ਸੀ. ਏ. ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਖੁਸ਼ੀ ਦੀ ਖਬਰ, ਹੁਣ ਪਵੇਗਾ ਚਾਰਟਰਡ ਅਕਾਊਂਟੈਂਟ ਦਾ ਅਸਲੀ ਮੁੱਲ

Sunday, Jul 02, 2017 - 02:00 PM (IST)

ਸੀ. ਏ. ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਖੁਸ਼ੀ ਦੀ ਖਬਰ, ਹੁਣ ਪਵੇਗਾ ਚਾਰਟਰਡ ਅਕਾਊਂਟੈਂਟ ਦਾ ਅਸਲੀ ਮੁੱਲ

ਪਟਿਆਲਾ (ਨੀਲਮ)-ਬੀਤੇ ਦਿਨ 1 ਜੁਲਾਈ ਤੋਂ ਸਾਰੇ ਦੇਸ਼ ਭਰ ਵਿਚ ਜੀ. ਐੱਸ. ਟੀ. ਲਾਗੂ ਹੋ ਚੁੱਕਾ ਹੈ, ਜਿਸ ਤਹਿਤ ਹਰ ਆਮ-ਖਾਸ ਵਿਚ ਇਹ ਇਕ ਗੰਭੀਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਣਕਾਰਾਂ ਅਨੁਸਾਰ ਹਰ ਛੋਟੇ ਅਤੇ ਵੱਡੇ ਵਪਾਰੀ ਨੂੰ ਬਾਕੀ ਸਭ ਫਾਰਮੈਲਿਟੀ ਦੇ ਨਾਲ ਜੋ ਰਿਟਰਨ ਪਹਿਲਾਂ ਛਿਮਾਹੀ, ਤਿਮਾਹੀ ਜਾਂ ਫਿਰ ਸਾਲ ਦੇ ਅਖੀਰ ਵਿਚ ਭਰਨੀ ਹੁੰਦੀ ਸੀ, ਹੁਣ ਹਰ ਮਹੀਨੇ ਦੀ ਰਿਟਰਨ ਭਰਨੀ ਪਵੇਗੀ, ਜਿਸ ਲਈ ਇਕ ਵਕੀਲ ਜਾਂ ਇਕ ਸੀ. ਏ. (ਚਾਰਟਰਡ ਅਕਾਊਂਟੈਂਟ) ਦੀ ਜ਼ਰੂਰਤ ਪਵੇਗੀ, ਜਿਸ ਨਾਲ ਹੁਣ ਪਹਿਲਾਂ ਤੋਂ ਸੀ. ਏ. ਦੇ ਕੰਮ ਕਰ ਰਹੇ ਵਿਅਕਤੀ ਦਾ ਅਸਲੀ ਮੁੱਲ ਪਵੇਗਾ, ਉਥੇ ਹੀ ਸੀ. ਏ. ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਵੀ ਖੁਸ਼ੀ ਦੀ ਗੱਲ ਹੈ। ਪਹਿਲਾਂ ਸਿਰਫ ਤਕਰੀਬਨ ਵੱਡੇ ਵਪਾਰੀ ਵਰਗ ਦੇ ਲੋਕ ਹੀ ਸੀ. ਏ. ਦੀ ਮਦਦ ਲੈਂਦੇ ਸਨ ਅਤੇ ਰਿਟਰਨ ਇਕ ਮਕਸਦ ਨਾਲ ਹੀ ਭਰਦੇ ਸਨ, ਜਿਸ ਨਾਲ ਉਨ੍ਹਾਂ ਦੀ ਸੋਚ ਮੁਤਾਬਿਕ ਇਕ ਤਾਂ ਉਹ ਸਰਕਾਰ ਨੂੰ ਟੈਕਸ ਪੇ ਕਰਨ ਤੋਂ ਬਚ ਸਕਣ ਅਤੇ ਦੂਜਾ ਜੇਕਰ ਕੋਈ ਲੋਨ ਆਦਿ ਲੈਣਾ ਹੁੰਦਾ ਸੀ, ਉਸ ਵਾਸਤੇ ਆਸਾਨੀ ਹੋ ਜਾਂਦੀ ਸੀ ਪਰ ਹੁਣੇ ਲਾਗੂ ਹੋਏ ਜੀ. ਐੱਸ. ਟੀ. ਨਾਲ ਹਰ ਛੋਟੇ-ਵੱਡੇ ਵਰਗ ਦੇ ਵਪਾਰੀ ਨੂੰ ਇਕ ਸੀ. ਏ. ਅਤੇ ਵਕੀਲ ਦੀ ਜ਼ਰੂਰਤ ਪੈਣੀ ਹੀ ਹੈ, ਜਿਸ ਨਾਲ ਆਮ ਤੌਰ 'ਤੇ ਅਣਗੌਲੇ ਜਾਂਦੇ ਸੀ. ਏ. ਦਾ ਰੋਲ ਹੁਣ ਹਨੇਰੇ ਵਿਚ ਪ੍ਰਕਾਸ਼ ਦੀ ਕਿਰਨ ਵਾਂਗ ਹੋਵੇਗਾ।
ਕੀ ਕਹਿਣਾ ਹੈ ਇਨਕਮ ਟੈਕਸ ਰਿਟਰਨ ਦੇ ਮਾਹਿਰ ਵਕੀਲ ਦਾ
ਪਿਛਲੇ 24-25 ਸਾਲਾਂ ਤੋਂ ਇਨਕਮ ਟੈਕਸ ਰਿਟਰਨ ਭਰਨ ਦੇ ਮਾਹਿਰ ਵਕੀਲ ਰਾਕੇਸ਼ ਕੁਮਾਰ ਕਾਜਲਾ ਅਨੁਸਾਰ ਇਹ ਜੀ. ਐੱਸ. ਟੀ. ਦਾ ਫੈਸਲਾ ਬਿਲਕੁਲ ਸਹੀ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਵਿਚ ਵਪਾਰੀ ਵਰਗ ਭਾਵੇਂ ਛੋਟਾ ਹੈ ਜਾਂ ਵੱਡਾ, ਨੂੰ ਥੋੜ੍ਹੀ ਮੁਸ਼ਕਲ ਜ਼ਰੂਰ ਆ ਸਕਦੀ ਹੈ ਪਰ ਜਿਵੇਂ ਹੀ ਸਭ ਸੈੱਟ ਹੋ ਜਾਵੇਗਾ ਤਾਂ ਸਾਰਿਆਂ ਲਈ ਆਸਾਨ ਹੋ ਜਾਵੇਗਾ।


Related News