ਦੀਵਾਲੀ ਦੀ ਰਾਤ ਹੋਇਆ ਸੀ ਲੱਖਾਂ ਦਾ ਨੁਕਸਾਨ, ਦੁਕਾਨਦਾਰਾਂ ਦੀ ਮਦਦ ਲਈ ਅੱਗੇ ਆਏ ਉਦਯੋਗਪਤੀ

Sunday, Oct 29, 2017 - 07:10 PM (IST)

ਜਲੰਧਰ— ਦੀਵਾਲੀ ਦੀ ਰਾਤ ਯਾਨੀ 19 ਅਕਤੂਬਰ ਨੂੰ ਜਲੰਧਰ 'ਚ ਵਾਪਰੀਆਂ ਅੱਗ ਦੀਆਂ ਘਟਨਾਵਾਂ ਦੇ ਨਾਲ ਕਈ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਸਨ। ਇਸ ਦੌਰਾਨ ਦੁਕਾਨਦਾਰਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਸੀ। ਦੱਸਣਯੋਗ ਹੈ ਕਿ ਇਨ੍ਹਾਂ ਦੁਕਾਨਦਾਰਾਂ ਦੀ ਮਦਦ ਲਈ ਜਲੰਧਰ ਦੇ ਉਦਯੋਗਪਤੀਆਂ ਨੇ 1,21,000 ਰੁਪਏ ਇਕੱਠੇ ਕੀਤੇ ਹਨ। ਦਰਅਸਲ ਵਪਾਰੀ ਮੰਚ ਨੇ ਇਕ ਅੰਦੋਲਨ ਚਲਾਇਆ ਸੀ, ਜਿਸ ਦੇ ਤਹਿਤ ਉਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਲੋਕਾਂ ਨਾਲ ਸਪੰਰਕ ਕਰ ਰਹੇ ਸਨ। 
ਫੋਰਮ ਦੇ ਪ੍ਰਧਾਨ ਰਵਿੰਦਰ ਸ਼ਿਰ ਨੇ ਕਿਹਾ ਕਿ ਕਈ ਉਦਯੋਗਪਤੀਆਂ ਨੇ ਅੱਗੇ ਆ ਕੇ ਪੈਸਾ ਇਕੱਠਾ ਕਰਨ 'ਚ ਮਦਦ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਫੋਰਮ ਦੇ ਮੈਂਬਰਾਂ ਨੇ ਪੀੜਤਾਂ ਨੂੰ 21 ਹਜ਼ਾਰ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ। ਮੈਂਬਰਾਂ ਨੇ ਪੀੜਤ ਦੁਕਾਨਦਾਰਾਂ ਨਾਲ ਮਿਲ ਕੇ ਹਮਦਰਦੀ ਵੀ ਜ਼ਾਹਰ ਕੀਤੀ।

PunjabKesari

ਜ਼ਿਕਰਯੋਗ ਹੈ ਕਿ ਦੀਵਾਲੀ ਦੀ ਰਾਤ ਅੱਗ ਲੱਗਣ ਨਾਲ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਜਲੰਧਰ ਸ਼ਹਿਰ ਦੀ ਕੱਪੜਾ ਮਾਰਕਿਟ 'ਚ ਲਗਭਗ 25 ਦੁਕਾਨਾਂ ਅੱਗ ਦੇ ਭੇਂਟ ਚੜ੍ਹੀਆਂ ਸਨ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਜਲੰਧਰ ਦੇ ਮਸ਼ਹੂਰ ਚੌਕ ਜੋਤੀ ਚੌਕ ਦੇ ਕੋਲ ਸੁਦਾਮਾ ਕਲਾਥ ਮਾਰਕਿਟ 'ਚ ਦੀਵਾਲੀ ਦੀ ਰਾਤ ਅੱਗ ਲੱਗੀ ਜੋਕਿ ਤੁਰੰਤ ਫੈਲ ਗਈ। ਘਟਨਾ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਪਰ ਉਦੋਂ ਤੱਕ ਕਾਫੀ ਦੁਕਾਨਾਂ ਅੱਗ ਦੀ ਭੇਂਟ ਚੜ੍ਹ ਗਈਆਂ ਸਨ।


Related News