ਭਾਰਤ-ਪਾਕਿ ਸਰਹੱਦ ਨੇੜਿਓਂ BSF ਨੇ 10 ਕਰੋੜ ਦੀ ਹੈਰੋਇਨ ਕੀਤੀ ਬਰਾਮਦ
Monday, Jul 27, 2020 - 09:08 PM (IST)
ਤਰਨ ਤਾਰਨ,(ਰਮਨ)- ਭਾਰਤ-ਪਾਕਿਸਤਾਨ ਸਰੱਹਦ ਨਜ਼ਦੀਕ ਬੀ. ਐੱਸ. ਐੱਫ. ਵੱਲੋਂ ਸੋਮਵਾਰ ਦੁਪਹਿਰ 2 ਕਿਲੋ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਤਹਿਤ ਬੀ. ਐੱਸ. ਐੱਫ. ਨੇ ਹੈਰੋਇਨ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਬੀ. ਐੱਸ. ਐੱਫ. ਦੀ 116 ਬਟਾਲੀਅਨ ਦੇ ਜਵਾਨਾਂ ਦੀ ਟੁੱਕੜੀ ਸਰਹੱਦ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਕੁਝ ਹਿੱਲਜੁਲ ਹੋਣ 'ਤੇ ਸਰਚ ਅਭਿਆਨ ਤੇਜ਼ ਕੀਤਾ ਗਿਆ, ਜਿਸ ਤਹਿਤ ਜਵਾਨਾਂ ਨੇ ਬੀ. ਓ. ਪੀ. ਗੱਜਲ ਦੇ ਪਿੱਲਰ ਨੰਬਰ 171/01 ਨਜ਼ਦੀਕ ਪਲਾਸਟਿਕ ਦੀਆਂ ਬੋਤਲਾਂ 'ਚ ਮੌਜੂਦ ਹੈਰੋਇਨ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬਰਾਮਦ ਕੀਤੀ ਹੈਰੋਇਨ ਦਾ ਭਾਰ 2 ਕਿਲੋ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 10 ਕਰੋੜ ਰੁਪਏ ਦੱਸੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਅੱਜ ਫਿਰੋਜ਼ਪੁਰ ਦੇ ਇਕ ਸਰਹੱਦੀ ਪਿੰਡ ’ਚ ਪੁਲਸ ਵਲੋਂ 50 ਲੱਖ ਦੀ ਹੈਰੋਇਨ ਤੇ 62 ਹਜ਼ਾਰ ਦੀ ਡਰੱਗ ਮਨੀ ਅਤੇ ਇਕ ਕੰਪਿਊਟਰਾਈਜ਼ ਕੰਡੇ ਸਮੇਤ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸਣਯੋਗ ਹੈ ਕਿ ਸਰਹੱਦੀ ਇਲਾਕਿਆਂ ਦੇ ਭਾਰਤ-ਪਾਕਿ ਸਰਹੱਦ ਤੋਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਫੌਜ ਦੇ ਜਵਾਨ ਤੇ ਪੁਲਸ ਜਵਾਨ ਸਫਲ ਨਹੀਂ ਹੋਣ ਦਿੰਦੇ ਹਨ ਅਤੇ ਤਸਰਕਾਂ ਨੂੰ ਨਸ਼ਿਆਂ ਸਮੇਤ ਦਬੋਚ ਲੈਂਦੇ ਹਨ।