ਵਿਸਾਖੀ ਦਾ ਤਿਉਹਾਰ ਮਨਾਉਣ ਪਾਕਿ ਗਿਆ ਭਾਰਤੀ ਨਾਗਰਿਕ ਲਾਪਤਾ

04/22/2018 5:11:01 PM

ਲਾਹੌਰ (ਭਾਸ਼ਾ)— ਪਾਕਿਸਤਾਨ ਵਿਚ ਵਿਸਾਖੀ ਦਾ ਤਿਉਹਾਰ ਮਨਾਉਣ ਗਏ 24 ਸਾਲਾ ਇਕ ਭਾਰਤੀ ਨਾਗਰਿਕ ਦੇ ਲਾਪਤਾ ਹੋ ਜਾਣ ਦੀ ਖਬਰ ਆਈ ਹੈ। ਇਕ ਅੰਗਰੇਜੀ ਅਖਬਾਰ ਦੀ ਖਬਰ ਮੁਤਾਬਕ ਪੰਜਾਬ ਦਾ ਅੰਮ੍ਰਿਤਸਰ ਨਿਵਾਸੀ ਅਮਰਜੀਤ ਸਿੰਘ ਹੋਰ ਸਿੱਖ ਯਾਤਰੀਆਂ ਨਾਲ 12 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਪਾਕਿਸਤਾਨ ਗਿਆ ਸੀ। ਉਸ ਨਾਲ ਗਏ ਲੋਕਾਂ ਦੇ ਭਾਰਤ ਵਾਪਸ ਪਰਤਣ ਮਗਰੋਂ ਉਸ ਦੇ ਲਾਪਤਾ ਹੋਣ ਬਾਰੇ ਪਤਾ ਚੱਲਿਆ ਹੈ। ਹੋਰ ਤੀਰਥ ਯਾਤਰੀਆਂ ਦੀ ਤਰ੍ਹਾਂ ਅਮਰਜੀਤ ਸਿੰਘ ਦਾ ਪਾਸਪੋਰਟ ਵੀ 'ਇਵੈਕਿਊ ਟਰੱਸਟ ਪ੍ਰੋਪਰਟੀ ਬੋਰਡ' (ਈ.ਟੀ.ਪੀ.ਬੀ.) ਦੇ ਕੋਲ ਸੀ। ਅਧਿਕਾਰੀਆਂ ਨੇ ਅਮਰਜੀਤ ਸਿੰਘ ਦੇ ਨਿਰਧਾਰਿਤ ਸਮੇਂ 'ਤੇ ਪਾਸਪੋਰਟ ਵਾਪਸ ਨਾ ਲੈਣ ਆਉਣ 'ਤੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਮੁੱਢਲੀ ਜਾਂਚ ਮੁਤਾਬਕ ਨਨਕਾਣਾ ਸਾਹਿਬ ਤੋਂ ਲਾਹੌਰ ਪਹੁੰਚਣ 'ਤੇ ਅਮਰਜੀਤ ਸਿੰਘ ਲਾਪਤਾ ਹੋਇਆ। ਉਸ ਦੀ ਤਲਾਸ਼ ਜਾਰੀ ਹੈ।


Related News