ਸਿਵਲ ਹਸਪਤਾਲ ਦੀ ਮੋਰਚਰੀ ’ਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਹੁੰਦਾ ਹੈ ਅਜਿਹਾ ਸਲੂਕ, ਵੀਡੀਓ ਵਾਇਰਲ
Tuesday, Feb 06, 2024 - 05:00 PM (IST)
ਜਲੰਧਰ (ਸ਼ੋਰੀ) : ਸਿਵਲ ਹਸਪਤਾਲ ਜਲੰਧਰ ’ਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੈਸੇ ਮੰਗਣ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਹੈ। ਵਾਇਰਲ ਵੀਡੀਓ ’ਚ ਪੈਸਿਆਂ ਦੀ ਮੰਗ ਅਤੇ ਬਾਅਦ ’ਚ ਪੈਸੇ ਲੈਣ ਤੋਂ ਨਾਂਹ ਕਰਨ ਦੀ ਗੱਲ ਤਾਂ ਸਾਹਮਣੇ ਆਉਂਦੀ ਹੈ। ਇਸਦੇ ਨਾਲ ਹੀ ਇਹ ਵੀਡੀਓ ਖ਼ੁਲਾਸਾ ਕਰਦੀ ਹੈ ਕਿ ਸਿਵਲ ਹਸਪਤਾਲ ’ਚ ਮ੍ਰਿਤਕਾਂ ਨੂੰ ਕਫ਼ਨ ਤਕ ਨਸੀਬ ਨਹੀਂ ਹੁੰਦਾ। ਹਸਪਤਾਲ ’ਚ ਕੱਪੜੇ ਤੋਂ ਇਲਾਵਾ ਹੋਰ ਸਾਮਾਨ ਵੀ ਨਹੀਂ ਮਿਲਦਾ, ਜਿਸ ’ਚ ਮੋਮਬੱਤੀ ਅਤੇ ਵਿਸਰਾ ਸੀਲ ਕਰਨ ਲਈ ਹੋਰ ਸਾਮਾਨ ਸ਼ਾਮਲ ਹੈ। ਪੈਸਿਆਂ ਬਾਰੇ ਜੋ ਗੱਲ ਹੋ ਰਹੀ ਹੈ, ਉਹ ਵੀ ਇਕ ਪੁਲਸ ਮੁਲਾਜ਼ਮ ਦੇ ਸਾਹਮਣੇ ਹੋ ਰਹੀ ਹੈ, ਜਿਸ ’ਚ ਉਹ ਮੁਲਾਜ਼ਮ ਕਹਿ ਰਿਹਾ ਹੈ ਕਿ ਕੱਪੜਾ ਤਾਂ ਇਹ ਲੋਕ ਨਾਲ ਲੈ ਕੇ ਆਏ ਹਨ। ਇਸ ਤੋਂ ਬਾਅਦ ਉਕਤ ਮੁਲਾਜ਼ਮ ਉਥੋਂ ਚਲਾ ਜਾਂਦਾ ਹੈ। ਵੀਡੀਓ ਵਾਇਰਲ ਹੋਣ ਦੇ ਸਬੰਧ ’ਚ ਜਦੋਂ ਉਕਤ ਕਰਮਚਾਰੀ ਤੋਂ ਉਸਦਾ ਪੱਖ ਜਾਣਨਾ ਚਾਹਿਆ ਤਾਂ ਉਸਦਾ ਕਹਿਣਾ ਸੀ ਕਿ ਇਹ ਤਾਂ 2 ਮਹੀਨੇ ਪੁਰਾਣਾ ਵੀਡੀਓ ਹੈ, ਜਿਸ ’ਚ ਉਕਤ ਲੋਕਾਂ ਨੂੰ ਪੈਸੇ ਵਾਪਸ ਕਰ ਦਿੱਤੇ ਗਏ ਸਨ।
ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ
ਮਾਮਲਾ ਮੇਰੇ ਧਿਆਨ ’ਚ ਆ ਗਿਐ : ਇੰਚਾਰਜ ਬੇਅੰਤ
ਦੂਜੇ ਪਾਸੇ ਮੋਰਚਰੀ ਦੇ ਇੰਚਾਰਜ ਡਾ. ਬੇਅੰਤ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ ਅਤੇ ਉਹ ਪੂਰੇ ਮਾਮਲੇ ਦੀ ਜਾਂਚ ਕਰਨਗੇ। ਸਿਵਲ ਹਸਪਤਾਲ ’ਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੈਸੇ ਲੈਣਾ ਸਖ਼ਤ ਮਨ੍ਹਾ ਹੈ। ਜੇਕਰ ਪੈਸੇ ਮੰਗਣ ਜਾਂ ਪੈਸੇ ਮੋੜਨ ਦੀ ਗੱਲ ਸਾਹਮਣੇ ਆਈ ਤਾਂ ਉਹ ਬਣਦੀ ਵਿਭਾਗੀ ਕਾਰਵਾਈ ਕਰਨਗੇ।
ਇਹ ਵੀ ਪੜ੍ਹੋ : ਸਪੀਕਰ ਸੰਧਵਾਂ ਨੇ ਪੰਜਾਬੀ ਭਾਸ਼ਾ ਦੀ ਹੋਂਦ ਬਚਾਉਣ ਲਈ ਕੀਤੀ ਨਿਵੇਕਲੀ ਪਹਿਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e