ਇਨਕਮ ਟੈਕਸ ਵਿਭਾਗ ਵਲੋਂ ਵਪਾਰੀ ਵਰਗ ਨਾਲ ਮੀਟਿੰਗ

03/10/2018 3:19:17 PM

ਜਲਾਲਾਬਾਦ (ਸੇਤੀਆ) — ਇਨਕਮ ਟੈਕਸ ਵਲੋਂ ਦੇਰ ਸ਼ਾਮ ਫਿਰੋਜ਼ਪੁਰ ਫਾਜ਼ਿਲਕਾ ਰੋਡ ਸਥਿਤ ਸਪਾਈਸੀ ਗਾਰਡ 'ਚ ਵਪਾਰੀ ਵਰਗ ਨਾਲ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਇਨਕਮ ਟੈਕਸ ਵਿਭਾਗ ਵਲੋਂ ਜੁਆਇੰਟ ਕਮਿਸ਼ਨਰ ਬਠਿੰਡਾ ਪੀ.ਕੇ. ਸ਼ਰਮਾ ਅਤੇ ਅਬੋਹਰ ਤੋਂ ਰਾਜੇਸ਼ ਗੁਪਤਾ ਵਿਸ਼ੇਸ਼ ਤੌਰ 'ਤੇ ਪਹੁੰਚੇ । ਇਸ ਮੌਕੇ ਰਾਈਸ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਮੁਟਨੇਜਾ, ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਮੁਟਨੇਜਾ,ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਮੁਖੀਜਾ, ਚੰਦਰ ਕੰਬੋਜ, ਸਵੀਟਾ ਨਾਗਪਾਲ, ਉਦਯੋਗਪਤੀ ਰਜਿੰਦਰ ਘੀਕ, ਅਸ਼ਵਨੀ ਸਿਡਾਨਾ, ਕਪਿਲ ਗੁੰਬਰ,ਬ੍ਰਿਜ ਮੋਹਨ,ਐਡਵੋਕੇਟ ਵਿਪਨ ਦੂਮੜਾ, ਵਿਨੇ ਮਿੱਢਾ, ਸੀਏ ਕੇ.ਕੇ. ਭਾਟੀਆ ਆਦਿ ਮੌਜੂਦ ਸਨ। 
ਮੀਟਿੰਗ ਦੌਰਾਨ ਵਪਾਰੀ ਵਰਗ ਨੂੰ ਸੰਬੋਧਨ ਕਰਦੇ ਹੋਏ ਜੁਆਇੰਟ ਕਮਿਸ਼ਨਰ ਪੀ.ਕੇ. ਸ਼ਰਮਾ ਨੇ ਕਿਹਾ ਕਿ ਹਰੇਕ ਵਪਾਰੀ ਨੂੰ ਟੈਕਸ ਅਦਾ ਕਰਨਾ ਚਾਹੀਦਾ ਹੈ ਤਾਂ ਹੀ ਦੇਸ਼ ਦੀ ਤਰੱਕੀ 'ਚ ਅਸੀਂ ਆਪਣਾ ਯੋਗਦਾਨ ਦੇ ਸਕਦੇ ਹਾਂ । ਉਨ੍ਹਾਂ ਕਿਹਾ ਕਿ ਸਾਡੇ ਦੇਸ਼ 'ਚ 3 ਪ੍ਰਤੀਸ਼ਤ ਲੋਕ ਹੀ ਰਿਟਰਨਾ ਭਰਦੇ ਹਨ ਜਦਕਿ ਦੂਸਰੇ ਦੇਸ਼ਾਂ ਦੇ ਲੋਕ ਟੈਕਸ ਨੂੰ ਲੈ ਕੇ ਕਾਫੀ ਸੁਚੇਤ ਹਨ ਪਰ ਜੇਕਰ ਸਾਡੇ ਦੇਸ਼ ਦੇ ਲੋਕ ਟੈਕਸ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੋਣ ਦਾ ਸਾਡਾ ਦੇਸ਼ ਵਿਸ਼ਵ ਸ਼ਕਤੀ ਬਣ ਸਕਦਾ ਹੈ । ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੇ ਦੁਰਘਟਨਾ ਬੀਮਾ ਕਲੇਮ ਲੈਣਾ ਹੁੰਦਾ ਹੈ ਤਾਂ ਉਸ ਨੂੰ ਭਰੀ ਗਈ ਰਿਟਰਨ ਮੁਤਾਬਿਕ ਹੀ ਕਲੇਮ ਮਿਲੇਗਾ। ਉਨ੍ਹਾਂ ਵਪਾਰੀ ਵਰਗ ਨੂੰ ਟੈਕਸ 15 ਮਾਰਚ ਤੱਕ ਭਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਬਠਿੰਡਾ ਰੀਜਨ 'ਚ 540 ਕਰੋੜ ਰੁਪਏ ਵਪਾਰੀ ਵਰਗ ਦੇ ਸਹਿਯੋਗ ਨਾਲ ਸਰਕਾਰੀ ਖਜਾਨੇ 'ਚ ਜਮਾ ਕਰਵਾਇਆ ਗਿਆ ਅਤੇ ਇਸ ਸਾਲ 600 ਕਰੋੜ ਰੁਪਏ ਦਾ ਟਾਰਗੇਟ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਉਮੀਂਦ ਹੈ ਕਿ ਵਪਾਰੀ ਵਰਗ ਇਸ ਟਾਰਗੇਟ ਨੂੰ ਪੂਰਾ ਕਰਨ 'ਚ ਸਹਿਯੋਗ ਕਰਨਗੇ । ਅੰਤ 'ਚ ਰਾਈਸ ਮਿੱਲਰ ਐਸੋਸੀਏਸ਼ਨ, ਆੜ੍ਹਤੀਆ ਐਸੋਸੀਏਸ਼ਨ ਵਲੋਂ ਜੁਆਇੰਟ ਕਮਿਸ਼ਨਰ ਪੀ.ਕੇ. ਸ਼ਰਮਾ ਅਤੇ ਅਬੋਹਰ ਤੋਂ ਰਾਜੇਸ਼ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਮੁਖੀਜਾ ਨੇ ਵਿਸ਼ਵਾਸ ਦਿਲਾਇਆ ਕਿ ਜੋ ਟੈਕਸ ਦਾਮੀ ਤੇ ਉਪਰ ਬਣਦਾ ਹੈ ਉਹ ਅਸੀਂ ਰਿਫੰਡ ਨਹੀਂ ਲਵਾਂਗੇ ਅਤੇ ਫਿਰ ਵੀ ਕੋਈ ਟਾਰਗੇਟ ਸਾਨੂੰੰ ਦਿੱਤਾ ਜਾਂਵੇਗਾ ਤਾਂ ਅਸੀਂ ਜਰੂਰ ਪੂਰਾ ਕਰਾਂਗੇ ।


Related News