ਅੰਮ੍ਰਿਤਸਰ ਸਰਹੱਦ 'ਤੇ ਵਧਿਆ ਖ਼ਤਰਾ ! ਡਰੋਨਾਂ ਦੀ ਮੂਵਮੈਂਟ ਬੇਕਾਬੂ, 11 ਮਹੀਨਿਆਂ ਦਾ ਅੰਕੜਾ ਕਰੇਗਾ ਹੈਰਾਨ

Monday, Dec 01, 2025 - 10:52 AM (IST)

ਅੰਮ੍ਰਿਤਸਰ ਸਰਹੱਦ 'ਤੇ ਵਧਿਆ ਖ਼ਤਰਾ ! ਡਰੋਨਾਂ ਦੀ ਮੂਵਮੈਂਟ ਬੇਕਾਬੂ, 11 ਮਹੀਨਿਆਂ ਦਾ ਅੰਕੜਾ ਕਰੇਗਾ ਹੈਰਾਨ

ਅੰਮ੍ਰਿਤਸਰ (ਨੀਰਜ)- ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਵਲੋਂ ਹੁਣ ਤਕ ਜਿਥੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਏਜੰਸੀਆਂ ਨਾਲ ਮਿਲ ਕੇ 251 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਉਥੇ ਹੀ ਜੇਲ੍ਹਾਂ ਵਿਚ ਬੈਠੇ 189 ਸਮੱਗਲਰਾਂ ਦੀ ਸੂਚੀ ਵੀ ਪੁਲਸ ਨੂੰ ਸੌਂਪੀ ਗਈ ਹੈ, ਤਾਂ ਕਿ ਇਨ੍ਹਾਂ ਸਮੱਗਲਰਾਂ ਨੂੰ ਜ਼ਮਾਨਤ ਨਾ ਮਿਲ ਸਕੇ ਜਾਂ ਜੋ ਸਮੱਗਲਰ ਜ਼ਮਾਨਤ ’ਤੇ ਆਉਂਦੇ ਹਨ, ਉਨ੍ਹਾਂ ਨੂੰ ਟ੍ਰੇਸ ਕੀਤਾ ਜਾ ਸਕੇ।

ਇਹ ਵੀ  ਪੜ੍ਹੋ- ਪੰਜਾਬ ਦੇ ਆਉਣ ਵਾਲੇ 7 ਦਿਨਾਂ ਦੀ ਜਾਣੋ Weather Update, ਇਨ੍ਹਾਂ ਜ਼ਿਲ੍ਹਿਆਂ 'ਚ...

ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਦੇ ਆਈ. ਜੀ. ਅਤੁਲ ਫੁਲਜੈਲੀ ਨੇ ਦੱਸਿਆ ਕਿ ਪਿਛਲੇ 11 ਮਹੀਨਿਆਂ ਦੌਰਾਨ ਬੀ. ਐੱਸ. ਐੱਫ. ਵਲੋਂ 272 ਡਰੋਨ ਜ਼ਬਤ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਲਗਭਗ 1800 ਕਰੋੜ ਰੁਪਏ ਦੀ ਹੈਰੋਇਨ ਵੀ ਜ਼ਬਤ ਕੀਤੀ ਜਾ ਚੁੱਕੀ ਹੈ। ਆਈ. ਜੀ. ਨੇ ਦੱਸਿਆ ਕਿ ਕੇਂਦਰੀ ਏਜੰਸੀ ਐੱਨ. ਸੀ. ਬੀ., ਏਟਸ ਅਤੇ ਪੁਲਸ ਨਾਲ ਮਿਲ ਕੇ ਕਈ ਸਫਲ ਆਪ੍ਰੇਸ਼ਨ ਕੀਤੇ ਗਏ ਹਨ, ਜਿਸ ਵਿਚ ਅੱਗੇ ਵੀ ਸਮੱਗਲਰਾਂ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਮਿਲ ਰਹੇ ਹਨ।

ਇਹ ਵੀ  ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਨਿਹੰਗ ਬਾਣੇ ਵਾਲੇ ਵਿਅਕਤੀਆਂ ਨੇ ਨੌਜਵਾਨ ਦਾ ਕਿਰਪਾਨ ਨਾਲ ਕੀਤਾ ਕਤਲ

ਸਰਹੱਦੀ 12 ਤੋਂ 13 ਪਿੰਡ ਰਾਡਾਰ ’ਤੇ

ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦੀ ਗੱਲ ਕਰੀਏ ਤਾਂ 12 ਤੋਂ 13 ਪਿੰਡ ਪਿਛਲੇ ਲੰਬੇ ਸਮੇਂ ਤੋਂ ਰਾਡਾਰ ’ਤੇ ਚੱਲ ਰਹੇ ਹਨ। ਇਨ੍ਹਾਂ ਪਿੰਡਾਂ ’ਚ ਲਗਾਤਾਰ ਡਰੋਨ ਦੀ ਮੂਵਮੈਂਟ ਹੋ ਰਹੀ ਹੈ ਅਤੇ ਹੈਰੇਇਨ, ਡਰੋਨ ਅਤੇ ਹਥਿਆਰਾਂ ਦੀ ਖੇਪ ਮਿਲ ਰਹੀ ਹੈ। ਇਨ੍ਹਾਂ ਪਿੰਡਾਂ ਵਿਚ ਸਰਹੱਦੀ ਪਿੰਡ ਮੋਦੇ, ਧਨੋਆ ਕਲਾ, ਧਨੋਆਂ ਖੁਰਦ, ਰਤਨ ਖੁਰਦ, ਰੋੜਾ ਵਾਲਾ ਖੁਰਦ, ਨੇਸ਼ਟਾ, ਅਟਾਰੀ, ਮੁਹਾਵਾ, ਪੁਲਮੋਰਾ, ਕੱਕੜ, ਕੱਕੜ ਰਾਨੀਆ, ਹਵੇਲੀਆ, ਨੌਸ਼ਹਰਾ ਡਾਲਾ, ਰਾਜਾਤਾਲ ਅਤੇ ਬੱਲਡਵਾਲ ਆਦਿ ਦੇ ਨਾਂ ਸ਼ਾਮਲ ਹੈ। ਅਧਿਕਾਰੀਆਂ ਅਨੁਸਾਰ ਹੁਣ ਤਕ ਜਿੰਨੀ ਵੀ ਰਿਕਵਰੀ ਕੀਤੀ ਗਈ ਹੈ, ਉਸ ’ਚੋਂ 50 ਫੀਸਦੀ ਰਿਕਵਰੀ ਇਨ੍ਹਾਂ ਪਿੰਡਾਂ ਵਿਚੋਂ ਕੀਤੀ ਗਈ ਹੈ।

ਇਹ ਵੀ  ਪੜ੍ਹੋ- ਤਰਨਤਾਰਨ ਦੇ ਨਵੇਂ SSP ਵੱਲੋਂ 101 ਪੁਲਸ ਕਰਮਚਾਰੀਆਂ ਦਾ ਤਬਾਦਲਾ

200 ਅਤਿਆਧੁਨਿਕ ਪਿਸਤੌਲਾਂ ਅਤੇ ਏ. ਕੇ.-47 ਰਾਈਫਲਾਂ ਜ਼ਬਤ

ਬੀ. ਐੱਸ. ਐੱਫ. ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤਕ 200 ਤੋਂ ਵੱਧ ਅਤਿਆਧੁਨਿਕ ਪਿਸਤੌਲਾਂ, ਜਿਨ੍ਹਾਂ ਵਿਚ ਬਰੈਟਾ, ਗਲਾਕ, 9 ਐੱਮ. ਐੱਮ., ਜਿਗਾਨਾ ਪਿਸਟਲ ਤੇ ਇਥੋਂ ਤਕ ਕਿ ਏ. ਕੇ. 47 ਰਾਈਫਲ ਤਕ ਜ਼ਬਤ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਦੀ ਵਰਤੋਂ ਗੈਂਗਸਟਰਬਾਜ਼ੀ ਜਾਂ ਹੋਰ ਅਪਰਾਧਿਕ ਵਾਰਦਾਤਾਂ ਵਿਚ ਕੀਤੀ ਜਾਣੀ ਸੀ। 3600 ਦੇ ਲਗਭਗ ਜ਼ਿੰਦਾ ਕਾਰਤੂਸ ਹੁਣ ਤਕ ਜ਼ਬਤ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ 10 ਕਿਲੋ ਆਰ. ਡੀ. ਐਕਸ ਅਤੇ 12 ਹੈਂਡ ਗ੍ਰੇਨੇਡ ਵੀ ਜ਼ਬਤ ਕੀਤੇ ਜਾ ਚੁੱਕੇ ਹਨ।

ਇਹ ਵੀ  ਪੜ੍ਹੋ- ਪੰਜਾਬ 'ਚ IAS ਤੇ PCS ਅਧਿਕਾਰੀਆਂ ਦੇ ਤਬਾਦਲੇ, ਵੇਖੇ LIST

3 ਘੁਸਪੈਠੀਆਂ ਨੂੰ ਮਾਰਿਆ, 18 ਕੀਤੇ ਗ੍ਰਿਫਤਾਰ

ਬੀ. ਐੱਸ. ਐੱਫ. ਵਲੋਂ ਪਾਕਿਸਤਾਨ ਬਾਰਡਰ ’ਤੇ ਹੁਣ ਤਕ 3 ਘੁਸਪੈਠੀਆਂ ਨੂੰ ਮਾਰਿਆ ਜਾ ਚੁੱਕਾ ਹੈ ਅਤੇ 18 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਵਲੋਂ ਲਗਾਤਾਰ ਪੰਜਾਬ ਬਾਰਡਰ ’ਤੇ ਘੁਸਪੈਠ ਕਰਵਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬੀ. ਐੱਸ. ਐੱਫ. ਵਲੋਂ ਇਸ ਨੂੰ ਸਫਲਤਾਪੂਰਵਕ ਰੋਕਿਆ ਜਾ ਰਿਹਾ ਹੈ। ਪਾਕਿਤਸਾਨ ਵਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਵਿਚ ਸ਼ਾਂਤੀਪੂਰਵਕ ਮਾਹੌਲ ਨੂੰ ਭੰਗ ਕੀਤਾ ਜਾ ਸਕੇ।

ਇਹ ਵੀ  ਪੜ੍ਹੋ- ਪੰਜਾਬ ਸਰਕਾਰ ਵੱਲੋਂ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 61 DSPs ਦੇ ਕੀਤੇ ਤਬਾਦਲੇ

ਸਿਵਿਕ ਐਕਸ਼ਨ ਪ੍ਰੋਗਰਾਮ ਤੇ ਬਾਰਡਰ ਮੈਰਾਥਨ ਨਾਲ ਨੌਜਵਾਨਾਂ ਨੂੰ ਨਸ਼ੇ ਤੋਂ ਰੱਖਿਆ ਜਾ ਰਿਹਾ ਦੂਰ

ਬੀ. ਐੈੱਸ. ਐੱਫ. ਅਧਿਕਾਰੀਆਂ ਨੇ ਦੱਸਿਆ ਕਿ ਬਾਰਡਰ ’ਤੇ ਡਰੋਨ ਦੀ ਮੂਵਮੈਂਟ ਰੋਕਣ ਲਈ ਸਰਹੱਦੀ ਇਲਾਕਿਆਂ ਵਿਚ ਸਿਵਿਕ ਐਕਸ਼ਨ ਪ੍ਰੋਗਰਾਮ ਅਤੇ ਬਾਰਡਰ ਮੈਰਾਥਨ ਵੀ ਕਰਵਾਈ ਜਾ ਰਹੀ ਹੈ, ਜਿਸ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਵੀ ਹਜ਼ਾਰਾਂ ਦੀ ਗਿਣਤੀ ਵਿਚ ਸਰਹੱਦੀ ਇਲਾਕਿਆਂ ਦੇ ਲੋਕਾਂ ਨੇ ਮੈਰਾਥਨ ਵਿਚ ਹਿੱਸਾ ਲਿਆ ਸੀ ਅਤੇ ਇਸ ਸਾਲ 2026 ਵਿਚ ਵੀ ਸੰਭਾਵਨਾ ਹੈ ਕਿ ਲੋਕ ਇਸ ’ਚ ਵੱਧ ਚੜ੍ਹ ਕੇ ਸ਼ਾਮਲ ਹੋਣਗੇ।


author

Shivani Bassan

Content Editor

Related News