ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ 'ਤੇ ਫ਼ੌਜ ਨੇ ਪਾਕਿਸਤਾਨੀ ਕਰੰਸੀ ਸਮੇਤ ਸ਼ੱਕੀ ਵਿਅਕਤੀ ਕੀਤਾ ਕਾਬੂ

Tuesday, Oct 20, 2020 - 10:23 AM (IST)

ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ 'ਤੇ ਫ਼ੌਜ ਨੇ ਪਾਕਿਸਤਾਨੀ ਕਰੰਸੀ ਸਮੇਤ ਸ਼ੱਕੀ ਵਿਅਕਤੀ ਕੀਤਾ ਕਾਬੂ

ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਦੇ ਹੁਸੈਨੀਵਾਲਾ ਭਾਰਤ-ਪਾਕਿ ਬਾਰਡਰ 'ਤੇ ਭਾਰਤੀ ਫੌਜ ਨੇ ਇਕ ਸ਼ੱਕੀ ਮੁਸਲਿਮ ਵਿਅਕਤੀ ਨੂੰ ਫੜਿਆ ਹੈ, ਜਿਸ ਕੋਲੋਂ ਫੌਜ ਦੇ ਅਧਿਕਾਰੀਆਂ ਵਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਪ੍ਰਾਪਤ  ਜਾਣਕਾਰੀ ਮੁਤਾਬਕ ਭਾਰਤੀ ਫੌਜ ਦੇ ਜਵਾਨ ਜਦੋਂ ਡਿਊਟੀ 'ਤੇ ਤਾਇਨਾਤ ਸਨ ਤਾਂ ਉਨ੍ਹਾਂ ਨੇ ਇਸ ਸ਼ੱਕੀ ਵਿਅਕਤੀ ਨੂੰ ਸ਼ੱਕੀ ਹਾਲਤ 'ਚ ਘੁੰਮਦੇ ਹੋਏ ਦੇਖਿਆ ਅਤੇ ਇਸ ਨੂੰ ਫੜ੍ਹ ਲਿਆ ਗਿਆ।

ਇਹ ਵੀ ਪੜ੍ਹੋ: ਪ੍ਰੇਮ ਵਿਆਹ ਪਿੱਛੋਂ ਰਿਸ਼ਤੇ 'ਚ ਪਈ ਦਰਾੜ, ਧਰਨੇ 'ਤੇ ਬੈਠੀ ਪਤਨੀ ਭੀਖ ਮੰਗਣ ਲਈ ਹੋਈ ਮਜ਼ਬੂਰ

PunjabKesari

ਫੌਜ ਵਲੋਂ ਪੁੱਛਗਿਛ ਕਰਨ 'ਤੇ ਫੜ੍ਹੇ ਗਏ ਵਿਅਕਤੀ ਨੇ ਆਪਣਾ ਨਾਂ ਮੁਸ਼ਤਾਕ ਉਤਰ ਪੁੱਤਰ ਸ਼ਬੀਰ ਦੱਸਿਆ ਹੈ। ਭਾਰਤੀ ਫੌਜ ਵਲੋਂ ਫੜ੍ਹੇ ਗਏ ਸ਼ੱਕੀ ਵਿਅਕਤੀ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਇਕ ਸ਼ਨਾਖਤੀ ਕਾਰਡ ਮਿਲਿਆ ਹੈ, ਜਿਸ 'ਤੇ ਜਾਵੇਦ ਅਨਵਰ ਪੁੱਤਰ ਅਨਵਰ ਅਲੀ ਦਾ ਨਾਂ ਲਿਖਿਆ ਹੋਇਆ ਹੈ ਅਤੇ ਉਸ ਕੋਲੋਂ ਪਾਕਿਸਤਾਨੀ ਕਰੰਸੀ ਦੇ 5510 ਰੁਪਏ ਅਤੇ 2 ਵਿਸਟਿੰਗ ਕਾਰਡ ਵੀ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਸੀ.ਆਈ.ਡੀ. 'ਚ ਤਾਇਨਾਤ ਹੈਡ ਕਾਂਸਟੇਬਲ ਦੀ ਸੜਕ ਹਾਦਸੇ 'ਚ ਮੌਤ


author

Shyna

Content Editor

Related News