ਪ੍ਰੇਮ ’ਚ ਫਸੀ ਭਾਰਤੀ ਲੜਕੀ ਪਾਕਿ ਵਿਖੇ ਵਿਆਹ ਕਰਵਾਉਣ ਜਾਂਦੀ ਅਟਾਰੀ ਸਰਹੱਦ ’ਤੇ ਕਾਬੂ

Sunday, Jun 26, 2022 - 09:21 AM (IST)

ਪ੍ਰੇਮ ’ਚ ਫਸੀ ਭਾਰਤੀ ਲੜਕੀ ਪਾਕਿ ਵਿਖੇ ਵਿਆਹ ਕਰਵਾਉਣ ਜਾਂਦੀ ਅਟਾਰੀ ਸਰਹੱਦ ’ਤੇ ਕਾਬੂ

ਅੰਮ੍ਰਿਤਸਰ (ਜ.ਬ) : ਪਿਆਰ ’ਚ ਫਸੀ ਇਕ ਭਾਰਤੀ ਲੜਕੀ ਨੂੰ ਉਸ ਸਮੇਂ ਅਟਾਰੀ-ਸਰਹੱਦ ’ਤੇ ਕਾਬੂ ਕੀਤਾ, ਜਦੋਂ ਉਹ ਮੁਸਲਿਮ ਨੌਜਵਾਨ ਨਾਲ ਵਿਆਹ ਕਰਵਾਉਣ ਪਾਕਿਸਤਾਨ ਲਈ ਜਾ ਰਹੀ ਸੀ। ਜਾਣਕਾਰੀ ਅਨੁਸਾਰ ਭਾਰਤੀ ਲੜਕੀ ਦੀ ਪਛਾਣ ਫਿਜ਼ਾ ਖਾਨ ਵਾਸੀ ਹਜੂਰ ਰੇਵਾ ਮੱਧਿਆ ਪ੍ਰਦੇਸ਼ ਵਜੋਂ ਹੋਈ ਹੈ। ਇਹ ਲੜਕੀ ਸੋਸ਼ਲ ਨੈਟਵਰਕ ਫੇਸਬੁੱਕ ਰਾਹੀਂ ਪਾਕਿਸਤਾਨੀ ਮੁਸਲਿਮ ਨੌਜਵਾਨ ਦੇ ਸੰਪਰਕ ਵਿਚ ਆਈ ਸੀ। ਭਾਰਤੀ ਮੂਲ ਦੀ ਮੁਸਲਿਮ ਲੜਕੀ ਨੂੰ ਭਾਰਤੀ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਕੇ ਸਥਾਨਕ ਪੁਲਸ ਦੇ ਹਵਾਲੇ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਦੁਖੀ ਔਰਤ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਿੱਛੇ ਵਿਲਕਦੇ ਛੱਡ ਗਈ 4 ਧੀਆਂ ਅਤੇ ਪੁੱਤਰ    

ਜਾਣਕਾਰੀ ਅਨੁਸਾਰ ਭਾਰਤੀ ਮੂਲ ਦੀ ਮੁਸਲਿਮ ਲੜਕੀ ਫਿਜ਼ਾ ਖ਼ਾਨ ਦੇ ਘਰੋਂ ਗਾਇਬ ਹੋਣ ਦੀ ਇਤਲਾਹ ਉਨ੍ਹਾਂ ਦੇ ਪਰਿਵਾਰ ਵਾਲਿਆਂ ਵਲੋਂ ਮੱਧ ਪ੍ਰਦੇਸ਼ ਰਾਜ ਦੀ ਪੁਲਸ ਨੂੰ ਦਿੱਤੀ ਗਈ ਕਿ ਉਨ੍ਹਾਂ ਦੀ ਲੜਕੀ ਗਾਇਬ ਹੋ ਗਈ ਹੈ, ਜਿਸ ਦੇ ਆਧਾਰ ’ਤੇ ਮੱਧ ਪ੍ਰਦੇਸ਼ ਦੀ ਪੁਲਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਮੱਧ ਪ੍ਰਦੇਸ਼ ਪੁਲਸ ਨੇ ਲੜਕੀ ਦੀ ਫੋਟੋ ਵਾਲਾ ਐੱਲ. ਓ. ਸੀ. ਪੂਰੇ ਦੇਸ਼ ਅੰਦਰ ਜਾਰੀ ਕਰਦਿਆਂ ਹਰੇਕ ਏਅਰਪੋਰਟ ’ਤੇ ਇੰਟਰਨੈਸ਼ਨਲ ਬਾਰਡਰ ਜਾਰੀ ਹੋਣ ਤੋਂ ਬਾਅਦ ਉਹ ਅੱਜ ਭਾਰਤ ਸਥਿਤ ਪਾਕਿਸਤਾਨੀ ਦੂਤਘਰ ਤੋਂ ਵੀਜ਼ਾ ਲੈ ਕੇ ਪਾਕਿਸਤਾਨ ਜਾ ਰਹੀ ਸੀ ਕਿ ਅਟਾਰੀ ਸਰਹੱਦ ’ਤੇ ਸਥਿਤ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਮੌਕੇ ’ਤੇ ਇਸ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਉਕਤ ਲੜਕੀ ਐੱਸ. ਡੀ. ਐੱਮ.-2 ਦੀ ਅਦਾਲਤ ਵਿਖੇ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ : ਡੀ.ਸੀ. ਦਾ ਨਵਾਂ ਫਾਰਮੂਲਾ: 15 ਦਿਨਾਂ ਤੱਕ ਇਕ ਪਟਵਾਰਖ਼ਾਨੇ ਤੇ 15 ਦਿਨ ਦੂਜੇ ’ਚ ਕੰਮ ਕਰਨਗੇ ਪਟਵਾਰੀ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News