ਕੈਨੇਡਾ 'ਚ ਜਗਮੀਤ ਦੇ ਉਭਾਰ ਨਾਲ ਭਾਰਤ ਚਿੰਤਤ

Wednesday, Oct 04, 2017 - 03:45 PM (IST)

ਕੈਨੇਡਾ 'ਚ ਜਗਮੀਤ ਦੇ ਉਭਾਰ ਨਾਲ ਭਾਰਤ ਚਿੰਤਤ

 ਜਲੰਧਰ, ਟੋਰਾਂਟੋ (ਧਵਨ)— ਕੈਨੇਡਾ  ਦੀ ਸਿਆਸਤ 'ਚ ਜਗਮੀਤ ਸਿੰਘ ਦੇ ਉਭਾਰ ਨਾਲ ਭਾਵੇਂ ਜਸ਼ਨ ਮਨਾਇਆ ਜਾ ਰਿਹਾ ਹੈ ਪਰ ਭਾਰਤ ਸਰਕਾਰ ਉਸ ਦੇ ਨਿਊ ਡੈਮੋਕ੍ਰੇਟਿਕ ਪਾਰਟੀ ਦਾ ਨੇਤਾ ਚੁਣੇ ਜਾਣ ਕਾਰਨ ਚਿੰਤਤ ਦਿਖਾਈ ਦੇ ਰਹੀ ਹੈ। ਜਗਮੀਤ ਸਿੰਘ ਨੂੰ ਭਾਰਤ ਸਰਕਾਰ ਨੇ ਦਸੰਬਰ 2013 'ਚ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਉਹ ਓਨਟਾਰੀਓ 'ਚ ਪ੍ਰੋਵੈਂਸ਼ੀਅਲ ਪਾਰਲੀਮੈਂਟ ਦੇ ਮੈਂਬਰ ਸਨ। 
ਗ੍ਰੇਟਰ ਟੋਰਾਂਟੋ ਇਲਾਕੇ 'ਚ ਜਗਮੀਤ ਨੂੰ ਖਾਲਿਸਤਾਨੀ ਸਮਰਥਕ ਅਨਸਰਾਂ ਦੀ ਹਮਾਇਤ ਹਾਸਿਲ ਹੁੰਦੀ ਰਹੀ ਹੈ। ਐਤਵਾਰ ਨੂੰ ਜਦੋਂ ਚੋਣ ਨਤੀਜੇ ਐਲਾਨੇ ਗਏ ਤਾਂ ਕੁਝ ਖਾਲਿਸਤਾਨੀ ਸਮਰਥਕ ਅਨਸਰ ਉਥੇ ਮੌਜੂਦ ਸਨ।
ਯੂ. ਪੀ. ਏ. ਸਰਕਾਰ ਦੇ ਸਮੇਂ ਜਦੋਂ ਵਪਾਰ ਮੰਤਰੀ ਕਮਲਨਾਥ ਕੈਨੇਡਾ ਦੇ ਦੌਰੇ 'ਤੇ ਗਏ ਸਨ ਤਾਂ ਉਨ੍ਹਾਂ ਦਾ ਵਿਰੋਧ ਕਰ ਰਹੇ ਗਰੁੱਪ ਨੂੰ ਜਗਮੀਤ ਦਾ ਸਮਰਥਨ ਹਾਸਿਲ ਸੀ। ਕੈਨੇਡਾ ਦੀ ਰਾਜਨੀਤੀ 'ਚ ਆ ਰਹੇ ਉਤਾਰ-ਚੜ੍ਹਾਅ ਨੂੰ ਭਾਰਤ ਸਰਕਾਰ ਗੰਭੀਰਤਾ ਨਾਲ ਦੇਖ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੌਜੂਦਾ ਰੱਖਿਆ ਮੰਤਰੀ ਸੱਜਣ ਸਿੰਘ ਨਾਲ ਵੀ ਪਿਛਲੇ ਕੁਝ ਸਮੇਂ 'ਚ ਟਕਰਾਅ ਚੱਲਿਆ ਸੀ।


Related News