ਗੁਰਦਾਸਪੁਰ 'ਚ 500 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਰਬੜ ਡੈਮ, ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਹੋਵੇਗਾ ਬੰਦ

Monday, Mar 27, 2023 - 04:48 PM (IST)

ਗੁਰਦਾਸਪੁਰ- ਹੁਣ ਭਾਰਤ ਪਾਕਿਸਤਾਨ ਨੂੰ ਬੂੰਦ-ਬੂੰਦ ਲਈ ਮੋਹਤਾਜ਼ ਬਣਾ ਦੇਵੇਗਾ, ਕਿਉਂਕਿ ਦੇਸ਼ ਦੇ ਦਰਿਆਵਾਂ ਦੇ ਪਾਣੀ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਲਈ ਵੱਡੀ ਯੋਜਨਾ ਬਣਾਈ ਗਈ ਹੈ। ਇਸ ਯੋਜਨਾ ਦੇ ਤਹਿਤ ਹੁਣ ਕੇਂਦਰੀ ਜਲ ਕਮਿਸ਼ਨ ਪਾਕਿਸਤਾਨ ਦੀ ਸਰਹੱਦ ਤੋਂ ਸਿਰਫ਼ 2.5 ਕਿਲੋਮੀਟਰ ਪਹਿਲਾਂ ਮਕੌੜਾ ਬੰਦਰਗਾਹ 'ਤੇ 500 ਕਰੋੜ ਰੁਪਏ ਦਾ ਰਬੜ ਡੈਮ ਬਣੇਗਾ। ਇਸ ਡੈਮ ਦੇ ਬਣਾਉਣ ਦੇ ਪਹਿਲੇ ਪੜਾਅ 'ਚ ਪਾਣੀ ਨੂੰ ਰੋਕ ਕੇ ਉਸ ਦੀ ਵਰਤੋਂ ਦੇਸ਼ 'ਚ 1 ਲੱਖ ਹੈਕਟੇਅਰ ਜ਼ਮੀਨ ਦੀ ਸਿੰਚਾਈ ਲਈ ਕੀਤੀ ਜਾਵੇਗੀ। ਇਸ ਦੇ ਨਾਲ  ਦੂਜੇ ਪੜਾਅ 'ਚ ਅੰਡਰਗਰਾਊਂਡ ਬਿਜਲੀ ਘਰ ਬਣਾ ਕੇ ਬਿਜਲੀ ਪੈਦਾ ਕਰਨ ਦੀ ਵੀ ਯੋਜਨਾ ਬਣਾਈ ਜਾਵੇਗੀ ਹੈ, ਪੰਜਾਬ ਦੇ ਡਰੇਨੇ ਵਿਭਾਗ ਵੱਲੋਂ ਤਿਆਰ ਕੀਤੀ ਪ੍ਰੀ-ਫਿਜ਼ੀਬਿਲਟੀ ਰਿਪੋਰਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੁਲਸ ਮੁਲਾਜ਼ਮ ਦੀ ਸ਼ਰਮਨਾਕ ਕਰਤੂਤ, ਮੋਟਰਸਾਈਕਲ 'ਚੋਂ ਪੈਟਰੋਲ ਕੱਢਦੇ ਹੋਏ ਦੀ ਵੀਡੀਓ ਵਾਇਰਲ

ਜੰਮੂ-ਕਸ਼ਮੀਰ ਤੋਂ ਆਉਂਦੀ ਰਾਵੀ ਨਦੀ ਗੁਰਦਾਸਪੁਰ ਦੇ ਮਕੌੜਾ ਬੰਦਰਗਾਹ 'ਤੇ ਮਿਲਦੀ ਹੈ, ਜਿੱਥੋਂ ਪਾਕਿਸਤਾਨ ਸਿਰਫ਼ 2.5 ਕਿਲੋਮੀਟਰ ਦੂਰ ਹੈ। ਜਲ ਕਮਿਸ਼ਨ ਦੇ ਅਨੁਸਾਰ ਪਿਛਲੇ ਦੋ ਸਾਲਾਂ ਦੇ ਮੁਤਾਬਕ ਬੰਦਰਗਾਹ ਤੋਂ ਰੋਜ਼ਾਨਾ 20 ਹਜ਼ਾਰ ਕਿਊਸਿਕ ਪਾਣੀ ਆਮ ਮੌਸਮ 'ਚ ਅਤੇ ਬਰਸਾਤ ਦੇ ਮੌਸਮ 'ਚ 3 ਤੋਂ 4 ਲੱਖ ਕਿਊਸਿਕ ਪਾਣੀ ਪਾਕਿਸਤਾਨ ਵੱਲ ਜਾਂਦਾ ਹੈ। ਪਾਕਿਸਤਾਨ ਵਾਲੇ ਪਾਸੇ ਡੈਮ ਤੋਂ 200 ਮੀਟਰ ਦੀ ਦੂਰੀ 'ਤੇ ਕੇਂਦਰੀ ਟਰਾਂਸਪੋਰਟ ਮੰਤਰਾਲਾ 100 ਕਰੋੜ ਦੀ ਲਾਗਤ ਨਾਲ ਪੁਲ ਬਣਾਏਗਾ, ਜੋ ਕਿ ਸਰਹੱਦ ਨਾਲ ਲੱਗਦੇ ਪਿੰਡਾਂ ਜਿਵੇਂ ਕਿ ਲਸੀਆਂ, ਤੂਰ, ਚੇਬੇ, ਭਰਿਆਲ, ਦੀਪ ਨਾਲ ਜੋੜੇਗਾ ਅਤੇ ਫੌਜੀਆਂ ਲਈ ਆਉਣ-ਜਾਣ ਦਾ ਰਸਤਾ ਵੀ ਬਣੇਗਾ।

ਇਹ ਵੀ ਪੜ੍ਹੋ- 14 ਗ੍ਰਾਮ ਹੈਰੋਇਨ ਸਮੇਤ ਇਕ ਕੁੜੀ ਗ੍ਰਿਫ਼ਤਾਰ, ਇਕ ਮੁਲਜ਼ਮ ਦੀ ਭਾਲ ਜਾਰੀ

ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਬੰਨ੍ਹ ਨੂੰ ਉੱਚੇ ਪਾਸੇ ਬਣਾਇਆ ਜਾਵੇਗਾ, ਇਸ ਨਾਲ ਫੌਜ ਨੂੰ ਸੁਰੱਖਿਆ ਵੀ ਮਿਲੇਗੀ ਕਿਉਂਕਿ ਜੇਕਰ ਪਾਕਿ ਫੌਜ ਕਦੇ ਵੀ ਪੁਲ ਨੂੰ ਉਡਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਡੈਮ ਤੋਂ ਪਾਣੀ ਛੱਡ ਕੇ ਉਸ ਨੂੰ ਬਚਾਇਆ ਜਾ ਸਕਦਾ ਹੈ। 

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ PNB ਬੈਂਕ ਦਾ ਨੈੱਟ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ, ਕੈਸ਼ ਕਾਊਂਟਰ ਸਣੇ ਬਾਕੀ ਕੰਮ ਵੀ ਠੱਪ

ਕੀ ਖ਼ਾਸ ਹੈ ਰਬੜ ਡੈਮ 'ਚ

ਰਬੜ ਡੈਮ 'ਚ ਸਪਿਲਵੇਅ ਨਹੀਂ ਹੁੰਦਾ, ਇਹ ਇਕ ਕੰਕਰੀਟ ਦੀ ਨੀਂਹ 'ਤੇ ਬਣਾਇਆ ਜਾਂਦਾ ਹੈ, ਜਿਸ 'ਚ ਰਬੜ ਬਲੈਡਰ ਡੈਮ ਸਪਿਲਵੇਅ ਵਜੋਂ ਕੰਮ ਕਰਦਾ ਹੈ। ਇਸ ਡੈਮ 'ਚ ਹਵਾ-ਪਾਣੀ ਜਾਂ ਦੋਵਾਂ ਦਾ ਮਿਸ਼ਰਣ ਭਰਿਆ ਜਾਂਦਾ ਹੈ। ਇਸ ਡੈਮ ਦੀ ਲੰਬਾਈ ਅਤੇ ਉਚਾਈ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਹੜ੍ਹਾਂ ਦੌਰਾਨ ਇਸ 'ਚ ਜ਼ਿਆਦਾ ਪਾਣੀ ਸਟੋਰ ਕੀਤਾ ਜਾ ਸਕਦਾ ਹੈ। ਲਚਕਦਾਰ ਹੋਣ ਕਾਰਨ ਇਹ ਭੂਚਾਲ ਪ੍ਰਤੀਰੋਧੀ ਵੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News