...ਫਿਰ ਵਧੀ ਠੰਡ! ਆਦਮਪੁਰ ਰਿਹਾ ਸਭ ਤੋਂ ਠੰਡਾ

Thursday, Feb 15, 2018 - 01:07 AM (IST)

...ਫਿਰ ਵਧੀ ਠੰਡ! ਆਦਮਪੁਰ ਰਿਹਾ ਸਭ ਤੋਂ ਠੰਡਾ

ਚੰਡੀਗੜ੍ਹ (ਭਾਸ਼ਾ) - ਪੰਜਾਬ ਦੇ ਆਦਮਪੁਰ ਵਿਚ ਅੱਜ ਦਾ ਘੱਟੋ-ਘੱਟ ਤਾਪਮਾਨ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਨਾਲ ਹੀ ਪੰਜਾਬ ਦੇ ਵਧੇਰੇ ਹਿੱਸਿਆਂ ਅਤੇ ਗੁਆਢੀ ਸੂਬੇ ਹਰਿਆਣਾ ਵਿਚ ਮਾਮੂਲੀ ਰਾਹਤ ਦੇ ਮਗਰੋਂ ਇਕ ਵਾਰ ਫਿਰ ਠੰਡ ਵੱਧ ਗਈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਹਫਤੇ ਦੀ ਸ਼ੁਰੂਆਤ ਵਿਚ ਦੋ ਸੂਬਿਆਂ ਵਿਚ ਵਧੇਰੇ ਥਾਵਾਂ 'ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਸੀ, ਹਾਲਾਂਕਿ ਠੰਡ ਮੁੜ ਤੋਂ ਵੱਧ ਜਾਣ ਕਾਰਨ ਘੱਟੋ-ਘੱਟ ਤਾਪਮਾਨ ਵਿਚ ਕੁਝ ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ,''ਪੰਜਾਬ ਵਿਚ ਆਦਮਪੁਰ ਦੋਵਾਂ ਸੂਬਿਆਂ ਵਿਚ ਸਭ ਨਾਲੋਂ ਠੰਡਾ ਸਥਾਨ ਰਿਹਾ। ਹਰਿਆਣਾ ਵਿਚ ਕਰਨਾਲ ਸਭ ਤੋਂ ਠੰਡਾ ਸਥਾਨ ਰਿਹਾ।''


Related News