ਲਖਨਊ ਤੋਂ ਸ਼੍ਰੀਨਗਰ ਜਾ ਰਹੀ ਇੰਡੀਗੋ ਦੀ ਫਲਾਈਟ 'ਚ ਯਾਤਰੀ ਨੇ ਏਅਰ ਹੋਸਟੈੱਸ ਨਾਲ ਕੀਤੀ ਛੇੜਛਾੜ, ਗ੍ਰਿਫ਼ਤਾਰ

Saturday, Jul 23, 2022 - 06:14 PM (IST)

ਰਾਜਾਸਾਂਸੀ (ਰਾਜਵਿੰਦਰ) - ਲਖਨਊ ਤੋਂ ਸ਼੍ਰੀਨਗਰ ਜਾ ਰਹੀ ਇੰਡੀਗੋ ਦੀ ਫਲਾਈਟ 'ਚ ਇਕ ਯਾਤਰੀ ਵਲੋਂ ਏਅਰ ਹੋਸਟੈੱਸ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦਾ ਪਤਾ ਲੱਗਣ ’ਤੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਫਲਾਈਟ ਉਤਰਦੇ ਹੀ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਏਅਰ ਹੋਸਟੈੱਸ ਨਾਲ ਛੇੜਛਾੜ ਕਰਨ ’ਤੇ ਯਾਤਰੀ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ। ਯਾਤਰੀ ਦੀ ਪਛਾਣ ਮੁਹੰਮਦ ਦਾਨਿਸ਼ ਵਾਸੀ ਕਾਨਪੁਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ: ਮਨੂੰ-ਕੁੱਸਾ ਦੇ ਐਨਕਾਊਂਟਰ ਦੌਰਾਨ ਹੋੋਈ ਫਾਇਰਿੰਗ ਦੇ ਦਰੱਖ਼ਤਾਂ 'ਤੇ ਮਿਲੇ ਨਿਸ਼ਾਨ, 'ਹਵੇਲੀ' ਨੇੜੇ ਪੁਲਸ ਦਾ ਪਹਿਰਾ

ਪ੍ਰਾਪਤ ਜਾਣਕਾਰੀ ਅਨੁਸਾਰ ਇੰਡੀਗੋ ਦੀ ਫਲਾਈਟ ਨੰਬਰ 6 ਈ 6075 ਨੇ ਸਵੇਰੇ ਕਰੀਬ 6.15 ਵਜੇ ਲਖਨਊ ਤੋਂ ਉਡਾਣ ਭਰੀ ਸੀ। 1 ਘੰਟਾ 40 ਮਿੰਟ ਦੀ ਯਾਤਰਾ ਤੋਂ ਬਾਅਦ ਅਗਲਾ ਸਟਾਪ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ। ਫਿਰ ਹਵਾਈ ਅੱਡੇ ਦਾ ਸੁਰੱਖਿਆ ਕਰਮਚਾਰੀ ਫਲਾਈਟ ਦੇ ਅੰਦਰ ਆਇਆ ਅਤੇ ਯਾਤਰੀ ਮੁਹੰਮਦ ਦਾਨਿਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦਰਅਸਲ, ਇਸ ਯਾਤਰੀ ਦਾ ਫਲਾਈਟ ਵਿੱਚ ਤਾਇਨਾਤ ਏਅਰ ਹੋਸਟੈੱਸ ਨਾਲ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਦੌਰਾਨ ਯਾਤਰੀ ਨੇ ਏਅਰ ਹੋਸਟੈੱਸ ਨਾਲ ਬਦਸਲੂਕੀ ਕੀਤੀ। ਫਲਾਈਟ ਸਟਾਫ ਨੇ ਇਸ ਦੀ ਜਾਣਕਾਰੀ ਅੰਮ੍ਰਿਤਸਰ ਦੇ ਕੰਟਰੋਲ ਰੂਮ ਨੂੰ ਦਿੱਤੀ। ਉਥੋਂ ਮਿਲੇ ਹੁਕਮਾਂ ਅਨੁਸਾਰ ਫਲਾਈਟ ਦੇ ਉਤਰਦੇ ਹੀ ਦੋਸ਼ੀ ਨੂੰ ਦਬੋਚ ਲਿਆ ਗਿਆ।

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ੁਲਾਸਾ: ਐਨਕਾਊਂਟਰ ’ਚ ਗੋਲੀਆਂ ਲੱਗਣ ਕਾਰਨ ਖ਼ਤਮ ਹੋਇਆ ਸੀ ਕੁੱਸਾ ਦਾ ਦਿਮਾਗ ਅਤੇ ਰੂਪਾ ਦੇ ਫੇਫੜੇ


rajwinder kaur

Content Editor

Related News