ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੁਲਸ ਵੱਲੋਂ ਸਖਤੀ ਨਾਲ ਕੀਤੀ ਜਾ ਰਹੀ ਹੈ ਚੈਕਿੰਗ
Monday, Aug 14, 2017 - 07:00 PM (IST)
ਕਾਠਗੜ੍ਹ(ਰਾਜੇਸ਼)— ਜ਼ਿਲਾ ਪੁਲਸ ਮੁਖੀ ਨਵਾਂਸ਼ਹਿਰ ਦੇ ਨਿਰਦੇਸ਼ਾਂ 'ਤੇ ਕਾਠਗੜ੍ਹ ਦੇ ਐੱਸ. ਐੱਚ. ਓ. ਸ਼ਵਿੰਦਰਪਾਲ ਦੀਆਂ ਹਦਾਇਤਾਂ ਮੁਤਾਬਕ ਕਾਠਗੜ੍ਹ ਪੁਲਸ ਵੱਲੋਂ ਥਾਂ-ਥਾਂ ਨਾਕੇ ਲਗਾ ਕੇ ਆਜ਼ਾਦੀ ਦਿਵਸ 15 ਅਗਸਤ ਮੌਕੇ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਸਖਤੀ ਨਾਲ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੇ। ਕਾਠਗੜ੍ਹ ਤੋਂ ਮੇਨ ਹਾਈਵੇਅ ਨੂੰ ਜਾਂਦੀ ਸੜਕ 'ਤੇ ਬੀਤੀ ਰਾਤ ਏ. ਐੱਸ. ਆਈ. ਬਲਵਿੰਦਰ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਵੱਲੋਂ ਲਗਾਏ ਨਾਕੇ ਦੌਰਾਨ ਇਕ ਵਾਹਨ ਦੀ ਚੈਕਿੰਗ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਕਿਸੇ ਵੀ ਵਾਹਨ ਚੈਕਿੰਗ ਤੋਂ ਬਿਨਾਂ ਨਹੀਂ ਜਾਣ ਦਿੱਤਾ ਜਾਂਦਾ ਅਤੇ ਪੂਰੀ ਬਰੀਕੀ ਨਾਲ ਚੈਕ ਕੀਤਾ ਜਾ ਰਿਹਾ ਹੈ। ਇਸ ਮੌਕੇ ਹੌਲਦਾਰ ਜਸਵੀਰ ਸਿੰਘ, ਹੌਲਦਾਰ ਅਜੀਤਪਾਲ ਸਿੰਘ, ਸੀ. ਟੀ. ਸਾਹਿਬ ਸਿੰਘ, ਸੀ. ਟੀ. ਜਰਨੇ ਸਿੰਘ ਹਾਜ਼ਰ ਸਨ।
