ਇੰਡੀਆ ‘ਆਪ’ ਗਠਜੋੜ ਦੀ ਗੱਲਬਾਤ ਆਖਰੀ ਪੜਾਅ ’ਚ, ਕੇਜਰੀਵਾਲ ਨੂੰ ਜਲਦ ਗ੍ਰਿਫ਼ਤਾਰ ਕਰਵਾਏਗੀ ਭਾਜਪਾ : ਚੀਮਾ
Friday, Feb 23, 2024 - 07:01 PM (IST)
ਚੰਡੀਗੜ੍ਹ (ਰਮਨਦੀਪ ਸੋਢੀ) : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਦੇਸ਼ ਵਿਚ ਇੰਡੀਆ ਗਠਜੋੜ ਦੇ ਨਾਲ ਹੀ ਚੱਲੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਦੇਸ਼ ਮਾਰੂ ਨੀਤੀਆਂ ਨੂੰ ਉਜਾਗਰ ਕਰਨ ਲਈ ਇੰਡੀਆ ਗੱਠਜੋੜ ਹੋ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦਾ ਇਕ ਇਕ ਵਾਲੰਟੀਅਰ ਇਸ ਦੀ ਹਿਮਾਇਤ ਕਰਦਾ ਹੈ। ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਮੀਡੀਆ ਦੇ ਸਾਹਮਣੇ ਇੰਡੀਆ ਗੱਠਜੋੜ ਨਾਲ ਜੁੜਨ ਦੇ ਐਲਾਨ ਤੋਂ ਬਾਅਦ ਖੁਲਾਸਾ ਕੀਤਾ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਭਾਜਪਾ ਬਹੁਤ ਜਲਦੀ ਗ੍ਰਿਫ਼ਤਾਰ ਕਰਨ ਜਾ ਰਹੀ ਹੈ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਭਾਜਪਾ ਇੰਡੀਆ ਗਠਜੋੜ ਦਾ ਟ੍ਰੇਲਰ ਚੰਡੀਗੜ੍ਹ ਮੇਅਰ ਚੋਣਾਂ ਵਿਚ ਦੇਖ ਚੁੱਕੀ ਹੈ ਜਿਸ ਤੋਂ ਬਾਅਦ ਭਾਜਪਾ ਬੁਰੀ ਤਰ੍ਹਾਂ ਘਬਰਾ ਗਈ ਹੈ। ਲੋਕਤੰਤਰ ਦਾ ਕਤਲ ਲੋਕਾਂ ਨੇ ਚੰਡੀਗੜ੍ਹ ਵਿਚ ਦੇਖਿਆ ਹੈ। ਕੇਂਦਰ ਸ਼ਾਸਤ ਸੂਬਿਆਂ ਵਿਚ ਭਾਜਪਾ ਆਪਣੀ ਹਾਰ ਬਰਦਾਸ਼ਤ ਨਹੀਂ ਕਰ ਪਾ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ’ਚ ਜ਼ਬਰਦਸਤ ਗੈਂਗਵਾਰ ’ਚ ਚੱਲੀਆਂ ਗੋਲ਼ੀਆਂ, 4 ਥਾਣਿਆਂ ਦੀ ਪੁਲਸ ਜਾਂਚ ’ਚ ਜੁਟੀ
ਦੂਜੇ ਪਾਸੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਠਿਆਂ ਆ ਕੇ ਆਪਣੀਆਂ ਸੀਟਾਂ ਦੀ ਵੰਡ ’ਤੇ ਸਹਿਮਤੀ ਬਣਾ ਚੁੱਕੇ ਹਨ ਅਤੇ ਅੱਜਕੱਲ੍ਹ ਵਿਚ ਇਸ ਦਾ ਐਲਾਨ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਅਚਾਨਕ ਹੀ ਦੋ ਵੱਡੀਆਂ ਗੱਲਾਂ ਹੋਣ ਜਾ ਰਹੀਆਂ ਹਨ। ਇਕ ਈ. ਡੀ. ਦਾ 7ਵਾਂ ਨੋਟਿਸ ਅਰਵਿੰਦ ਕੇਜਰੀਵਾਲ ਨੂੰ ਆ ਜਾਂਦਾ ਹੈ। ਉਥੇ ਹੀ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਹੁਣ ਈ. ਡੀ. ਨਹੀਂ ਸੀ. ਬੀ. ਆਈ. ਵੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਲਈ ਕਦਮ ਚੁੱਕ ਰਹੀ ਹੈ। ਸੀ. ਆਰ. ਪੀ. ਸੀ. 41 ਈ. ਦੇ ਤਹਿਤ ਅਰਵਿੰਦ ਕੇਜਰੀਵਾਲ ਲਈ ਨੋਟਿਸ ਤਿਆਰ ਹੈ। ਦਿਨ ਜਾਂ ਸ਼ਾਮ ਤਕ ਇਹ ਨੋਟਿਸ ਉਨ੍ਹਾਂ ਨੂੰ ਭੇਜ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਖਨੌਰੀ ਬਾਰਡਰ ’ਤੇ 20 ਸਾਲਾ ਨੌਜਵਾਨ ਕਿਸਾਨ ਦੀ ਮੌਤ ਦੀ ਖ਼ਬਰ
ਈ. ਡੀ. ਦੀ ਕਾਰਵਾਈ ਕੋਰਟ ’ਚ ਰੁਕੀ
ਚੀਮਾ ਨੇ ਕਿਹਾ ਕਿ ਨੋਟਿਸ ਦਿੱਤੇ ਜਾਣ ਤੋਂ ਬਾਅਦ ਸੀ. ਬੀ. ਆਈ. ਵੀ ਈ. ਡੀ. ਨਾਲ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਆ ਜਾਵੇਗੀ। ਸੂਚਨਾ ਹੈ ਕਿ ਆਉਣ ਵਾਲੇ ਦੋ ਤਿਨ ਦਿਨਾਂ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗ੍ਰਿਫ਼ਤਾਰ ਕਰ ਲਏ ਜਾਣਗ। ਦਰਅਸਲ, ਈ. ਡੀ. ਦੀ ਕਾਰਵਾਈ ਅਦਾਲਤ ਕਰਕੇ ਰੁਕ ਗਈ ਹੈ, ਇਹੋ ਕਾਰਣ ਹੈ ਕਿ ਹੁਣ ਸੀ. ਬੀ. ਆਈ. ਨੂੰ ਵਿਚ ਲਿਆਂਦਾ ਜਾ ਰਿਹਾ ਹੈ। ਹਰਪਾਲ ਚੀਮਾ ਨੇ ਕਿਹਾ ਕਿ ਹੁਣ ਇੰਨੀ ਕੀ ਜਲਦਬਾਜ਼ੀ ਦਿਖ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਫੜਨ ਲਈ ਸਾਰੇ ਪਿੱਛੇ ਪੈ ਗਏ ਹਨ। ਵੱਡੇ ਆਗੂਆਂ ਨੂੰ ਫੋਨ ਆ ਰਹੇ ਹਨ ਕਿ ਜੇ ਕਾਂਗਰਸ ਨਾਲ ਗੱਠਜੋੜ ਕਰੋਗੇ ਤਾਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜੇ ਗੱਠਜੋੜ ਹੋਇਆ ਤਾਂ ਅਰਵਿੰਦ ਕੇਜਰੀਵਾਲ ਅੰਦਰ ਜਾਣਗੇ। ਚੀਮਾ ਨੇ ਕਿਹਾ ਕਿ ਇੰਡੀਆ ਅਤੇ ‘ਆਪ’ ਦਾ ਗੱਠਜੋੜ ਆਖਰੀ ਪੜਾਅ ’ਚ ਹੈ। ਭਾਜਪਾ ਨੂੰ ਡਰ ਹੈ ਕਿ ਜੱਥੇ ਜਿੱਥੇ ਸੀਟਾਂ ਦੀ ਸ਼ੇਅਰਿੰਗ ਹੁੰਦੀ ਹੈ, ਕੇਜਰੀਵਾਲ ਜਾ ਕੇ ਪ੍ਰਚਾਰ ਕਰਨਗੇ, ਉਥੇ ਭਾਜਪਾ ਦੇ ਵੋਟ ਬੈਂਕ ਨੂੰ ਧੱਕਾ ਲੱਗ ਸਕਦਾ ਹੈ।
ਇਹ ਵੀ ਪੜ੍ਹੋ : ਸਕੂਲ ਲਈ ਨਿਕਲੀ ਨਰਸਰੀ ਕਲਾਸ ਦੀ ਬੱਚੀ ਨੂੰ ਮਿਲੀ ਮੌਤ, ਸੁੱਖਾਂ ਸੁੱਖ ਮੰਗੀ ਧੀ ਦੀ ਅੱਖਾਂ ਸਾਹਮਣੇ ਗਈ ਜਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8