INC ਨੇ ਲਿਆ ਵੱਡਾ ਫ਼ੈਸਲਾ, ਪੰਜਾਬ ਕਾਂਗਰਸ ਦੇ 10 ਆਗੂਆਂ ਨੂੰ ਮਿਲੀ ਹਾਈਕਮਾਨ 'ਚ ਜਗ੍ਹਾ

01/08/2024 2:22:12 AM

ਲੁਧਿਆਣਾ (ਹਿਤੇਸ਼)– ਕਾਂਗਰਸ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਦਾ ਫੈਸਲਾ ਲੈਣ ਦੇ ਲਈ ਜੋ ਸਕ੍ਰੀਨਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ, ਉਸ ਤੋਂ ਬਾਅਦ ਹਾਈ ਕਮਾਨ ਵਿਚ ਜਗ੍ਹਾ ਹਾਸਲ ਕਰਨ ਵਾਲੇ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਗਿਣਤੀ 11 ਹੋ ਗਈ ਹੈ।

ਇਹ ਵੀ ਪੜ੍ਹੋ- ਇੰਡੀਅਨ ਨੈਸ਼ਨਲ ਕਾਂਗਰਸ ਨੇ ਦੇਸ਼ ਭਰ ਦੇ ਹਲਕਿਆਂ ਲਈ ਕੋਆਰਡੀਨੇਟਰ ਕੀਤੇ ਨਿਯੁਕਤ, ਦੇਖੋ ਪੂਰੀ ਸੂਚੀ

ਇਨ੍ਹਾਂ 'ਚ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ, ਪਵਨ ਬਾਂਸਲ, ਮਨੀਸ਼ ਤਿਵਾੜੀ ਅਤੇ ਪੰਜਾਬ ਦੇ ਸਾਬਕਾ ਸੀ.ਐੱਮ. ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਵਰਕਿੰਗ ਕਮੇਟੀ ਵਿਚ ਜਗ੍ਹਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਡਿਪਟੀ ਸੀ.ਐੱਮ. ਸੁਖਜਿੰਦਰ ਸਿੰਘ ਰੰਧਾਵਾ ਨੂੰ ਰਾਜਸਥਾਨ ਦਾ ਇੰਚਾਰਜ ਤੇ ਤੇਜਿੰਦਰ ਬਿੱਟੂ ਅਤੇ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਨੂੰ ਹਿਮਾਚਲ ਪ੍ਰਦੇਸ਼ ਲਈ ਸੈਕਟਰੀ ਬਣਾਇਆ ਗਿਆ ਹੈ, ਜਦਕਿ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਕਾਂਗਰਸ ਦੇ ਜੁਆਇੰਟ ਕੈਸ਼ੀਅਰ ਹਨ।

ਇਹ ਵੀ ਪੜ੍ਹੋ- ਮਾਮੂਲੀ ਝਗੜੇ ਕਾਰਨ ਵਧੀ ਤਕਰਾਰ, ਪਤਨੀ ਨੇ ਪਤੀ ਦੇ ਸਿਰ 'ਚ ਹਥੌੜਾ ਮਾਰ ਕੀਤਾ ਕਤਲ

ਹੁਣ ਕਾਂਗਰਸ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਦਾ ਫੈਸਲਾ ਲੈਣ ਲਈ ਜਿਸ ਸਕ੍ਰੀਨਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ, ਉਸ ਦੇ ਇਕ ਕਲੱਸਟਰ ਵਿਚ ਪੰਜਾਬ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਚੇਅਰਮੈਨ ਅਤੇ ਇਕ ਟੀਮ ’ਚ ਸਾਬਕਾ ਮੰਤਰੀ ਪਰਗਟ ਸਿੰਘ ਨੂੰ ਮੈਂਬਰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ- PM ਮੋਦੀ ਖ਼ਿਲਾਫ਼ ਟਿੱਪਣੀ ਕਰਨ ਵਾਲੇ ਮਾਲਦੀਵ ਦੇ 3 ਮੰਤਰੀਆਂ ਦੀ ਹੋਈ ਛੁੱਟੀ, ਸਰਕਾਰ ਨੇ ਜਾਰੀ ਕੀਤਾ ਸਪੱਸ਼ਟੀਕਰਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News