ਰਸੋਈ ਗੈਸ ਸਿਲੰਡਰਾਂ ਦੇ ਵਧੇ ਰੇਟਾਂ ਨੇ ਸਬਜ਼ੀ ਦਾ ਸਵਾਦ ਵਿਗਾੜਿਆ

11/02/2017 5:16:56 AM

ਕਪੂਰਥਲਾ, (ਮਲਹੋਤਰਾ)- ਕੇਂਦਰ ਸਰਕਾਰ ਵੱਲੋਂ ਰਾਤੋ-ਰਾਤ ਸਿਲੰਡਰਾਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਕਰ ਕੇ ਗ੍ਰਹਿਣੀਆਂ ਦੀ ਰਸੋਈ ਦਾ ਬਜਟ ਵਿਗੜ ਚੁੱਕਾ ਹੈ। ਪਹਿਲਾਂ ਹੀ ਨੋਟਬੰਦੀ ਤੇ ਜੀ. ਐੱਸ. ਟੀ. ਦੀ ਮਾਰ ਝੱਲ ਰਹੇ ਲੋਕਾਂ 'ਤੇ ਸਿਲੰਡਰ ਦੇ ਵਧੇ ਰੇਟਾਂ ਦਾ ਬੋਝ ਪੈਣ ਨਾਲ ਉਨ੍ਹਾਂ ਦੀ ਆਰਥਕ ਸਥਿਤੀ ਹੋਰ ਡਾਵਾਂਡੋਲ ਹੋ ਜਾਵੇਗੀ। ਇਸ ਸਬੰਧੀ 'ਜਗ ਬਾਣੀ' ਦੀ ਟੀਮ ਵੱਲੋਂ ਵੱਖ-ਵੱਖ ਖੇਤਰਾਂ 'ਚ ਗ੍ਰਹਿਣੀਆਂ ਤੇ ਹੋਰ ਲੋਕਾਂ ਨਾਲ ਗੱਲਬਾਤ ਕੀਤੀ ਗਈ। 
ਇੰਨਾ ਜ਼ਿਆਦਾ ਵਾਧਾ ਅਸਹਿਣਯੋਗ 
ਸਬਸਿਡੀ ਦੀ ਆੜ 'ਚ ਪਹਿਲਾਂ ਹੀ ਕਾਫੀ ਜ਼ਿਆਦਾ ਤੇ ਇਸ ਵਾਰ ਸਿਲੰਡਰਾਂ ਦੇ ਰੇਟ 'ਚ ਕੀਤੇ ਗਏ ਕਰੀਬ 100 ਰੁਪਏ ਦੇ ਵਾਧੇ ਨਾਲ ਮੇਰਾ ਸਾਰਾ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। -ਪੂਜਾ ਅਰੋੜਾ
ਰਸੋਈ 'ਚ ਪ੍ਰਯੋਗ ਹੋਣ ਵਾਲਾ ਸਾਮਾਨ ਤੇ ਸਬਜ਼ੀਆਂ ਦੇ ਰੇਟ ਪਹਿਲਾਂ ਹੀ ਆਸਮਾਨ ਛੂਹ ਰਹੇ ਹਨ। ਹੁਣ ਗੈਸ ਸਿਲੰਡਰਾਂ ਦੇ ਰੇਟਾਂ 'ਚ ਵਾਧਾ ਅੱਗ 'ਚ ਘਿਓ ਦਾ ਕੰਮ ਕਰੇਗਾ। -ਭਾਰਤੀ ਮਹਾਜਨ
ਸਰਕਾਰ ਵੱਲੋਂ ਸਿਲੰਡਰ ਦੇ ਰੇਟਾਂ 'ਚ ਵਾਧਾ ਕਰਨ ਨਾਲ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇੰਨੇ ਪੈਸੇ ਵਧਣ ਦੀ ਭਰਪਾਈ ਉਹ ਕਿਸ ਤਰ੍ਹਾਂ ਕਰਨਗੇ, ਸਮਝ ਨਹੀਂ ਆ ਰਿਹਾ।- ਨਿਧੀ ਚੋਪੜਾ 
ਵਧੇ ਹੋਏ ਗੈਸ ਰੇਟਾਂ ਦੇ ਕਾਰਨ ਗੁੱਸੇ 'ਚ ਆਏ ਗ੍ਰਹਿਣੀ ਦਾ ਕਹਿਣਾ ਹੈ ਕਿ ਵਾਰ-ਵਾਰ ਗੈਸ ਸਿਲੰਡਰਾਂ ਦੇ ਰੇਟ ਵਧਣ ਨਾਲ ਉਹ ਦੁਖੀ ਹੋ ਚੁੱਕੇ ਹਨ। ਨਿਰਧਾਰਿਤ ਖਰਚਿਆਂ ਨਾਲ ਰਸੋਈ ਦਾ ਬਜਟ ਵਿਗੜ ਜਾਵੇਗਾ।
-ਨੀਤੂ ਅਭੀ
ਪਹਿਲਾਂ ਹੀ ਮਹਿੰਗਾਈ ਦੀ ਮਾਰ ਨਾਲ ਦੁਖੀ ਹੁਣ ਗ੍ਰਹਿਣੀਆਂ ਨੂੰ ਅਚਾਨਕ ਗੈਸ ਸਿਲੰਡਰਾਂ ਦੇ ਵਧੇ ਰੇਟਾਂ ਨੂੰ ਸਹਿਣ ਕਰਨਾ ਪਵੇਗਾ। 
ਵਧੇ ਹੋਏ ਰੇਟਾਂ ਨੂੰ ਉਹ ਕਿਸੇ ਹੋਰ ਜਗ੍ਹਾ ਤੋਂ ਕਟੌਤੀ ਕਰਨਗੇ, ਜਿਸ ਨਾਲ ਰਸੋਈ 'ਚ ਬਣਨ ਵਾਲੀ ਹਰ ਚੀਜ਼ ਦਾ ਸਵਾਦ ਵਿਗੜ ਜਾਵੇਗਾ।        -ਅਨੂੰ ਸੋਨੀ


Related News