BSF ਵਲੋਂ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਤੋਂ 4 ਕਰੋੜ ਰੁਪਏ ਦੀ ਹੈਰੋਇਨ ਬਰਾਮਦ

Thursday, Oct 17, 2019 - 07:10 PM (IST)

BSF ਵਲੋਂ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਤੋਂ 4 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ:(ਕੁਮਾਰ, ਮਨਦੀਪ) : ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਬੀ. ਐਸ. ਐਫ. ਦੀ 29 ਬਟਾਲੀਅਨ ਨੇ 800 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦੀ ਅੰਤਰਰਾਸ਼ਟਰੀ ਬਜ਼ਾਰ 'ਚ ਕੀਮਤ 4 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੀ. ਐਸ. ਐਫ. ਦੀ ਚੈਕ ਪੋਸਟ ਦੋਨਾ ਤੇਲੁ ਮਲ ਨੇੜੇ ਇਹ ਹੈਰੋਇਨ ਪਲਾਸਟਿਕ ਦੀ ਬੋਤਲ 'ਚ ਰੱਖੀ ਹੋਈ ਪਾਈ ਗਈ ਹੈ। ਦੱਸਿਆ ਗਿਆ ਹੈ ਕਿ ਭਾਰਤੀ ਸਮੱਗਲਰਾਂ ਵਲੋਂ ਇਹ ਹੈਰੋਇਨ ਪਾਕਿਸਤਾਨ ਤੋਂ ਮੰਗਵਾਈ ਗਈ ਹੈ। ਬੀ. ਐਸ. ਐਫ. ਵਲੋਂ ਹੈਰੋਇਨ ਨੂੰ ਕਬਜ਼ੇ 'ਚ ਲੈ ਕੇ ਇਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਕਿ ਉਕਤ ਹੈਰੋਇਨ ਦੀ ਡਿਲੀਵਰੀ ਕਿਸ ਤਸਕਰ ਨੂੰ ਜਾਣੀ ਸੀ।  


Related News