ਆਜ਼ਾਦੀ ਦਿਹਾੜੇ ਦਾ ਵਿਰੋਧ ਕਰਦੇ ਖਾਲਿਸਤਾਨੀ ਸਮਰਥਕਾਂ ਨੇ ਕੀਤਾ ਝੰਡੇ ਦਾ ਅਪਮਾਨ, ਵਟਸਐਪ 'ਤੇ ਅਪਲੋਡ ਕੀਤੀਆਂ ਤਸਵੀਰਾਂ

Tuesday, Aug 15, 2017 - 02:59 PM (IST)

ਆਜ਼ਾਦੀ ਦਿਹਾੜੇ ਦਾ ਵਿਰੋਧ ਕਰਦੇ ਖਾਲਿਸਤਾਨੀ ਸਮਰਥਕਾਂ ਨੇ ਕੀਤਾ ਝੰਡੇ ਦਾ ਅਪਮਾਨ, ਵਟਸਐਪ 'ਤੇ ਅਪਲੋਡ ਕੀਤੀਆਂ ਤਸਵੀਰਾਂ

ਸਾਦਿਕ(ਪਰਮਜੀਤ)— ਇਕ ਪਾਸੇ ਜਿੱਥੇ ਭਾਰਤ 'ਚ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਉਥੇ ਹੀ ਇਸ ਝੰਡੇ ਦਾ ਵਿਰੋਧ ਹੁੰਦਾ ਵੀ ਨਜ਼ਰ ਆਇਆ। ਜਿੱਥੇ ਉਪਰਲੇ ਪੱਧਰ ਤੋਂ ਲੈ ਕੇ ਛੋਟੇ-ਵੱਡੇ ਸਕੂਲਾਂ 'ਚ ਝੰਡਾ ਲਹਿਰਾਇਆ ਗਿਆ ਅਤੇ ਆਜ਼ਾਦੀ ਦਿਹਾੜੇ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ, ਉਥੇ ਹੀ ਦੂਜੇ ਪਾਸੇ ਕੁਝ ਖਾਲਿਸਤਾਨੀ ਪੱਖੀ ਗੁੱਟਾਂ ਦੇ ਕਾਰਕੁੰਨਾਂ ਵੱਲੋਂ ਰਾਸ਼ਟਰੀ ਝੰਡੇ ਦਾ ਅਪਮਾਨ ਕਰਦਿਆਂ ਜੁੱਤੀਆਂ ਦੇ ਹਾਰ ਝੰਡੇ 'ਤੇ ਪਾਏ ਗਏ। ਇਸ ਦੇ ਨਾਲ ਹੀ ਇਕ ਪਾਸੇ ਦੇਸ਼ ਖਾਲਿਸਤਾਨ ਅਤੇ ਦੂਜੇ ਪਾਸੇ ਭਾਰਤ ਸਾਡਾ ਦੇਸ਼ ਨਹੀਂ ਹੈ, ਦੀਆਂ ਤਸਵੀਰਾਂ ਵਟਸਐਪ 'ਤੇ ਅਪਲੋਡ ਕੀਤੀਆਂ ਗਈਆਂ। ਤਸਵੀਰਾਂ ਦੇ ਵਾਇਰਲ ਹੁੰਦੇ ਹੀ ਬਹੁਤ ਸਾਰੇ ਗਰਮ ਖਿਆਲੀ ਲੋਕਾਂ ਨੇ ਉਕਤ ਤਸਵੀਰਾਂ ਨੂੰ ਲਾਈਕ ਕੀਤਾ ਅਤੇ ਵੱਖ-ਵੱਖ ਗਰੁੱਪਾਂ 'ਚ ਸ਼ੇਅਰ ਵੀ ਕੀਤਾ। ਜ਼ਿਕਰਯੋਗ ਹੈ ਕਿ ਇਕ ਪਾਸੇ ਜਿੱਥੇ ਕੋਟਕਪੂਰਾ ਵਿਖੇ ਉਲਟਾ ਝੰਡਾ ਲਹਿਰਾਉਣ ਵਾਲੇ ਨੂੰ ਸਸਪੈਂਡ ਕਰਨ ਦੀਆਂ ਖਬਰਾਂ ਆ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਰਾਸ਼ਟਰੀ ਝੰਡੇ ਦਾ ਅਪਮਾਨ ਹੋ ਰਿਹਾ ਹੈ।


Related News