ਭਾਰਤ-ਪਾਕਿ ਸਰਹੱਦ ਤੋਂ 10 ਕਰੋੜ ਦੀ ਹੈਰੋਇਨ ਬਰਾਮਦ

Saturday, Mar 07, 2020 - 07:26 PM (IST)

ਭਾਰਤ-ਪਾਕਿ ਸਰਹੱਦ ਤੋਂ 10 ਕਰੋੜ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ,(ਮਲਹੋਤਰਾ, ਕੁਮਾਰ)-ਸੀਮਾ ਸੁਰੱਖਿਆ ਬਲ ਨੇ ਅੰਤਰਰਾਸ਼ਟਰੀ ਹਿੰਦ-ਪਾਕ ਸਰਹੱਦ 'ਤੇ ਤਲਾਸ਼ੀ ਮੁਹਿੰਮ ਦੌਰਾਨ 10 ਕਰੋੜ ਰੁਪਏ ਮੁੱਲ ਦੀ ਦੋ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਬਲ ਅਧਿਕਾਰੀਆਂ ਨੇ ਦੱਸਿਆ ਕਿ ਫਿਰੋਜ਼ਪੁਰ ਸੈਕਟਰ 'ਚ ਤਾਇਨਾਤ 103 ਬਟਾਲਿਅਨ ਦੇ ਜਵਾਨਾਂ ਵੱਲੋਂ ਸ਼ਨੀਵਾਰ ਨੂੰ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਜ਼ਮੀਨ 'ਚ ਦਬਾ ਕੇ ਰੱਖੇ ਦੋ ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਗਏ ਹਨ। ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ 10 ਕਰੋੜ ਰੁਪਏ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਫਰੰਟੀਅਰ 'ਤੇ ਇਸ ਸਾਲ 'ਚ ਹੁਣ ਤੱਕ 66.238 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ।


Related News