ਜਲੰਧਰ 'ਚ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਿਭਾਈ ਤਿਰੰਗਾ ਲਹਿਰਾਉਣ ਦੀ ਰਸਮ
Saturday, Aug 15, 2020 - 06:58 PM (IST)
ਜਲੰਧਰ (ਸੋਨੂੰ)— ਅੱਜ ਪੂਰਾ ਦੇਸ਼ 74ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸੇ ਤਹਿਤ ਅੱਜ ਜਲੰਧਰ 'ਚ ਤਿਰੰਗਾ ਲਹਿਰਾਉਣ ਦੀ ਰਸਮ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅਦਾ ਕੀਤੀ ਗਈ। ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਵੇਰੇ ਗੁਰੂ ਗੋਬਿੰਦ ਸਟੇਡੀਅਮ ਵਿਖੇ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਗਈ। ਇਸ ਮੌਕੇ ਪੁਲਸ ਕਮਿਸ਼ਨਰ ਅਤੇ ਪੂਰੀ ਫਰੋਸ ਨੇ ਤਿਰੰਗੇ ਨੂੰ ਸਲਾਮੀ ਦੇ ਕੇ ਰਾਸ਼ਟਰੀ ਗਾਣ ਕੀਤਾ।
ਹਰ ਸਾਲ ਵਾਂਗ ਇਸ ਸਾਲ ਕੋਈ ਵੀ ਪਰੇਡ ਨਹੀਂ ਹੋਈ ਅਤੇ ਸਟੇਡੀਅਮ ਪੂਰੀ ਤਰ੍ਹਾਂ ਖਾਲੀ ਵਿਖਾਈ ਦਿੱਤਾ। ਕੋਰੋਨਾ ਦੇ ਕਾਰਨ ਸਾਵਧਾਨੀ ਵਰਤਦੇ ਹੋਏ ਆਏ ਲੋਕਾਂ ਨੂੰ ਸੈਨੇਟਾਈਜ਼ਰ ਕਰਕੇ ਸਟੇਡੀਅਮ ਦੇ ਅੰਦਰ ਆਉਣ ਦਿੱਤਾ ਗਿਆ। ਇਸ ਮੌਕੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਵਿਧਾਇਕ ਬਾਵਾ ਹੇਨਰੀ, ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ, ਮੇਅਰ ਜਗਦੀਸ਼ ਰਾਜਾ ਸਣੇ ਕਈ ਆਗੂ ਮੌਜੂਦ ਰਹੇ।
ਇਸ ਵਾਰ ਨਹੀਂ ਹੋਏ ਬੱਚਿਆਂ ਦੇ ਸਭਿਆਚਾਰਕ ਪ੍ਰੋਗਰਾਮ
ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਇਸ ਵਾਰ ਸੁਤੰਤਰਤਾ ਦਿਹਾੜੇ ਦੇ ਜਸ਼ਨਾਂ 'ਚ ਬਜ਼ੁਰਗਾਂ ਅਤੇ ਬੱਚਿਆਂ ਨੂੰ ਨਹੀਂ ਬੁਲਾਇਆ ਗਿਆ ਅਤੇ ਨਾ ਹੀ ਕੋਈ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਵਾਇਆ ਗਿਆ। ਇਸ ਸਾਲ ਮੁੱਖ ਮਹਿਮਾਨ ਵੱਲੋਂ ਕੌਮੀ ਝੰਡਾ ਲਹਿਰਾਉਣ ਤੋਂ ਇਲਾਵਾ ਕੋਵਿਡ ਯੋਧਿਆਂ ਜਿਨ੍ਹਾਂ ਨੇ ਕੋਵਿਡ ਦੇ ਕੇਸਾਂ 'ਚ ਵਾਧਾ ਹੋਣ ਦੇ ਬਾਵਜੂਦ ਖੁੱਲ੍ਹਦਿਲੀ ਨਾਲ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ 'ਚ ਯੋਗਦਾਨ ਪਾਇਆ, ਉਨ੍ਹਾਂ ਨੂੰ ਵੀ ਸਨਮਾਨਤ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਵਲੋਂ ਕੋਰੋਨਾ ਯੋਧਿਆਂ ਦੇ ਤੌਰ 'ਤੇ ਸੁਪਰੰਡਟ ਗਰੇਡ-1 ਅਨਿਲ ਕੁਮਾਰ ਕਾਲਾ, ਡਾ. ਹਰਨੀਤ ਕੌਰ, ਸਟਾਫ਼ ਨਰਸ ਨਰਿੰਦਰ ਕੌਰ, ਸਿਹਤ ਸਹਾਇਕ ਸਤਪਾਲ, ਜਗਜੀਤ, ਤਰਲੋਚਨ, ਵਾਰਡ ਅਟੈਂਡੇਂਟ ਸੁਨੀਲ ਕੁਮਾਰ, ਸੁਪਰਡੈਂਟ ਸਥਾਨਕ ਸਰਕਾਰਾਂ ਮਨਜੀਤ ਕੌਰ, ਨਗਰ ਕੌਂਸਲ ਭੋਗਪੁਰ ਦੇ ਲੇਖਾਕਾਰ ਲਵਕੇਸ਼ ਕੁਮਾਰ, ਨਗਰ ਕੌਂਸਲ ਕਰਤਾਰਪੁਰ ਦੇ ਕਲਰਕ ਰਾਹੁਲ, ਨਗਰ ਕੌਂਸਲ ਨਕੋਦਰ ਦੇ ਸੇਵਾਦਾਰ ਓਮਾ ਸ਼ੰਕਰ, ਨਗਰ ਸੁਧਾਰ ਟਰੱਸਟ ਦੇ ਡਰਾਇਵਰ ਕਰਤਾਰ, ਇੰਸਪੈਕਟਰ ਅਮਨ ਸੈਣੀ, ਏ. ਐੱਸ. ਆਈ. ਹਰਨੇਕ ਸਿੰਘ, ਹੈਡ ਕਾਂਸਟੇਬਲ ਰਾਜਵੀਰ ਸਿੰਘ, ਲੇਡੀ ਕਾਂਸਟੇਬਲ ਮਨਰੂਪ ਕੌਰ, ਸਫ਼ਾਈ ਕਰਮਚਾਰੀ ਰਾਜ ਕੁਮਾਰ, ਬਲਵੀਰੋ, ਵਿਕਾਸ, ਰਜਿੰਦਰ ਕੁਮਾਰ, ਗੀਤਾ, ਮੈਰੀਟੋਰੀਅਸ ਸਕੂਲ ਦੇ ਲੇਖਾਕਾਰ ਹਰੀਸ਼ ਕੁਮਾਰ, ਸਬ ਇੰਸਪੈਕਟਰ ਰਵਿੰਦਰ ਕੁਮਾਰ, ਸ਼ਸ਼ੀ ਪਾਲ, ਏ. ਐੱਸ. ਆਈ. ਟਰੈਫਿਕ ਜਸਵੀਰ ਸਿੰਘ, ਏ. ਐੱਸ. ਆਈ ਕੇਵਲ ਸਿੰਘ, ਏ. ਐੱਸ. ਆਈ. ਜਗਦੀਸ਼ ਚੰਦ, ਏ. ਐੱਸ. ਆਈ. ਪਰਮਜੀਤ ਸਿੰਘ, ਸਬ ਫਾਇਰ ਅਫ਼ਸਰ ਵਰਿੰਦਰ ਕੁਮਾਰ, ਸਹਾਇਕ ਸਿਹਤ ਅਫ਼ਸਰ ਡਾ.ਰਾਜ ਕੁਮਾਰ, ਐੱਸ. ਡੀ. ਓ.ਪਬਲਿਕ ਹੈਲਥ ਗਗਨਦੀਪ ਸਿੰਘ, ਕਲਰਕ ਵਿਸ਼ਵਨਾਥ, ਅਨਿਲ ਭਾਰਦਵਾਜ, ਗੌਰਵ ਜੈਨ ਅਤੇ ਗੁਰਬਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ।