ਮੋਲਟ ''ਚ ਵੱਡੀ ਵਾਰਦਾਤ, ਜਵਾਈ ਨੇ ਸਹੁਰੇ ਨੂੰ ਮਾਰ ''ਤੀ ਗੋਲ਼ੀ
Friday, Mar 20, 2026 - 06:17 PM (IST)
ਮਲੋਟ (ਜੁਨੇਜਾ) : ਮਲੋਟ ਵਿਖੇ ਇਕ ਵਿਅਕਤੀ ਵੱਲੋਂ ਆਪਣੇ ਸਹੁਰੇ ਉਪਰ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੂੰ ਜ਼ਖਮੀ ਹਾਲਤ ’ਚ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਗੋਲੀ ਬਾਂਹ ’ਚ ਲੱਗਣ ਕਰ ਕੇ ਵਿਅਕਤੀ ਦੀ ਜਾਨ ਬਚ ਗਈ। ਘਟਨਾ ਉਸ ਵਕਤ ਵਾਪਰੀ ਜਦੋਂ ਸਿਟੀਜ਼ਨ ਕਲੱਬ ਵਿਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਪ੍ਰੇਸ਼ਾਨ ਕਰਨ ’ਤੇ ਉਸ ਦੇ ਸਹੁਰੇ ਜਵਾਈ ਨੂੰ ਸਮਝਾਉਣ ਲਈ ਪੁੱਜੇ ਸਨ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਹਸਪਤਾਲ ਵਿਚ ਭਰਤੀ ਹਰਬੰਸ ਸਿੰਘ ਪੁੱਤਰ ਸਰਬਨ ਸਿੰਘ ਵਾਸੀ ਸੰਗਰੀਆਂ ਨੇ ਦੱਸਿਆ ਕਿ ਉਸ ਦੀ ਲੜਕੀ ਸਿਟੀਜ਼ਨ ਕਲੱਬ ਵਾਲੀ ਗਲੀ ਮਲੋਟ ਵਿਆਹੀ ਹੋਈ ਹੈ। ਉਸ ਦਾ ਜਵਾਈ ਜਗਪਾਲ ਸਿੰਘ ਨੂੰ ਬੈਟਰੀਆਂ ਦਾ ਕੰਮ ਕਰਦਾ ਹੈ ਜੋ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਇਸ ਕਰ ਕੇ ਉਹ ਮਲੋਟ ਆਏ ਸੀ ।
ਉਨ੍ਹਾਂ ਨਾਲ ਉਸ ਦਾ ਲੜਕਾ, ਉਨ੍ਹਾਂ ਦੇ ਜਾਣਕਾਰ ਸਤਪਾਲ ਸਿੰਘ ਮਲੋਟ ਅਤੇ ਗਾਂਧੀ ਇੰਸਾਂ ਬਠਿੰਡਾ ਵੀ ਸਨ। ਉਹ ਇਸ ਲਈ ਆਏ ਸਨ ਕਿ ਜਗਪਾਲ ਸਿੰਘ ਨੂੰ ਸਮਝਾਵਾਂਗੇ ਤੇ ਨਾਲ ਲੜਕੀ ਨੂੰ 2-4 ਦਿਨਾਂ ਲਈ ਨਾਲ ਲੈ ਜਾਵਾਂਗੇ ਪਰ ਜਦ ਉਹ ਆਪਣੀ ਲੜਕੀ ਦੇ ਘਰ ਪੁੱਜੇ ਅਤੇ ਗੱਲ ਕਰਨ ਲੱਗੇ ਤਾਂ ਜਗਪਾਲ ਸਿੰਘ ਭੜਕ ਗਿਆ ਅਤੇ ਉਸ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਮੁਦਈ ਦੇ ਲੜਕੇ ਜੋ ਜਗਪਾਲ ਸਿੰਘ ਦਾ ਸਾਲਾ ਹੈ ਉਪਰ ਫਾਇਰ ਕਰ ਦਿੱਤਾ। ਹਰਬੰਸ ਸਿੰਘ ਨੇ ਆਪਣੇ ਲੜਕੇ ਨੂੰ ਬਚਾਉਣ ਲਈ ਬਾਂਹ ਅੱਗੇ ਕਰ ਦਿੱਤੀ, ਜਿਸ ਕਰ ਕੇ ਗੋਲੀ ਉਸ ਦੀ ਬਾਂਹ ਵਿਚ ਲੱਗ ਗਈ। ਪਰਿਵਾਰ ਨੇ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਜਾਂਚ ਕੀਤੀ ਜਾ ਰਹੀ ਹੈ।
