ਰੇਲ ਮੰਤਰਾਲੇ ਦਾ ਵੱਡਾ ਫ਼ੈਸਲਾ, 115 ਟਰੇਨਾਂ ਚਲਾਉਣ ਦੀ ਮਨਜ਼ੂਰੀ

Tuesday, Jan 26, 2021 - 12:43 PM (IST)

ਜੈਤੋ (ਰਘੂਨੰਦਨ ਪਰਾਸ਼ਰ): ਭਾਰਤੀ ਰੇਲਵੇ ਦੇ ਕੋਵਿਡ ਦੀਆਂ ਚੁਣੌਤੀਆਂ ਦੇ ਬਾਵਜੂਦ ਕੁੱਲ 1138 ਮੇਲ ਅਤੇ ਐਕਸਪ੍ਰੈੱਸ ਗੱਡੀਆਂ ਸਮੇਤ ਐਕਸਪ੍ਰੈਸ ਰੇਲ ਗੱਡੀਆਂ ਵੱਖ -ਵੱਖ ਖੇਤਰਾਂ ਵਿੱਚ ਚੱਲ ਰਹੀਆਂ ਹਨ। ਦੇਸ਼ ਭਰ ਦੀਆਂ ਸਾਰੀਆਂ ਮਹੱਤਵਪੂਰਨ ਥਾਵਾਂ ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਨਾਲ ਜੁੜੀਆਂ ਹਨ। ਹੋਰ ਟ੍ਰੇਨਾਂ ਚਲਾਉਣ ਦੀ ਜ਼ਰੂਰਤ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ। ਰੇਲ ਮੰਤਰਾਲਾ ਵੱਲੋਂ ਸੋਮਵਾਰ ਨੂੰ ਜਾਰੀ ਇਕ ਬਿਆਨ ਵਿਚ ਇਹ ਕਿਹਾ ਗਿਆ ਹੈ ਕਿ ਭਾਰਤੀ ਰੇਲਵੇ ਨੇ ਪੂਰਵ ਕੋਵਿਡ ਸਮੇਂ ਵਿੱਚ ਪ੍ਰਤੀ ਦਿਨ  1768 ਮੇਲ ਅਤੇ ਐਕਸਪ੍ਰੈਸ ਰੇਲ ਗੱਡੀਆਂ ਚੱਲ ਰਹੀਆਂ ਸਨ।ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਰੇਲ ਮੰਤਰਾਲਾ ਵੱਲੋਂ ਹੁਣ ਤੱਕ ਜਨਵਰੀ 2021 ਵਿੱਚ ਕੁਲ 115 ਜੋੜੀ ਮੇਲ ਅਤੇ ਐਕਸਪ੍ਰੈਸ ਰੇਲ ਗੱਡੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਦਿੱਲੀ ਟਰੈਕਟਰ ਮਾਰਚ ’ਚ ਪਹੁੰਚੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ, ਤਸਵੀਰਾਂ

ਇਸ ਤੋਂ ਇਲਾਵਾ ਇਸ ਸਮੇਂ ਭਾਰਤੀ ਰੇਲਵੇ ਭਾਰਤੀ ਰੇਲਵੇ ਦੇ ਵੱਖ -ਵੱਖ ਖ਼ੇਤਰਾਂ ਵਿੱਚ ਕੁੱਲ 4807 ਉਪਨਗਰੀ ਰੇਲ ਸੇਵਾਵਾਂ ਚੱਲਾ ਰਹੀ ਹੈ। ਕੋਵਿਡ ਪੂਰਵ ਅਵਧੀ ਵਿਚ ਔਸਤ 5881 ਉਪਨਗਰੀ ਰੇਲ ਸੇਵਾਵਾਂ ਚਲਾਈਆਂ ਜਾ ਰਹੀਆਂ ਸਨ।ਇਸ ਤੋਂ ਇਲਾਵਾ ਕੁੱਲ 196 ਯਾਤਰੀ ਰੇਲ ਸੇਵਾਵਾਂ ਵੀ ਭਾਰਤੀ ਰੇਲਵੇ ਵਿੱਚ ਚੱਲ ਰਹੀਆਂ ਹਨ। ਪ੍ਰੋਗੋਵਿਡ ਸਮੇਂ ਦੇਸ਼ ਭਰ ਵਿਚ ਔਸਤ 3634 ਯਾਤਰੀ ਰੇਲ ਸੇਵਾਵਾਂ  ਚੱਲ ਰਹੀਆਂ ਸਨ।

ਇਹ ਵੀ ਪੜ੍ਹੋ: ਦਿੱਲੀ ਧਰਨੇ ਤੋਂ ਪਰਤੇ ਕੋਟਕਪੂਰਾ ਦੇ ਨੌਜਵਾਨ ਕਿਸਾਨ ਦੀ ਮੌਤ


Shyna

Content Editor

Related News