗਾਈ ਦੀ ਭੱਠੀ ’ਚ ਸੜ ਰਹੀ ਹੈ।