ਚੰਡੀਗੜ੍ਹ ’ਚ ਸ਼ੁਰੂ ਹੋਇਆ ਦੇਸ਼ ਦਾ ਸਭ ਤੋਂ ਉੱਚਾ ''ਏਅਰ ਪਿਓਰੀਫਾਇਰ'', ਸਲਾਹਕਾਰ ਨੇ ਕੀਤਾ ਉਦਘਾਟਨ
Wednesday, Sep 08, 2021 - 11:12 AM (IST)
 
            
            ਚੰਡੀਗੜ੍ਹ (ਵਿਜੇ) : ਪੂਰੇ ਸੰਸਾਰ ਵਿਚ ਮੰਗਲਵਾਰ ਨੂੰ ‘ਦੂਜਾ ਇੰਟਰਨੈਸ਼ਨਲ ਡੇਅ ਆਫ਼ ਕਲੀਨ ਏਅਰ ਫਾਰ ਬਲੂ ਸਕਾਈਜ਼’ ਮਨਾਇਆ ਗਿਆ। ਯੂਨਾਈਟਡ ਨੈਸ਼ਨਲ ਇਨਵਾਇਰਮੈਂਟ ਪ੍ਰੋਗਰਾਮ ਨੇ ਇਸ ਸਾਲ ‘ਹੈਲਦੀ ਏਅਰ, ਹੈਲਦੀ ਪਲਾਨੈੱਟ’ ਨੂੰ ਥੀਮ ਡਿਕਲੇਅਰ ਕੀਤਾ ਹੈ। ਇਸ ਮੌਕੇ ਮੰਗਲਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਸੈਕਟਰ-26 ਦੇ ਟਰਾਂਸਪੋਰਟ ਚੌਂਕ ਵਿਚ ਚੰਡੀਗੜ੍ਹ ਪਾਲਿਊਸ਼ਨ ਕੰਟਰੋਲ ਕਮੇਟੀ (ਸੀ. ਪੀ. ਸੀ. ਸੀ.) ਵੱਲੋਂ ਇੰਸਟਾਲ ਕੀਤੇ ਗਏ ਏਅਰ ਪਿਓਰੀਫਿਕੇਸ਼ਨ ਟਾਵਰ ਦਾ ਉਦਘਾਟਨ ਕੀਤਾ।
ਇਹ ਭਾਰਤ ਦਾ ਸਭ ਤੋਂ ਉੱਚਾ ਏਅਰ ਪਿਓਰੀਫਾਇਰ ਹੈ, ਜੋ ਕਿ ਟਰਾਂਸਪੋਰਟ ਚੌਂਕ ਦੇ 500 ਮੀਟਰ ਦੇ ਦਾਇਰੇ ਨੂੰ ਕਵਰ ਕਰੇਗਾ। ਇਸ ਪਿਓਰੀਫਾਇਰ ਨੂੰ ਪਿਓਸ ਏਅਰ ਪ੍ਰਾਈਵੇਟ ਲਿਮਿਟਡ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ’ਤੇ ਪ੍ਰਸ਼ਾਸਨ ਨੂੰ ਕੋਈ ਖ਼ਰਚਾ ਨਹੀਂ ਕਰਨਾ ਪਿਆ। ਇਸ ਦੇ ਨਾਲ ਹੀ ਕੰਪਨੀ ਹੀ ਇਸ ਪਿਓਰੀਫਾਇਰ ਨੂੰ 5 ਸਾਲ ਤੱਕ ਮੇਨਟੇਨ ਵੀ ਕਰੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸਰਕਾਰ ਵੱਲੋਂ ਦਿੱਤਾ ਗਿਆ ਤੋਹਫ਼ਾ
ਸੜਕ ਕੰਢੇ ਲੱਗੇ ਦਰੱਖਤਾਂ ਨੂੰ ਸਾਫ਼ ਕਰੇਗੀ ਵਾਟਰ ਸਪਰਿੰਕਲਰ ਮਸ਼ੀਨ
ਐਡਵਾਈਜ਼ਰ ਨੇ ਵਾਟਰ ਸਪਰਿੰਕਲਰ ਮਸ਼ੀਨ ਦਾ ਵੀ ਉਦਘਾਟਨ ਕੀਤਾ। ਇਹ ਮਸ਼ੀਨ ਸੜਕ ਕੰਢੇ ਲੱਗੇ ਦਰੱਖਤਾਂ ਨੂੰ ਸਾਫ਼ ਕਰੇਗੀ। ਸੜਕ ਦੀ ਧੂੜ ਨੂੰ ਵੀ ਦੂਰ ਕਰੇਗੀ। ਇੱਥੇ ਸਾਈਕਲ ਰੈਲੀ ਵੀ ਕੱਢੀ ਗਈ, ਜਿਸ ਵਿਚ 100 ਸਕੂਲੀ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਸੈਕਟਰੀ ਐਨਵਾਇਰਮੈਂਟ ਦੇਬੇਂਦਰ ਦਲਾਈ ਵੀ ਮੌਜੂਦ ਰਹੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            