ਸਿਰ ਚੜ੍ਹ ਬੋਲ ਰਿਹੈ ''ਵਿਸ਼ਵ ਕੱਪ'' ਦਾ ਖੁਮਾਰ, ਭਾਰਤ ਦੀ ਜਿੱਤ ਲਈ ਅਰਦਾਸਾਂ ਸ਼ੁਰੂ

06/05/2019 10:39:13 AM

ਲੁਧਿਆਣਾ : ਕ੍ਰਿਕਟ ਵਿਸ਼ਵ ਕੱਪ ਦਾ ਖੁਮਾਰ ਪੂਰੀ ਦੁਨੀਆ ਦੇ ਸਿਰ ਚੜ੍ਹ ਬੋਲ ਰਿਹਾ ਹੈ। ਖਾਸ ਕਰਕੇ ਭਾਰਤ 'ਚ ਕ੍ਰਿਕਟ ਦੇ ਕਰੋੜਾਂ ਫੈਨਜ਼ ਹਨ ਅਤੇ ਵਿਸ਼ਵ ਕੱਪ 'ਚ ਭਾਰਤ ਦੇ ਪਹਿਲੇ ਹੋਣ ਵਾਲੇ ਮੈਚ ਨੂੰ ਲੈ ਕੇ ਦੇਸ਼ ਵਾਸੀਆਂ ਤੇ ਕ੍ਰਿਕਟ ਪ੍ਰੇਮੀਆਂ 'ਚ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤੀ ਟੀਮ ਇਸ ਵਾਰ ਵਿਸ਼ਵ ਕੱਪ ਜ਼ਰੂਰ ਜਿੱਤ ਕੇ ਲਿਆਵੇਗੀ ਅਤੇ ਪਹਿਲੇ ਹੀ ਮੈਚ ਤੋਂ ਜਿੱਤ ਦਾ ਸਿਲਸਿਲਾ ਸ਼ੁਰੂ ਕਰੇਗੀ।

'ਲੁਧਿਆਣਾ ਜ਼ਿਲਾ ਕ੍ਰਿਕਟ ਐਸੋਸੀਏਸ਼ਨ' 'ਚ ਸਿਖਲਾਈ ਲੈਣ ਆਉਣ ਵਾਲੇ ਬੱਚੇ ਭਾਰਤ ਦੇ ਪਹਿਲੇ ਮੈਚ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਭਾਰਤੀ ਕ੍ਰਿਕਟ ਟੀਮ ਦੀ ਜਿੱਤ ਲਈ ਅਰਦਾਸਾਂ ਕਰ ਰਹੇ ਹਨ। ਬੱਚਿਆਂ ਨਾਲ ਕੋਚ ਨੂੰ ਵੀ ਪੂਰੀ ਉਮੀਦ ਹੈ ਕਿ ਇਸ ਵਾਰ ਭਾਰਤੀ ਟੀਮ ਬੈਟਿੰਗ ਅਤੇ ਬਾਲਿੰਗ ਦੋਹਾਂ ਪੱਖਾਂ ਤੋਂ ਮਜ਼ਬੂਤ ਹੈ ਅਤੇ ਭਾਰਤ ਕੋਲ ਵਿਸ਼ਵ ਦੇ ਬਿਹਤਰੀਨ ਖਿਡਾਰੀ ਹਨ। ਇਸ ਕਰਕੇ ਕੋਚ ਨੂੰ ਵੀ ਆਸ ਹੈ ਕਿ ਭਾਰਤੀ ਟੀਮ ਇਸ ਵਾਰ ਜ਼ਰੂਰ ਵਿਸ਼ਵ ਕੱਪ ਜਿੱਤ ਕੇ ਪਰਤੇਗੀ।

ਜਿੱਥੇ ਇਕ ਪਾਸੇ ਨੌਜਵਾਨ ਖਿਡਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਰਾਟ ਕੋਹਲੀ, ਐੱਮ. ਐੱਸ. ਧੋਨੀ, ਬੁਮਰਾਹ ਵਰਗੇ ਖਿਡਾਰੀਆਂ ਤੋਂ ਖਾਸ ਉਮੀਦਾਂ ਹਨ, ਉੱਥੇ ਹੀ ਕੋਚ ਨੇ ਕਿਹਾ ਕਿ ਵਿਰਾਟ ਕੋਹਲੀ ਤੇ ਐੱਮ. ਐੱਸ. ਧੋਨੀ ਦੀ ਜੋੜੀ ਭਾਰਤ ਨੂੰ ਜਿੱਤ ਦਿਵਾਉਣ 'ਚ ਖਾਸ ਮਦਦ ਕਰੇਗੀ। 


Babita

Content Editor

Related News