ਮਾਮਲਾ ਕੁਲੀਆਂ ਵਲੋਂ ਕੀਤੀ ਹੜਤਾਲ ਦਾ : ਤੀਜੇ ਦਿਨ ਵੀ ਬੰਦ ਰਿਹਾ ਭਾਰਤ-ਪਾਕਿ ਕਾਰੋਬਾਰ
Tuesday, Sep 12, 2017 - 11:18 AM (IST)
ਅੰਮ੍ਰਿਤਸਰ ( ਨੀਰਜ) — ਕੁਲੀਆਂ ਵਲੋਂ ਕੀਤੀ ਜਾ ਰਹੀ ਹੜਤਾਲ ਦੇ ਚਲਦੇ ਤੀਜੇ ਦਿਨ ਵੀ ਭਾਰਤ-ਪਾਕਿ ਕਾਰੋਬਾਰ ਬੰਦ ਰਿਹਾ।
ਵਪਾਰੀ ਨੇਤਾ ਅਨਿਲ ਮੇਹਰਾ ਨੇ ਦੱਸਿਆ ਕਿ ਕੁਲੀ ਨੇਤਾਵਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਪਰ ਫਿਲਹਾਲ ਕੋਈ ਸਹਿਮਤੀ ਨਹੀਂ ਬਣ ਪਾਈ ਹੈ। ਸਰਕਾਰ ਨੂੰ ਵੀ ਇਸ ਇੰਟਰਨੈਸ਼ਨਲ ਪੋਰਟ ਦੇ ਮਾਮਲਿਆਂ 'ਚ ਦਖਲ ਦੇਣਾ ਚਾਹੀਦਾ ਤੇ ਅੰਤਰਰਾਸ਼ਟਰੀ ਪਧੱਰ ਦੀਆਂ ਸੁਵਿਧਾਵਾਂ ਦੇਣੀਆਂ ਚਾਹੀਦੀਆਂ। ਵਾਰ-ਵਾਰ ਹੜਤਾਲ ਹੋਣ ਦੇ ਕਾਰਨ ਵਪਾਰੀਆਂ ਨੂੰ ਨੁਕਸਾਨ ਹੋ ਰਿਹਾ ਹੈ।
