ਭਾਰਤ-ਪਾਕਿ ਸੀਮਾ ’ਤੇ ਵਿਖਾਈ ਦਿੱਤਾ ਪਾਕਿਸਤਾਨੀ ਡਰੋਨ, BSF ਨੇ ਕੀਤੇ 165 ਰਾਊਂਡ ਫਾਇਰ

Saturday, Apr 23, 2022 - 11:24 AM (IST)

ਭਾਰਤ-ਪਾਕਿ ਸੀਮਾ ’ਤੇ ਵਿਖਾਈ ਦਿੱਤਾ ਪਾਕਿਸਤਾਨੀ ਡਰੋਨ, BSF ਨੇ ਕੀਤੇ 165 ਰਾਊਂਡ ਫਾਇਰ

ਗੁਰਦਾਸਪੁਰ (ਜ.ਬ) - ਭਾਰਤ-ਪਾਕਿਸਤਾਨ ਸਰਹੱਦ ਦੀ ਆਦੀਆ ਚੌਂਕੀ ’ਤੇ ਬੀਤੀ ਦੇਰ ਰਾਤ 4 ਵਾਰ ਡ੍ਰੋਨ ਵੇਖਿਆ ਗਿਆ। ਡ੍ਰੋਨ ਵਿਖਾਈ ਦੇਣ ’ਤੇ ਬੀ.ਐੱਸ.ਐੱਫ ਦੇ ਜਵਾਨ ਚੌਂਕਸ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐੱਸ.ਐੱਫ ਦੇ ਜਵਾਨਾਂ ਨੇ ਜਦ ਪਾਕਿਸਤਾਨੀ ਡ੍ਰੋਨ ਨੂੰ ਭਾਰਤੀ ਖੇਤਰ ’ਚ ਦਾਖ਼ਲ ਹੁੰਦੇ ਵੇਖਿਆ ਤਾਂ ਉਨ੍ਹਾਂ ਨੇ ਡ੍ਰੋਨ ਨੂੰ ਅੱਗੇ ਵੱਧਣ ਤੋਂ ਰੋਕਣ ਅਤੇ ਖਦੇੜਣ ਲਈ ਰਾਤ 12 ਤੋਂ 3 ਵਜੇ ਤੱਕ 165 ਰਾਊਂਡ ਫਾਇਰਿੰਗ ਕੀਤੀ। 

ਪੜ੍ਹੋ ਇਹ ਵੀ ਖ਼ਬਰ: ਦੁਬਈ ਤੋਂ ਪੰਜਾਬ ਪੁੱਜਾ 22 ਸਾਲਾ ਗੁਰਪ੍ਰੀਤ ਦਾ ਮ੍ਰਿਤਕ ਸਰੀਰ, 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਸੀ ਮੌਤ

ਡਰੋਨ ਦਾਖ਼ਲ ਹੋਣ ਤੋਂ ਬਾਅਦ ਪੁਲਸ ਅਤੇ ਬੀ.ਐੱਸ.ਐੱਫ ਜਵਾਨਾਂ ਵੱਲੋਂ ਪੂਰੇ ਖੇਤਰ ’ਚ ਸਰਚ ਆਪ੍ਰੇਸ਼ਨ ਚਲਾਇਆ ਗਿਆ। ਸਰਚ ਆਪ੍ਰੇਸ਼ਨ ਦੌਰਾਨ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਵਸਤੂ ਬਰਾਮਦ ਨਹੀਂ ਹੋਈ।
 


author

rajwinder kaur

Content Editor

Related News