ਭਾਰਤ ਹੁਣ ਸਹੇਗਾ ਨਹੀਂ, ਅੱਤਵਾਦ ਦਾ ਮੂੰਹ-ਤੋੜ ਜਵਾਬ ਦੇਵੇਗਾ : ਚੁੱਘ
Saturday, Apr 26, 2025 - 02:39 AM (IST)

ਜਲੰਧਰ/ਚੰਡੀਗੜ੍ਹ – ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਹੁਣ ਨਵਾਂ ਭਾਰਤ ਹੋਂਦ ਵਿਚ ਆ ਚੁੱਕਾ ਹੈ, ਜੋ ਅੱਤਵਾਦੀਆਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਬਖਸ਼ੇਗਾ ਨਹੀਂ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਨੇਹਾ ਅੱਤਵਾਦੀਆਂ ਤੇ ਉਨ੍ਹਾਂ ਦੇ ਆਕਿਆਂ ਤਕ ਪਹੁੰਚ ਚੁੱਕਾ ਹੈ। ਬੇਗੁਨਾਹ ਨਾਗਰਿਕਾਂ ਦੀ ਹੱਤਿਆ ਦਾ ਬਦਲਾ ਲਿਆ ਜਾਵੇਗਾ ਅਤੇ ਦੇਸ਼ ਦੀ ਜਨਤਾ ਅੱਤਵਾਦ ਦੇ ਖਿਲਾਫ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪਹਿਲਗਾਮ ’ਚ ਕਤਲੇਆਮ ਕਰਨ ਵਾਲਿਆਂ ਨੂੰ ਭਾਰਤ ਸਰਕਾਰ ਅਜਿਹੀ ਸਜ਼ਾ ਦੇਣ ਜਾ ਰਹੀ ਹੈ ਜੋ ਉਨ੍ਹਾਂ ਨੇ ਸੋਚੀ ਵੀ ਨਹੀਂ ਹੋਵੇਗੀ। ਭਾਰਤ ਹੁਣ ਸਹੇਗਾ ਨਹੀਂ, ਸਗੋਂ ਜਵਾਬ ਦੇਵੇਗਾ।